ਚੰਡੀਗੜ੍ਹ ਰੇਲਵੇ ਸ਼ਟੇਸ਼ਨ ਕੋਲ ਮਹਿਲਾ ਯਾਤਰੀ ਦਾ ਪਰਸ ਝਪਟਿਆ
ਚੰਡੀਗੜ੍ਹ, 20 ਮਈ (ਹਿੰ.ਸ.)| ਭਾਰਤੀ ਰੇਲਵੇ ਦੀ ਹਜ਼ਰਤ ਨਿਜ਼ਾਮੁੱਦੀਨ ਤੋਂ ਅੰਮ੍ਰਿਤਸਰ ਜਾ ਰਹੀ ਪੱਛਮ ਐਕਸਪ੍ਰੈੱਸ ਟ੍ਰੇਨ ਵਿੱਚ ਇੱਕ ਮਹਿਲਾ ਯਾਤਰੀ ਨਾਲ ਪਰਸ ਝਪਟਣ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਘਟਨਾ ਟ੍ਰੇਨ ਦੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਕਰੀਬ ਇੱਕ ਕਿਲੋਮੀਟਰ ਅੱਗੇ ਨਿਕਲਣ ਤੋਂ ਬਾਅਦ ਵਾਪਰੀ। ਮ
ਚੰਡੀਗੜ੍ਹ ਰੇਲਵੇ ਸ਼ਟੇਸ਼ਨ ਕੋਲ ਮਹਿਲਾ ਯਾਤਰੀ ਦਾ ਪਰਸ ਝਪਟਿਆ


ਚੰਡੀਗੜ੍ਹ, 20 ਮਈ (ਹਿੰ.ਸ.)| ਭਾਰਤੀ ਰੇਲਵੇ ਦੀ ਹਜ਼ਰਤ ਨਿਜ਼ਾਮੁੱਦੀਨ ਤੋਂ ਅੰਮ੍ਰਿਤਸਰ ਜਾ ਰਹੀ ਪੱਛਮ ਐਕਸਪ੍ਰੈੱਸ ਟ੍ਰੇਨ ਵਿੱਚ ਇੱਕ ਮਹਿਲਾ ਯਾਤਰੀ ਨਾਲ ਪਰਸ ਝਪਟਣ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਘਟਨਾ ਟ੍ਰੇਨ ਦੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਕਰੀਬ ਇੱਕ ਕਿਲੋਮੀਟਰ ਅੱਗੇ ਨਿਕਲਣ ਤੋਂ ਬਾਅਦ ਵਾਪਰੀ। ਮਾਮਲੇ ਵਿੱਚ ਰੇਲਵੇ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੀੜਤਾ ਵਸੰਤੀ ਹਨੁਮੰਤ ਮਾਨੇ ਨੇ ਦੱਸਿਆ ਕਿ ਉਹ ਮੂਲ ਰੂਪ ਵਿੱਚ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ ਅਤੇ ਕਈ ਸਾਲਾਂ ਤੋਂ ਅੰਮ੍ਰਿਤਸਰ ਦੇ ਪ੍ਰਿੰਸ ਐਵੇਨਿਊ ਵਿੱਚ ਪਰਿਵਾਰ ਸਮੇਤ ਰਹਿ ਰਹੀ ਹੈ। ਉਹ ਆਪਣੇ ਪਰਿਵਾਰ ਨਾਲ ਟ੍ਰੇਨ ਨੰਬਰ 12925 ਪੱਛਮ ਐਕਸਪ੍ਰੈੱਸ ਦੇ ਕੋਚ ਐਸ-4 ਵਿੱਚ ਸੀਟ ਨੰਬਰ 2, 3 ਅਤੇ 4 ‘ਤੇ ਸਫ਼ਰ ਕਰ ਰਹੀ ਸੀ। ਇਸ ਦੌਰਾਨ ਇੱਕ ਅਣਪਛਾਤਾ ਨੌਜਵਾਨ ਉਸ ਦਾ ਲੇਡੀਜ਼ ਪਰਸ ਖੋਹ ਕੇ ਫਰਾਰ ਹੋ ਗਿਆ।

ਮਹਿਲਾ ਦੇ ਮੁਤਾਬਕ ਪਰਸ ਵਿੱਚ 4 ਹਜ਼ਾਰ ਰੁਪਏ ਨਕਦ, ਸੋਨੇ ਦਾ ਮੰਗਲਸੂਤਰ, ਤਿੰਨ ਸੋਨੇ ਦੀਆਂ ਅੰਗੂਠੀਆਂ, ਦੋ ਸੋਨੇ ਦੀਆਂ ਚੇਨਾਂ, ਸੋਨੇ ਦੇ ਝੁਮਕੇ, ਚਾਂਦੀ ਦੀ ਪਾਇਲ ਅਤੇ ਆਧਾਰ ਕਾਰਡ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਗਹਿਣਿਆਂ ਦਾ ਕੁੱਲ ਵਜ਼ਨ ਕਰੀਬ 10 ਤੋਲੇ ਸੀ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਜੇਕਰ ਦੋਸ਼ੀ ਸਾਹਮਣੇ ਆਵੇ ਤਾਂ ਉਹ ਉਸ ਦੀ ਪਛਾਣ ਕਰ ਸਕਦੀ ਹੈ।

ਜੀਆਰਪੀ ਥਾਣਾ ਚੰਡੀਗੜ੍ਹ ਦੇ ਇੰਚਾਰਜ ਉਰਮਿਲਾ ਨੇ ਦੱਸਿਆ ਕਿ ਭਾਰਤੀ ਨਿਆਇਕ ਸੰਹਿਤਾ ਦੀ ਧਾਰਾ 304 ਤਹਿਤ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਕੇਸ ਦੀ ਅਗਲੀ ਜਾਂਚ ਐਸਆਈ ਜਗਦੇਵ ਸਿੰਘ ਨੂੰ ਸੌਂਪੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਵੱਲੋਂ ਗਹਿਣਿਆਂ ਦੇ ਬਿਲ ਪੇਸ਼ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੇਸ ਪ੍ਰਾਪਰਟੀ ਵਿੱਚ ਸ਼ਾਮਲ ਕੀਤਾ ਜਾਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande