ਡੇਰਾਬੱਸੀ ਵਿੱਚ ਰੇਲਵੇ ਦੀ ਕੰਧ ਬਣਾਉਣ ਨੂੰ ਲੈ ਕੇ ਵਿਵਾਦ ਗਹਿਰਾਇਆ
ਸਥਾਨਕ ਵਸਨੀਕਾਂ ਨੇ ਕੀਤਾ ਵਿਰੋਧ, ਆਵਾਜਾਈ ਪ੍ਰਭਾਵਿਤ ਹੋਣ ਦਾ ਜਤਾਇਆ ਖ਼ਦਸ਼ਾ ਡੇਰਾਬੱਸੀ , 24 ਮਈ (ਹਿੰ.ਸ.)| ਡੇਰਾਬੱਸੀ ਦੀ ਅਮਰਦੀਪ ਕਾਲੋਨੀ ਵਿੱਚ ਰੇਲਵੇ ਲਾਈਨ ਦੇ ਨੇੜੇ ਕੰਧ ਬਣਾਉਣ ਨੂੰ ਲੈ ਕੇ ਵਿਵਾਦ ਗਹਿਰਾ ਗਿਆ ਹੈ। ਰੇਲਵੇ ਵਿਭਾਗ ਵੱਲੋਂ ਆਪਣੀ ਹੱਦ ਦੀ ਸੁਰੱਖਿਆ ਲਈ ਕੰਧ ਦਾ ਨਿਰਮਾਣ ਕਾਰਜ ਸ਼ੁਰੂ
ਡੇਰਾਬੱਸੀ ਵਿੱਚ ਰੇਲਵੇ ਦੀ ਕੰਧ ਬਣਾਉਣ ਨੂੰ ਲੈ ਕੇ ਵਿਵਾਦ ਗਹਿਰਾਇਆ


ਸਥਾਨਕ ਵਸਨੀਕਾਂ ਨੇ ਕੀਤਾ ਵਿਰੋਧ, ਆਵਾਜਾਈ ਪ੍ਰਭਾਵਿਤ ਹੋਣ ਦਾ ਜਤਾਇਆ ਖ਼ਦਸ਼ਾ

ਡੇਰਾਬੱਸੀ , 24 ਮਈ (ਹਿੰ.ਸ.)| ਡੇਰਾਬੱਸੀ ਦੀ ਅਮਰਦੀਪ ਕਾਲੋਨੀ ਵਿੱਚ ਰੇਲਵੇ ਲਾਈਨ ਦੇ ਨੇੜੇ ਕੰਧ ਬਣਾਉਣ ਨੂੰ ਲੈ ਕੇ ਵਿਵਾਦ ਗਹਿਰਾ ਗਿਆ ਹੈ। ਰੇਲਵੇ ਵਿਭਾਗ ਵੱਲੋਂ ਆਪਣੀ ਹੱਦ ਦੀ ਸੁਰੱਖਿਆ ਲਈ ਕੰਧ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਹੈ, ਜਿਸ ਦਾ ਸਥਾਨਕ ਵਸਨੀਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਕਾਲੋਨੀ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਇਲਾਕਾ ਕਾਫੀ ਸਮੇਂ ਤੋਂ ਵਸਿਆ ਹੋਇਆ ਹੈ ਅਤੇ ਕੰਧ ਬਣਨ ਨਾਲ ਉਨ੍ਹਾਂ ਦੇ ਰੋਜ਼ਾਨਾ ਆਵਾਜਾਈ ਦੇ ਰਸਤੇ ਪ੍ਰਭਾਵਿਤ ਹੋਣਗੇ। ਉਨ੍ਹਾਂ ਦਾ ਦਾਅਵਾ ਹੈ ਕਿ ਜੇ ਕੰਧ ਦਾ ਨਿਰਮਾਣ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਲੋਕਾਂ ਨੂੰ ਆਉਣ-ਜਾਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।

ਇਸ ਮਸਲੇ ਨੂੰ ਲੈ ਕੇ ਵਸਨੀਕ ਮੌਕੇ ’ਤੇ ਇਕੱਠੇ ਹੋਏ ਅਤੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਹਿਲਾਂ ਲੋਕਾਂ ਨਾਲ ਗੱਲਬਾਤ ਕਰਕੇ ਕੋਈ ਢੁਕਵਾਂ ਹੱਲ ਕੱਢਿਆ ਜਾਵੇ, ਤਾਂ ਜੋ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਿਆ ਜਾ ਸਕੇ।

ਇਸ ਦੌਰਾਨ ਮਾਮਲੇ ਨੇ ਉਸ ਵੇਲੇ ਰਾਜਨੀਤਿਕ ਰੰਗ ਧਾਰ ਲਿਆ ਜਦੋਂ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਮੌਕੇ ’ਤੇ ਪਹੁੰਚੇ। ਅਕਾਲੀ ਦਲ ਅਤੇ ਕਾਂਗਰਸ ਦੇ ਉਮੀਦਵਾਰਾਂ ਨੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।

ਹਾਲਾਂਕਿ ਕੁਝ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਆਗੂ ਇਸ ਮਸਲੇ ਦਾ ਹੱਲ ਕੱਢਣ ਦੀ ਬਜਾਏ ਇਸਨੂੰ ਚੋਣੀ ਮੁੱਦਾ ਬਣਾਕੇ ਸਿਆਸੀ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਫਿਲਹਾਲ ਇਲਾਕਾ ਵਾਸੀਆਂ ਦੀ ਮੰਗ ਹੈ ਕਿ ਪ੍ਰਸ਼ਾਸਨ ਅਜਿਹਾ ਹੱਲ ਕੱਢੇ ਜਿਸ ਨਾਲ ਰੇਲਵੇ ਦੀ ਸੁਰੱਖਿਆ ਵੀ ਯਕੀਨੀ ਬਣੇ ਅਤੇ ਲੋਕਾਂ ਨੂੰ ਆਵਾਜਾਈ ਸੰਬੰਧੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਵੀ ਨਾ ਕਰਨਾ ਪਵੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande