ਛੱਤਬੀੜ ਚਿੜੀਆਘਰ ਚ ਗਰਮੀ ਤੋਂ ਬਚਾਅ ਲਈ ਜਾਨਵਰਾਂ ਲਈ ਖ਼ਾਸ ਖੁਰਾਕ ਅਤੇ ਠੰਢਕ ਪ੍ਰਬੰਧ ਲਾਗੂ
ਛੱਤਬੀੜ ਚਿੜੀਆਘਰ ਵਲੋਂ ਜਾਨਵਰਾਂ ਲਈ ਗਰਮੀਆਂ ਦੀ ਭੋਜਨ ਸੂਚੀ ਜਾਰੀ: ਲਾਲ ਚੰਦ ਕਟਾਰੂਚੱਕ ਚੰਡੀਗੜ੍ਹ, 21 ਮਈ (ਹਿੰ.ਸ.)| ਵਧਦੇ ਤਾਪਮਾਨ ਨੂੰ ਦੇਖਦਿਆਂ, ਮਹਿੰਦਰ ਚੌਧਰੀ ਜ਼ੂਆਲੋਜੀਕਲ ਪਾਰਕ, ਛੱਤਬੀੜ ਵੱਲੋਂ ਆਪਣੇ ਜਾਨਵਰਾਂ ਦੀ ਸਿਹਤ ਦੇਖਭਾਲ ਅਤੇ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਗਰਮੀਆਂ ਲਈ ਵਿਆਪਕ ਖੁਰਾਕ
Bear lying on Ice


ਛੱਤਬੀੜ ਚਿੜੀਆਘਰ ਵਲੋਂ ਜਾਨਵਰਾਂ ਲਈ ਗਰਮੀਆਂ ਦੀ ਭੋਜਨ ਸੂਚੀ ਜਾਰੀ: ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ, 21 ਮਈ (ਹਿੰ.ਸ.)| ਵਧਦੇ ਤਾਪਮਾਨ ਨੂੰ ਦੇਖਦਿਆਂ, ਮਹਿੰਦਰ ਚੌਧਰੀ ਜ਼ੂਆਲੋਜੀਕਲ ਪਾਰਕ, ਛੱਤਬੀੜ ਵੱਲੋਂ ਆਪਣੇ ਜਾਨਵਰਾਂ ਦੀ ਸਿਹਤ ਦੇਖਭਾਲ ਅਤੇ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਗਰਮੀਆਂ ਲਈ ਵਿਆਪਕ ਖੁਰਾਕ ਯੋਜਨਾ ਲਾਗੂ ਕੀਤੀ ਗਈ ਹੈ।

ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ, ਵਧ ਰਹੀ ਗਰਮੀ ਨਾਲ ਨਜਿੱਠਣ ਲਈ ਚਿੜੀਆਘਰ ਵੱਲੋਂ ਗਰਮੀਆਂ ਦੇ ਮੌਸਮ ਦੌਰਾਨ ਹਰੇਕ ਰਿੱਛ ਨੂੰ ਰੋਜ਼ਾਨਾ 100 ਕਿਲੋਗ੍ਰਾਮ ਆਈਸ ਕਿਊਬ ਪ੍ਰਦਾਨ ਕੀਤੇ ਜਾ ਰਹੇ ਹਨ।

ਹਾਈਡਰੇਸ਼ਨ ਅਤੇ ਠੰਢਕ ਨੂੰ ਯਕੀਨੀ ਬਣਾਉਣ ਲਈ ਬਾਂਦਰਾਂ ਅਤੇ ਹਾਥੀਆਂ ਦੇ ਨਾਲ ਨਾਲ ਰਿੱਛਾਂ ਨੂੰ ਤਾਜ਼ੇ ਤਰਬੂਜ ਦਿੱਤੇ ਜਾ ਰਹੇ ਹਨ।

ਗਰਮ ਮੌਸਮ ਵਿੱਚ ਤਰਲ ਅਤੇ ਇਲੈਕਟ੍ਰੋਲਾਈਟ ਦੀ ਹੋ ਰਹੀ ਕਮੀ ਨੂੰ ਵੇਖਦਿਆਂ, ਊਰਜਾ ਦੇ ਪੱਧਰ ਨੂੰ ਬਰਕਰਾਰ ਰੱਖਣ ਅਤੇ ਡੀਹਾਈਡਰੇਸ਼ਨ ਨੂੰ ਰੋਕਣ ਲਈ ਸਾਰੇ ਮਾਸਾਹਾਰੀ ਅਤੇ ਸਰਬ ਆਹਾਰੀ ਜਾਨਵਰਾਂ ਦੇ ਪੀਣ ਵਾਲੇ ਪਾਣੀ ਵਿੱਚ ਗਲੂਕੋਨ-ਡੀ ਪਾਊਡਰ ਮਿਲਾਇਆ ਜਾ ਰਿਹਾ ਹੈ।

ਚਿੜੀਆਘਰ ਵੱਲੋਂ ਫਲਾਂ ਅਤੇ ਸਬਜ਼ੀਆਂ ਦੇ ਸੇਵਨ ਵਿੱਚ ਮੌਸਮ ਸਬੰਧੀ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ। ਕੇਲਿਆਂ ਦੀ ਥਾਂ ਪਪੀਤੇ ਦੀ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਪਪੀਤਾ ਪਚਣ ਵਿੱਚ ਆਸਾਨ ਹੁੰਦਾ ਹੈ ਅਤੇ ਇਸ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਸ਼ਾਕਾਹਾਰੀ ਜਾਨਵਰਾਂ ਅਤੇ ਪੰਛੀਆਂ ਲਈ, ਪੱਤਾ ਗੋਭੀ ਦੇ ਪੱਤਿਆਂ ਦੀ ਥਾਂ ਪਾਲਕ ਦੇ ਪੱਤਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਮੂਲੀ ਦੀ ਥਾਂ ਖੀਰੇ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਬਿਹਤਰ ਹਾਈਡਰੇਸ਼ਨ ਅਤੇ ਠੰਢਕ ਪ੍ਰਦਾਨ ਕਰਦਾ ਹੈ।

ਇਹ ਉਪਾਅ ਛੱਤਬੀੜ ਚਿੜੀਆਘਰ ਦੇ ਗਰਮੀਆਂ ਸਬੰਧੀ ਤਿਆਰੀਆਂ ਦੇ ਨਿਯਮਤ ਪ੍ਰੋਟੋਕੋਲ ਦਾ ਹਿੱਸਾ ਹਨ, ਜਿਨ੍ਹਾਂ ਦੀ ਨਿਗਰਾਨੀ ਪਸ਼ੂਆਂ ਦੇ ਡਾਕਟਰਾਂ ਅਤੇ ਜਾਨਵਰਾਂ ਦੀ ਦੇਖਭਾਲ ਕਰਨ ਵਾਲੇ ਸਟਾਫ ਵੱਲੋਂ ਕੀਤੀ ਜਾਂਦੀ ਹੈ। ਚਿੜੀਆਘਰ ਸਖ਼ਤ ਗਰਮੀ ਦੇ ਮਹੀਨਿਆਂ ਦੌਰਾਨ ਚਿੜੀਆਘਰ ਵਿੱਚ ਰਹਿਣ ਵਾਲੇ ਸਾਰੇ ਜਾਨਵਰਾਂ ਲਈ ਅਨੁਕੂਲ ਪੋਸ਼ਣ ਅਤੇ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande