ਪਠਾਨਕੋਟ ਵਿੱਚ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ’ਚ ਪਿਤਾ–ਪੁੱਤਰ ਦੀ ਹੋਈ ਮੌਤ
ਪਠਾਨਕੋਟ, 21 ਮਈ (ਹਿੰ.ਸ.)| ਪਠਾਨਕੋਟ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਕਿਰਾਣਾ ਸਟੋਰ ਵਿੱਚ ਲੱਗੀ ਅੱਗ ਦੌਰਾਨ ਪਿਤਾ ਅਤੇ ਪੁੱਤਰ ਦੀ ਮੌਤ ਹੋ ਗਈ। ਦੋਵੇਂ ਨੇ ਖੁਦ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਧੂੰਏਂ ਕਾਰਨ ਦਮ ਘੁੱਟਣ ਨਾਲ ਬੇਹੋਸ਼ ਹੋ ਗਏ ਅਤੇ ਬਾਅਦ ਵਿੱਚ ਜ਼ਖ਼ਮਾਂ ਕਾਰਨ ਦੋਵਾਂ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਰਾਧੇ ਸ਼ਾਮ (60) ਅਤੇ ਉਸਦੇ ਪੁੱਤਰ ਦੀਕਸ਼ਿਤ ਸ਼ਰਮਾ (31) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅੱਗ ਦੁਕਾਨ ਦੀ ਪਹਿਲੀ ਮੰਜ਼ਿਲ ‘ਤੇ ਪਈਆਂ ਖਾਲੀ ਗੱਤੇ ਦੀਆਂ ਪੇਟੀਆਂ ਵਿੱਚ ਲੱਗੀ ਸੀ।

ਸਥਾਨਕ ਲੋਕਾਂ ਮੁਤਾਬਕ ਜਦੋਂ ਦੋਵੇਂ ਪਿਤਾ–ਪੁੱਤਰ ਨੇ ਧੂੰਆ ਅਤੇ ਅੱਗ ਦੇਖੀ ਤਾਂ ਉਹ ਤੁਰੰਤ ਉੱਪਰ ਵੱਲ ਅੱਗ ਬੁਝਾਉਣ ਚਲੇ ਗਏ। ਇਸ ਦੌਰਾਨ ਧੂੰਆ ਇੰਨਾ ਵੱਧ ਗਿਆ ਕਿ ਦੋਵੇਂ ਬੇਹੋਸ਼ ਹੋ ਗਏ ਅਤੇ ਵਾਪਸ ਨਹੀਂ ਆ ਸਕੇ।

ਲੋਕਾਂ ਨੇ ਦੱਸਿਆ ਕਿ ਲਗਭਗ 2 ਘੰਟੇ ਤੱਕ ਜਦੋਂ ਦੋਵੇਂ ਹੇਠਾਂ ਨਹੀਂ ਆਏ ਤਾਂ ਚਿੰਤਾ ਵਧੀ। ਇਸ ਤੋਂ ਬਾਅਦ ਪੜੋਸੀਆਂ ਨੇ ਦੂਜੇ ਘਰ ਦੀ ਛੱਤ ਰਾਹੀਂ ਦੁਕਾਨ ਦੀ ਛੱਤ ‘ਤੇ ਪਹੁੰਚ ਕੇ ਦਰਵਾਜ਼ਾ ਤੋੜਿਆ। ਅੰਦਰ ਦੋਵੇਂ ਬੇਸੁਧ ਹਾਲਤ ਵਿੱਚ ਪਏ ਮਿਲੇ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੀਕਸ਼ਿਤ ਆਪਣੇ ਮਾਤਾ–ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ 3 ਸਾਲ ਪਹਿਲਾਂ ਹੀ ਉਸ ਦੀ ਸ਼ਾਦੀ ਹੋਈ ਸੀ।

ਥਾਣਾ ਸਦਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਵਿੱਚ ਸ਼ਾਰਟ ਸਰਕਿਟ ਕਾਰਨ ਅੱਗ ਲੱਗਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪੁਲਿਸ ਨੇ ਦੋਵੇਂ ਦੇ ਸ਼ਵ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੇ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH

 rajesh pande