ਲੁਧਿਆਣਾ ਦੇ ਢੰਡਾਰੀ ਖੁਰਦ ਵਿੱਚ ਗੈਸ ਲੀਕ ਕਾਰਨ ਭਿਆਨਕ ਅੱਗ, ਦੋ ਮਾਸੂਮ ਬੱਚਿਆਂ ਸਮੇਤ ਤਿੰਨ ਝੁਲਸੇ
ਲੁਧਿਆਣਾ, 20 ਮਈ (ਹਿੰ.ਸ.)| ਲੁਧਿਆਣਾਦੇ ਢੰਡਾਰੀ ਖੁਰਦ ਇਲਾਕੇ ਵਿੱਚ ਮੰਗਲਵਾਰ ਦੇਰ ਸ਼ਾਮ ਖਾਣਾ ਬਣਾਉਂਦੇ ਸਮੇਂ ਗੈਸ ਲੀਕ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਦੋ ਮਾਸੂਮ ਬੱਚਿਆਂ ਅਤੇ ਉਨ੍ਹਾਂ ਦੇ ਚਾਚਾ ਸਮੇਤ ਤਿੰਨ ਲੋਕ ਬੁਰੀ ਤਰ੍ਹਾਂ ਝੁਲਸ ਗਏ। ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਸੀਤਾਪ
ਲੁਧਿਆਣਾ ਦੇ ਢੰਡਾਰੀ ਖੁਰਦ ਵਿੱਚ ਗੈਸ ਲੀਕ ਕਾਰਨ ਭਿਆਨਕ ਅੱਗ, ਦੋ ਮਾਸੂਮ ਬੱਚਿਆਂ ਸਮੇਤ ਤਿੰਨ ਝੁਲਸੇ


ਲੁਧਿਆਣਾ, 20 ਮਈ (ਹਿੰ.ਸ.)| ਲੁਧਿਆਣਾਦੇ ਢੰਡਾਰੀ ਖੁਰਦ ਇਲਾਕੇ ਵਿੱਚ ਮੰਗਲਵਾਰ ਦੇਰ ਸ਼ਾਮ ਖਾਣਾ ਬਣਾਉਂਦੇ ਸਮੇਂ ਗੈਸ ਲੀਕ ਹੋਣ ਕਾਰਨ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਦੋ ਮਾਸੂਮ ਬੱਚਿਆਂ ਅਤੇ ਉਨ੍ਹਾਂ ਦੇ ਚਾਚਾ ਸਮੇਤ ਤਿੰਨ ਲੋਕ ਬੁਰੀ ਤਰ੍ਹਾਂ ਝੁਲਸ ਗਏ।

ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਸੀਤਾਪੁਰ ਦੇ ਰਹਿਣ ਵਾਲੇ ਆਨੰਦ ਕੁਮਾਰ ਸੋਮਵਾਰ ਨੂੰ ਹੀ ਆਪਣੇ ਪਰਿਵਾਰ ਸਮੇਤ ਲੁਧਿਆਣਾ ਵਿੱਚ ਰਹਿੰਦੇ ਆਪਣੇ ਛੋਟੇ ਭਰਾ ਅੰਕੁਸ਼ ਕੋਲ ਆਏ ਸਨ। ਮੰਗਲਵਾਰ ਸ਼ਾਮ ਘਰ ਵਿੱਚ ਖਾਣਾ ਬਣਾਉਣ ਦੀ ਤਿਆਰੀ ਚੱਲ ਰਹੀ ਸੀ ਕਿ ਅਚਾਨਕ ਗੈਸ ਸਿਲੰਡਰ ਵਿੱਚੋਂ ਲੀਕ ਹੋਣੀ ਸ਼ੁਰੂ ਹੋ ਗਈ। ਰਿਸਾਅ ਇੰਨਾ ਤੇਜ਼ ਸੀ ਕਿ ਕੁਝ ਹੀ ਪਲਾਂ ਵਿੱਚ ਰਸੋਈ ਵਿੱਚ ਅੱਗ ਭੜਕ ਉੱਠੀ।

ਅੱਗ ਦੀਆਂ ਲਪਟਾਂ ਨੇ ਨੇੜੇ ਮੌਜੂਦ ਆਨੰਦ ਕੁਮਾਰ ਦੇ ਦੋ ਪੁੱਤਰਾਂ 7 ਸਾਲਾ ਯਸ਼ ਅਤੇ 6 ਸਾਲਾ ਅਰਸ਼ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਦਾ 18 ਸਾਲਾ ਚਾਚਾ ਅੰਕੁਸ਼ ਵੀ ਗੰਭੀਰ ਤੌਰ ‘ਤੇ ਝੁਲਸ ਗਿਆ।

ਘਰ ਵਿੱਚੋਂ ਉੱਠਦੇ ਧੂੰਏਂ ਅਤੇ ਚੀਖਾਂ ਦੀਆਂ ਆਵਾਜ਼ਾਂ ਸੁਣ ਕੇ ਆਸ-ਪਾਸ ਦੇ ਲੋਕ ਤੁਰੰਤ ਮੌਕੇ ‘ਤੇ ਪਹੁੰਚ ਗਏ। ਸਥਾਨਕ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਅੱਗ ‘ਤੇ ਕਾਬੂ ਪਾਇਆ ਅਤੇ ਤਿੰਨਾਂ ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਅਤੇ ਨਿੱਜੀ ਵਾਹਨਾਂ ਰਾਹੀਂ ਸਿਵਲ ਹਸਪਤਾਲ ਪਹੁੰਚਾਇਆ।

ਸਿਵਲ ਹਸਪਤਾਲ ਦੇ ਡਾਕਟਰਾਂ ਨੇ ਤਿੰਨਾਂ ਨੂੰ ਮੁੱਢਲੀ ਸਹਾਇਤਾ ਦਿੱਤੀ, ਪਰ ਵੱਧ ਝੁਲਸਣ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬਿਹਤਰ ਇਲਾਜ ਲਈ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿੱਚ ਲੈ ਗਏ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande