
ਜਲਾਲਾਬਾਦ, 23 ਮਈ (ਹਿੰ.ਸ.)। ਭਾਰਤ ਸਰਕਾਰ ਵੱਲੋਂ ਕਰਵਾਈ ਜਾ ਰਹੀ ਰਾਸ਼ਟਰੀ ਜਨਗਨਣਾ 2027 ਦੇ ਪਹਿਲੇ ਪੜਾਅ ਦੇ ਅਚਨਚੇਤ ਨਿਰੀਖਣ ਲਈ ਸੰਯੁਕਤ ਡਾਇਰੈਕਟਰ ਆਰ. ਪੀ. ਸਿੰਘ ਜਲਾਲਾਬਾਦ ਵਿਖੇ ਪਹੁੰਚੇ। ਆਪਣੀ ਇਸ ਅਚਨਚੇਤ ਫੇਰੀ ਦੌਰਾਨ ਆਰ. ਪੀ. ਸਿੰਘ ਨੇ ਫੀਲਡ ਵਿੱਚ ਜਾ ਕੇ ਜ਼ਮੀਨੀ ਪੱਧਰ ’ਤੇ ਜਨਗਨਣਾ ਦੇ ਕੰਮ ਦਾ ਮੁਆਇਨਾ ਕੀਤਾ ਅਤੇ ਜ਼ਰੂਰੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ।ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਕਾਰਤਿਕ ਆਰਿਆ ਅਤੇ ਡਿਪਟੀ ਈ.ਐੱਸ.ਏ. ਹਰਜਿੰਦਰ ਸਿੰਘ ਵੀ ਉਨ੍ਹਾਂ ਦੇ ਨਾਲ ਪਹੁੰਚੇ। ਜ਼ਿਕਰਯੋਗ ਹੈ ਕੇ ਰਾਸ਼ਟਰੀ ਜਨਗਨਣਾ 2027 ਦਾ ਤਹਿਸੀਲ ਜਲਾਲਾਬਾਦ ਦਾ ਕੰਮ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਰ ਜਲਾਲਾਬਾਦ ਸਬ ਡਵੀਜ਼ਨ ਮੈਜਿਸਟ੍ਰੇਟ ਕੰਵਰਜੀਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਤਹਿਸੀਲਦਾਰ ਸੁਖਚਰਨ ਸਿੰਘ ਦੀ ਦੇਖ ਰੇਖ ਅਧੀਨ ਚੱਲ ਰਿਹਾ ਹੈ।ਇਸ ਸੰਬਧੀ ਵਧੇਰੇ ਜਾਣਕਾਰੀ ਦਿੰਦਿਆ ਸਬ ਡਵੀਜ਼ਨ ਮੈਜਿਸਟ੍ਰੇਟ ਜਲਾਲਾਬਾਦ ਦੁਆਰਾ ਦੱਸਿਆ ਗਿਆ ਕਿ 15 ਮਈ ਤੋਂ ਘਰ ਘਰ ਜਾ ਕੇ ਅਧਿਕਰੀਆਂ ਦੁਆਰਾ ਲੋਕਾਂ ਦਾ ਲੋੜੀਂਦਾ ਡਾਟਾ ਭਰਿਆ ਜਾ ਰਿਹਾ ਹੈ। ਸਮੁੱਚੀ ਤਹਸੀਲ ਨੂੰ ਦੋ ਜੋਨਾਂ ਪੇਂਡੂ ਖੇਤਰ ਅਤੇ ਸ਼ਹਿਰੀ ਖੇਤਰ ਵਿੱਚ ਵੰਡਿਆ ਗਿਆ ਹੈ। ਪੇਂਡੂ ਖੇਤਰ ਦੇ ਕੰਮ ਦੀ ਦੇਖ ਰੇਖ ਸਾਡੇ ਤਹਿਸੀਲਦਾਰ ਸਾਹਿਬ ਅਤੇ ਸ਼ਹਿਰੀ ਖੇਤਰ ਦੇ ਕੰਮ ਦੀ ਦੇਖ ਰੇਖ ਈ.ਓ. ਰੋਹਿਤ ਕਰਵਾਸਰਾ ਕਰ ਰਹੇ ਹਨ। ਸਮੁੱਚੇ ਕੰਮ ਨੂੰ ਸਫਲਤਾ ਪੂਰਵਕ ਮੁਕੰਮਲ ਕਰਨ ਲਈ 466 ਦੇ ਕਰੀਬ ਗਿਣਤੀਕਾਰ ਅਤੇ 60 ਦੇ ਕਰੀਬ ਸੁਪਰਵਾਇਜਰ ਨਿਯੁਕਤ ਕੀਤੇ ਗਏ ਹਨ ਜੋ ਡਿਜ਼ੀਟਲ ਐਪ ਰਾਹੀਂ ਡਾਟਾ ਭਰ ਰਹੇ ਹਨ।ਇਸ ਮੌਕੇ ਆਰ. ਪੀ. ਸਿੰਘ ਨੇ ਜਨਗਨਣਾ ਵਿੱਚ ਲੱਗੇ ਸਮੁੱਚੇ ਅਮਲੇ ਨੂੰ ਡਾਟਾ ਸਟੀਕ ਅਤੇ ਪਾਰਦਰਸ਼ੀ ਭਰਨ ਦੇ ਨਿਰਦੇਸ਼ ਦਿੰਦਿਆ ਸਮੁੱਚਾ ਡਾਟਾ ਗੁਪਤ ਰੱਖਣ ਦੀ ਵੀ ਹਦਾਇਤ ਕੀਤੀ। ਇਸ ਮੌਕੇ ਤਹਿਸੀਲ ਜਲਾਲਾਬਾਦ ਜਨਗਨਣਾ ਦੀ ਦਫਤਰੀ ਟੀਮ ਮੈਂਬਰ ਮਨੋਜ ਕੁਮਾਰ, ਰੁਪਿੰਦਰ ਖੇੜਾ, ਡਾ. ਰੋਹਿਤ ਠੱਕਰ, ਰਿਸ਼ੀ ਠੱਕਰ, ਰਮਨਦੀਪ ਦਰਗਨ, ਜਸਕਰਨਜੀਤ ਸਿੰਘ, ਵਿਪਨ ਗਾਬਾ, ਬਲਦੇਵ ਸਿੰਘ, ਨੀਰਜ ਗੂੰਬਰ, ਨਵੀਨ ਕਾਲੜਾ ਅਤੇ ਸੁਰਜੀਤ ਸਿੰਘ ਟੈਕਨੀਕਲ ਅਸਿਸਟੈਂਟ ਆਦਿ ਹਾਜਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ