ਨੌਜਵਾਨ ਨੇ ਨਹਿਰ ‘ਚ ਮਾਰੀ ਛਾਲ, ਬਚਾਉਣ ਗਿਆ ਪਿਤਾ ਲਾਪਤਾ, ਪੁੱਤਰ ਦੀ ਲਾਸ਼ ਬਰਾਮਦ
ਚੰਡੀਗੜ੍ਹ, 22 ਮਈ (ਹਿੰ.ਸ.)| ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਪਿਤਾ ਦੀ ਡਾਂਟ ਤੋਂ ਨਾਰਾਜ਼ ਹੋ ਕੇ ਸਰਹਿੰਦ ਫੀਡਰ ਨਹਿਰ ਵਿੱਚ ਛਾਲ ਮਾਰ ਦਿੱਤੀ। ਪੁੱਤਰ ਨੂੰ ਬਚਾਉਣ ਲਈ ਪਿਤਾ ਵੀ ਨਹਿਰ ਵਿੱਚ ਕੁੱਦ ਪਏ, ਪਰ ਦੋਵੇਂ ਤੇਜ਼ ਬਹਾਅ ਵਿੱਚ ਰੁੜ੍ਹ ਗਏ। ਸ਼ੁੱਕਰਵਾਰ ਸਵੇਰੇ ਨੌਜਵਾਨ ਹਰਜੋ
ਨੌਜਵਾਨ ਨੇ ਨਹਿਰ ‘ਚ ਮਾਰੀ ਛਾਲ, ਬਚਾਉਣ ਗਿਆ ਪਿਤਾ ਲਾਪਤਾ, ਪੁੱਤਰ ਦੀ ਲਾਸ਼ ਬਰਾਮਦ


ਚੰਡੀਗੜ੍ਹ, 22 ਮਈ (ਹਿੰ.ਸ.)| ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਇੱਕ ਨੌਜਵਾਨ ਵੱਲੋਂ ਪਿਤਾ ਦੀ ਡਾਂਟ ਤੋਂ ਨਾਰਾਜ਼ ਹੋ ਕੇ ਸਰਹਿੰਦ ਫੀਡਰ ਨਹਿਰ ਵਿੱਚ ਛਾਲ ਮਾਰ ਦਿੱਤੀ। ਪੁੱਤਰ ਨੂੰ ਬਚਾਉਣ ਲਈ ਪਿਤਾ ਵੀ ਨਹਿਰ ਵਿੱਚ ਕੁੱਦ ਪਏ, ਪਰ ਦੋਵੇਂ ਤੇਜ਼ ਬਹਾਅ ਵਿੱਚ ਰੁੜ੍ਹ ਗਏ। ਸ਼ੁੱਕਰਵਾਰ ਸਵੇਰੇ ਨੌਜਵਾਨ ਹਰਜੋਤ ਸਿੰਘ ਦੀ ਲਾਸ਼ ਅਬੋਹਰ ਨੇੜੇ ਨਹਿਰ ਵਿੱਚੋਂ ਬਰਾਮਦ ਹੋ ਗਈ ਹੈ, ਜਦਕਿ ਉਸ ਦੇ ਪਿਤਾ ਮੱਖਣ ਸਿੰਘ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ।

ਮਿਲੀ ਜਾਣਕਾਰੀ ਮੁਤਾਬਕ ਹਰਜੋਤ ਸਿੰਘ ਆਪਣੇ ਪਿਤਾ ਮੱਖਣ ਸਿੰਘ ਨਾਲ ਸਬਜ਼ੀ ਅਤੇ ਫਰੂਟ ਦੀ ਆੜਤ ਦਾ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਹਰਜੋਤ ਮੰਡੀ ਤੋਂ ਕੁਝ ਹਲਕੇ ਦਰਜੇ ਦੇ ਕੇਲੇ ਖਰੀਦ ਲਿਆਇਆ ਸੀ, ਜਿਸ ਗੱਲ ਨੂੰ ਲੈ ਕੇ ਪਿਤਾ ਨੇ ਉਸ ਨੂੰ ਡਾਂਟ ਦਿੱਤਾ। ਇਸ ਗੱਲ ਤੋਂ ਨਾਰਾਜ਼ ਹੋ ਕੇ ਹਰਜੋਤ ਸਿੰਘ ਆਪਣੀ ਬਾਈਕ ‘ਤੇ ਸਰਹਿੰਦ ਫੀਡਰ ਨਹਿਰ ਕੋਲ ਪਹੁੰਚਿਆ ਅਤੇ ਨਹਿਰ ਵਿੱਚ ਛਾਲ ਮਾਰ ਦਿੱਤੀ।

ਜਦੋਂ ਮੱਖਣ ਸਿੰਘ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਵੀ ਸਕੂਟੀ ‘ਤੇ ਪਿੱਛੇ ਪਹੁੰਚੇ ਅਤੇ ਪੁੱਤਰ ਨੂੰ ਬਚਾਉਣ ਲਈ ਨਹਿਰ ਵਿੱਚ ਕੁੱਦ ਪਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੋਵਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਏ।

ਅੱਜ ਹਰਜੋਤ ਸਿੰਘ ਦੀ ਲਾਸ਼ ਅਬੋਹਰ ਦੇ ਕਾਲਾ ਟਿੱਬਾ ਪਿੰਡ ਨੇੜੇ ਨਹਿਰ ਵਿੱਚੋਂ ਮਿਲੀ। ਸਦਰ ਪੁਲਿਸ ਨੇ ਲਾਸ਼ ਨੂੰ ਸਰਕਾਰੀ ਹਸਪਤਾਲ ਅਬੋਹਰ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਦੂਜੇ ਪਾਸੇ ਮੱਖਣ ਸਿੰਘ ਦੀ ਭਾਲ ਲਈ ਰਾਹਤ ਅਤੇ ਬਚਾਅ ਟੀਮਾਂ ਵੱਲੋਂ ਸਰਚ ਅਭਿਆਨ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਹਰਜੋਤ ਸਿੰਘ ਇੱਕ ਬੱਚੇ ਦਾ ਪਿਤਾ ਸੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande