
ਲੁਧਿਆਣਾ, 23 ਮਈ (ਹਿੰ.ਸ.)| ਜੂਨੀਅਰ ਚੈਂਬਰ ਇੰਟਰਨੈਸ਼ਨਲ (ਜੇ.ਸੀ.ਆਈ) ਲੁਧਿਆਣਾ ਸੈਂਟਰਲ ਵੱਲੋਂ ਲੋਕਾਂ, ਖਾਸ ਕਰਕੇ ਨੌਜਵਾਨ ਉਦਮੀਆਂ ਨੂੰ ਕੰਮ ਦੇ ਨਾਲ-ਨਾਲ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਇੰਟਰਪ੍ਰੇਨਯੋਰਜ਼ ਕ੍ਰਿਕੇਟ ਕਲੱਬ (ਈ.ਸੀ.ਸੀ) ਦੇ ਸਹਿਯੋਗ ਨਾਲ ਇੱਕ ਕ੍ਰਿਕੇਟ ਟੀਮ ਦਾ ਗਠਨ ਕੀਤਾ ਗਿਆ ਹੈ। ਇਹ ਫੈਸਲਾ ਦੋਵੇਂ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ ਦੌਰਾਨ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੇ.ਸੀ.ਆਈ ਲੁਧਿਆਣਾ ਸੈਂਟਰਲ ਦੇ ਪ੍ਰਧਾਨ ਐਡਵੋਕੇਟ ਸਿਮਰਨਪ੍ਰੀਤ ਸਿੰਘ ਨੇ ਦੱਸਿਆ ਕਿ ਸੰਸਥਾ ਦੀ ਕ੍ਰਿਕੇਟ ਟੀਮ ਈ.ਸੀ.ਸੀ ਵੱਲੋਂ ਕਰਵਾਏ ਜਾ ਰਹੇ ਨਾਈਟ ਕ੍ਰਿਕੇਟ ਟੂਰਨਾਮੈਂਟ ਵਿੱਚ ਹਿੱਸਾ ਲਵੇਗੀ। ਉਨ੍ਹਾਂ ਦੱਸਿਆ ਕਿ ਟੀਮ ਦੀ ਕਮਾਨ ਨਰਿੰਦਰ ਸਿੰਘ ਬਾਂਗੜ ਸੰਭਾਲਣਗੇ। ਇਸ ਮੌਕੇ ਈ.ਸੀ.ਸੀ ਵੱਲੋਂ ਨਿਤਿਨ ਕਨਵ, ਅਸੀਮ ਸੂਦ ਅਤੇ ਅਮਿਤ ਪੁਰੀ ਵੀ ਮੌਜੂਦ ਰਹੇ।
ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਦਾ ਮਕਸਦ ਸਿਰਫ਼ ਖੇਡਾਂ ਨੂੰ ਉਤਸ਼ਾਹਿਤ ਕਰਨਾ ਹੀ ਨਹੀਂ, ਸਗੋਂ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਵੀ ਹੈ। ਉਨ੍ਹਾਂ ਦੱਸਿਆ ਕਿ ਜੇ.ਸੀ.ਆਈ ਅਤੇ ਈ.ਸੀ.ਸੀ ਵੱਲੋਂ ਅਗਲੇ ਮਹੀਨੇ ਇੱਕ ਵੱਡੇ ਸਿਹਤ ਜਾਗਰੂਕਤਾ ਸਮਾਗਮ ਦਾ ਵੀ ਆਯੋਜਨ ਕੀਤਾ ਜਾਵੇਗਾ, ਜਿਸ ਬਾਰੇ ਜਲਦ ਐਲਾਨ ਕੀਤਾ ਜਾਵੇਗਾ। ਐਡਵੋਕੇਟ ਸਿਮਰਨਪ੍ਰੀਤ ਸਿੰਘ ਨੇ ਕਿਹਾ ਕਿ ਜੇ ਸੀ ਆਈ ਦਾ ਉਦੇਸ਼ ਨੌਜਵਾਨ ਉਦਮੀਆਂ ਵਿੱਚ ਪਬਲਿਕ ਰਿਲੇਸ਼ਨ, ਆਪਸੀ ਭਾਈਚਾਰਾ ਅਤੇ ਬਿਹਤਰ ਸਪੀਕਿੰਗ ਸਕਿਲਜ਼ ਰਾਹੀਂ ਕਾਰੋਬਾਰ ਵਿੱਚ ਵਾਧਾ ਕਰਨਾ ਹੈ। ਇਸ ਮੌਕੇ ਪ੍ਰਦੀਪ ਸਿੰਘ ਮੁੰਡੀ, ਜਤਿੰਦਰ ਪਾਲ ਸਿੰਘ, ਸੁਖਪਾਲਬੀਰ ਸਿੰਘ ਪਾਸੀ, ਰੋਹਿਤ ਜਿੰਦਲ, ਗੁਰਪ੍ਰੀਤ ਸਿੰਘ ਰਿਆਤ, ਦੀਪਕ ਸਿੰਘ, ਆਸ਼ੀਸ਼ ਚੋਪੜਾ, ਨਿਤਿਨ ਮਲਿਕ, ਨਿਤੀਸ਼ ਸ਼ਰਮਾ, ਰਿਪਨ ਗੋਇਲ, ਵਿਨਾਇਕ ਕਸ਼ਯਪ, ਰਾਹੁਲ ਭਾਰਦਵਾਜ਼, ਡਾ. ਤੇਜਸਵੀ, ਪ੍ਰਭਜੋਤ ਸਿੰਘ, ਸੁਹੇਲ, ਪ੍ਰੀਤ, ਗੌਰਵ ਝੰਬ ਅਤੇ ਵਿਨੀਤ ਸਚਦੇਵਾ ਸਮੇਤ ਹੋਰ ਮੈਂਬਰ ਵੀ ਹਾਜ਼ਰ ਰਹੇ।
ਹਿੰਦੂਸਥਾਨ ਸਮਾਚਾਰ / GURSHARAN SINGH