ਪੰਜਾਬ ਦੀ ਸਿਹਤ ਕਰਾਂਤੀ ਨੇ ਬਿਹਤਰ ਇਲਾਜ ਸਹੂਲਤਾਂ ਨੂੰ ਗਰੀਬਾਂ ਦੇ ਘਰਾਂ ਤੱਕ ਪਹੁੰਚਾਇਆ : ਸਿਹਤ ਮੰਤਰੀ
ਪਟਿਆਲਾ,22 ਮਈ (ਹਿੰ.ਸ.)। ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਬੱਚਾ ਸਰਜਰੀ ਵਿਭਾਗ ਨੇ ਗੰਭੀਰ ਜਮਾਂਦਰੂ ਵਿਗਾੜ ਨਾਲ ਪੈਦਾ ਹੋਈ ਇੱਕ ਦਿਨ ਦੀ ਮਾਦਾ ਬੱਚੀ ਦੀ ਸਫਲਤਾਪੂਰਵਕ ਜਾਨ ਬਚਾਈ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸ
ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਭੋਜਨ ਨਲੀ ਦੇ ਸਫ਼ਲ ਉਪਰੇਸ਼ਨ ਵਾਲੀ ਬੱਚੀ ਤੇ ਉਸਦੇ ਮਾਪਿਆਂ ਨੂੰ ਮਿਲਦੇ ਹੋਏ।


ਪਟਿਆਲਾ,22 ਮਈ (ਹਿੰ.ਸ.)। ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਬੱਚਾ ਸਰਜਰੀ ਵਿਭਾਗ ਨੇ ਗੰਭੀਰ ਜਮਾਂਦਰੂ ਵਿਗਾੜ ਨਾਲ ਪੈਦਾ ਹੋਈ ਇੱਕ ਦਿਨ ਦੀ ਮਾਦਾ ਬੱਚੀ ਦੀ ਸਫਲਤਾਪੂਰਵਕ ਜਾਨ ਬਚਾਈ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਹੈ ਕਿ ਇਸ ਬੱਚੀ ਦਾ ਸਾਰਾ ਇਲਾਜ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮੁਫ਼ਤ ਕੀਤਾ ਗਿਆ ਹੈ।

ਪ੍ਰੈਸ ਕਾਨਫਰੰਸ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਆਈ ਸਿਹਤ ਕ੍ਰਾਂਤੀ ਨਾਲ ਰਾਜ ਦੇ ਸਰਕਾਰੀ ਹਸਪਤਾਲ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮੁਫ਼ਤ ਤੇ ਨਿਜੀ ਹਸਪਤਾਲਾਂ ਦੇ ਮੁਕਾਬਲੇ ਬਿਹਤਰ ਇਲਾਜ ਪ੍ਰਦਾਨ ਕਰ ਰਹੇ ਹਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਸਫ਼ਲ ਸਰਜਰੀ ਰਾਜਿੰਦਰਾ ਹਸਪਤਾਲ ਵਿਖੇ ਗੁੰਝਲਦਾਰ ਨਵਜੰਮੇ ਸਰਜੀਕਲ ਐਮਰਜੈਂਸੀ ਹਾਲਾਤ ਸੰਭਾਲਣ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਬਹੁ-ਅਨੁਸ਼ਾਸਨੀ ਟੀਮ ਦੀ ਮੁਹਾਰਤ ਅਤੇ ਸਮਰਪਣ ਨੂੰ ਉਜਾਗਰ ਕਰਦੀ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ 20 ਅਪ੍ਰੈਲ 2026 ਦੀ ਰਾਤ ਨੂੰ ਵੱਡੇ ਆਪਰੇਸ਼ਨ ਰਾਹੀਂ 2 ਕਿੱਲੋ 100 ਗ੍ਰਾਮ ਦੀ ਇੱਕ ਬੱਚੀ ਦਾ ਜਨਮ ਹੋਇਆ, ਜਿਸ ਦੇ ਮਾਤਾ-ਪਿਤਾ ਕਰਨ ਕੁਮਾਰ ਤੇ ਨੇਹਾ ਰਾਜਪੁਰਾ ਸ਼ਹਿਰ ਦੇ ਰਹਿਣ ਵਾਲੇ ਹਨ। ਮੋਬਾਇਲ ਰਿਪੇਅਰ ਦਾ ਕੰਮ ਕਰਨ ਕੁਮਾਰ ਦੇ ਦੋ ਬੱਚਿਆਂ ਦੀ ਪਹਿਲਾਂ ਵੀ ਗਰਭ ਦੌਰਾਨ ਮੌਤ ਹੋ ਚੁੱਕੀ ਹੈ ਅਤੇ ਇਸ ਬੱਚੇ ਦਾ ਜਨਮ ਉਨ੍ਹਾਂ ਲਈ ਬਹੁਤ ਜਿਆਦਾ ਮਹੱਤਤਾ ਰੱਖਦਾ ਸੀ। ਉਨ੍ਹਾਂ ਦੱਸਿਆ ਕਿ ਇਸ ਬੱਚੀ ਦੇ ਜਨਮ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਨੇ ਇਹ ਪਾਇਆ ਗਿਆ ਕਿ ਬੱਚੀ ਦੇ ਸਰੀਰ ਵਿੱਚ ਖਾਣ ਵਾਲੀ ਨਾਲੀ ਦਾ ਇੱਕ ਲੰਬਾ ਹਿੱਸਾ ਬਣਿਆ ਹੀ ਨਹੀਂ ਹੋਇਆ, ਜਿਸ ਕਰਕੇ ਬੱਚੀ ਦੁੱਧ ਅਤੇ ਲਾਰ ਆਪਣੇ ਅੰਦਰ ਨਹੀਂ ਲੰਘਾ ਸਕਦੀ ਸੀ। ਜਿਸ ਕਰਕੇ ਉਸਨੂੰ ਛਾਤੀ ਵਿੱਚ ਨਿਮੋਨਿਆ ਅਤੇ ਜਾਨ ਦਾ ਵੀ ਖ਼ਤਰਾ ਸੀ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਬੱਚਾ ਸਰਜਰੀ ਵਿਭਾਗ ਦੇ ਡਾਕਟਰ ਰਵੀ ਗਰਗ ਤੇ ਉਨ੍ਹਾਂ ਦੀ ਟੀਮ ਮੈਂਬਰ ਡਾ ਤੇਗ ਰਬਾਬ ਸਿੰਘ, ਸੁਕ੍ਰਿਤ ਸਿੰਘ ਸਾਹ ਸਮੇਤ ਐਨਸੀਥੀਸੀਆ ਦੇ ਮੁਖੀ ਡਾ. ਪ੍ਰਮੋਦ ਕੁਮਾਰ, ਡਾ. ਤ੍ਰਿਪਤ ਕੌਰ ਬਿੰਦਰਾ ਤੇ ਡਾ. ਸੁਮੀਤ ਸੋਨੀ ਅਧਾਰਤ ਟੀਮ ਨੇ ਇਸ ਬੱਚੀ ਦੀ ਸਫ਼ਲ ਸਰਜਰੀ ਕੀਤੀ। ਡਾ. ਰਵੀ ਗਰਗ ਨੇ ਇਸ ਬੱਚੀ ਦਾ ਓਪਰੇਸ਼ਨ ਕਰਕੇ ਭੋਜਨ ਨਾਲੀ ਦਾ ਇੱਕ ਹਿੱਸਾ ਗਲੇ ਵਿੱਚ ਖੋਲ੍ਹਿਆ ਤਾਂ ਜੋ ਲਾਰ ਉੱਥੋਂ ਨਿਕਲ ਸਕੇ ਅਤੇ ਇੱਕ ਨਾਲੀ ਉਸਦੇ ਪੇਟ ਵਿੱਚ ਪਾਈ ਗਈ, ਜਿਸ ਵਿੱਚ ਬੱਚੇ ਨੂੰ ਦੁੱਧ ਦਿੱਤਾ ਜਾ ਸਕੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande