ਯੁਵਾ ਸੰਗਮ ਪੜਾਅ ਤਹਿਤ ਆਈਆਈਟੀ ਰੋਪੜ ਵੱਲੋਂ ਪੰਜਾਬ ਦਾ ਵਫ਼ਦ ਬਿਹਾਰ ਲਈ ਰਵਾਨਾ
ਚੰਡੀਗੜ੍ਹ, 22 ਮਈ (ਹਿੰ.ਸ.)| ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਰੋਪੜ ਵੱਲੋਂ ਯੁਵਾ ਸੰਗਮ ਪੜਾਅ-VI ਤਹਿਤ ਪੰਜਾਬ ਦੇ ਨੌਜਵਾਨਾਂ ਦੇ ਵਫ਼ਦ ਨੂੰ ਬਿਹਾਰ ਲਈ ਰਵਾਨਾ ਕੀਤਾ ਗਿਆ। ਇਹ ਪ੍ਰੋਗਰਾਮ ਸਿੱਖਿਆ ਮੰਤਰਾਲੇ ਦੀ ਏਕ ਭਾਰਤ ਸ੍ਰੇਸ਼ਠ ਭਾਰਤ ਮੁਹਿੰਮ ਅਧੀਨ ਕਰਵਾਇਆ ਜਾ ਰਿਹਾ ਹੈ। ਆਈਆਈਟੀ ਰੋਪੜ ਕੈਂਪਸ ਵਿ
ਆਈਆਈਟੀ ਰੋਪੜ ਤੋਂ ਯੁਵਾ ਸੰਗਮ ਪੜਾਅ-VI ਤਹਿਤ ਪੰਜਾਬ ਦੇ ਨੌਜਵਾਨਾਂ ਦੇ ਵਫ਼ਦ ਨੂੰ ਬਿਹਾਰ ਲਈ ਰਵਾਨਾ ਕਰਦੇ ਸਮੇਂ।


ਚੰਡੀਗੜ੍ਹ, 22 ਮਈ (ਹਿੰ.ਸ.)| ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਰੋਪੜ ਵੱਲੋਂ ਯੁਵਾ ਸੰਗਮ ਪੜਾਅ-VI ਤਹਿਤ ਪੰਜਾਬ ਦੇ ਨੌਜਵਾਨਾਂ ਦੇ ਵਫ਼ਦ ਨੂੰ ਬਿਹਾਰ ਲਈ ਰਵਾਨਾ ਕੀਤਾ ਗਿਆ। ਇਹ ਪ੍ਰੋਗਰਾਮ ਸਿੱਖਿਆ ਮੰਤਰਾਲੇ ਦੀ ਏਕ ਭਾਰਤ ਸ੍ਰੇਸ਼ਠ ਭਾਰਤ ਮੁਹਿੰਮ ਅਧੀਨ ਕਰਵਾਇਆ ਜਾ ਰਿਹਾ ਹੈ। ਆਈਆਈਟੀ ਰੋਪੜ ਕੈਂਪਸ ਵਿੱਚ ਕਰਵਾਏ ਗਏ ਝੰਡਾ ਰੋਹਣ ਸਮਾਰੋਹ ਦੌਰਾਨ ਦੇਸ਼ਭਗਤੀ ਅਤੇ ਰਾਸ਼ਟਰੀ ਏਕਤਾ ਦਾ ਮਾਹੌਲ ਵੇਖਣ ਨੂੰ ਮਿਲਿਆ।

ਇਸ ਮੌਕੇ ਆਈਆਈਟੀ ਰੋਪੜ ਦੇ ਡਾਇਰੈਕਟਰ ਰਾਜੀਵ ਆਹੁਜਾ, ਆਦਿਤਿਆ ਡਾਚਲਵਾਲ ਅਤੇ ਮਨਿੰਦਰ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਯੁਵਾ ਸੰਗਮ ਪ੍ਰੋਗਰਾਮ ਨੂੰ ਨੌਜਵਾਨਾਂ ਵਿੱਚ ਰਾਸ਼ਟਰੀ ਏਕਤਾ ਅਤੇ ਸੱਭਿਆਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਲਾ ਮਹੱਤਵਪੂਰਨ ਉਪਰਾਲਾ ਕਰਾਰ ਦਿੱਤਾ। ਸਮਾਰੋਹ ਦੌਰਾਨ ਯੁਵਾ ਸੰਗਮ ਦੇ ਨੋਡਲ ਅਫ਼ਸਰ ਅਤੇ ਐਸੋਸੀਏਟ ਪ੍ਰੋਫੈਸਰ ਸੋਮਦੇਵ ਕਰ ਸਮੇਤ ਸੰਸਥਾ ਦੇ ਹੋਰ ਅਧਿਕਾਰੀ ਅਤੇ ਵਿਦਿਆਰਥੀ ਵੀ ਮੌਜੂਦ ਰਹੇ।

ਯੁਵਾ ਸੰਗਮ ਪ੍ਰੋਗਰਾਮ ਦਾ ਉਦੇਸ਼ ਦੇਸ਼ ਦੇ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨੌਜਵਾਨਾਂ ਨੂੰ ਇੱਕ-ਦੂਜੇ ਦੀ ਸੰਸਕ੍ਰਿਤੀ, ਵਿਰਾਸਤ ਅਤੇ ਜੀਵਨ ਸ਼ੈਲੀ ਨਾਲ ਜਾਣੂ ਕਰਵਾਉਣਾ ਹੈ। ਇਸ ਵਾਰ ਪੰਜਾਬ ਨੂੰ ਬਿਹਾਰ ਨਾਲ ਜੋੜਿਆ ਗਿਆ ਹੈ, ਜਿੱਥੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਪਟਨਾ ਮੇਜ਼ਬਾਨ ਸੰਸਥਾ ਦੀ ਭੂਮਿਕਾ ਨਿਭਾਏਗੀ। ਬਿਹਾਰ ਦੌਰੇ ਦੌਰਾਨ ਪੰਜਾਬ ਦਾ ਵਫ਼ਦ ਗੋਲਘਰ, ਪਟਨਾ ਮਿਊਜ਼ੀਅਮ, ਬੁੱਧ ਸਮ੍ਰਿਤੀ ਪਾਰਕ ਅਤੇ ਕੁਮਰਾਰ ਵਰਗੇ ਇਤਿਹਾਸਕ ਸਥਾਨਾਂ ਦਾ ਦੌਰਾ ਕਰੇਗਾ। ਇਸ ਤੋਂ ਇਲਾਵਾ ਵਿਦਿਆਰਥੀ ਨਾਲੰਦਾ ਯੂਨੀਵਰਸਿਟੀ ਖੰਡਰ, ਰਾਜਗੀਰ ਅਤੇ ਬੋਧ ਗਯਾ ਵਿੱਚ ਸਥਿਤ ਵਿਸ਼ਵ ਪ੍ਰਸਿੱਧ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦਾ ਵੀ ਅਨੁਭਵ ਕਰਨਗੇ। ਵਫ਼ਦ ਦੇ ਮੈਂਬਰ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀਪਟਨਾ ਦੇ ਵਿਦਿਆਰਥੀਆਂ, ਖੋਜਕਰਤਾਵਾਂ ਅਤੇ ਨਵੀਨਤਾਕਾਰਾਂ ਨਾਲ ਵੀ ਸੰਵਾਦ ਕਰਨਗੇ।

ਇਸ ਮੌਕੇ ਰਾਜੀਵ ਆਹੁਜਾ ਨੇ ਕਿਹਾ ਕਿ ਯੁਵਾ ਸੰਗਮ ਸਿਰਫ਼ ਇੱਕ ਵਟਾਂਦਰਾ ਪ੍ਰੋਗਰਾਮ ਨਹੀਂ, ਸਗੋਂ ਭਾਰਤ ਦੀ ਵਿਭਿੰਨਤਾ ਅਤੇ ਏਕਤਾ ਨੂੰ ਨੇੜੇ ਤੋਂ ਸਮਝਣ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਇਸ ਯਾਤਰਾ ਰਾਹੀਂ ਕੇਵਲ ਯਾਦਾਂ ਹੀ ਨਹੀਂ, ਸਗੋਂ ਭਾਰਤੀ ਹੋਣ ਦੀ ਡੂੰਘੀ ਸਮਝ ਵੀ ਪ੍ਰਾਪਤ ਕਰਨਗੇ।

ਪੰਜਾਬ ਦੇ ਇਸ ਵਫ਼ਦ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀ, ਐਨਐੱਸਐੱਸ ਵਲੰਟੀਅਰ, ਐਨਵਾਈਕੇਐੱਸ ਮੈਂਬਰ ਅਤੇ 18 ਤੋਂ 30 ਸਾਲ ਦੇ ਨੌਜਵਾਨ ਪੇਸ਼ੇਵਰ ਸ਼ਾਮਲ ਹਨ। ਆਈਆਈਟੀ ਰੋਪੜ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਬਿਹਾਰ ਦੇ ਵਫ਼ਦ ਦਾ ਪੰਜਾਬ ਵਿੱਚ ਨਿੱਘਾ ਸਵਾਗਤ ਕਰਨ ਲਈ ਵੀ ਉਤਸੁਕ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande