ਏ.ਡੀ.ਸੀ. ਵੱਲੋਂ ਫਰਮ ਜੀ.ਜੀ.ਐਸ ਟਰੈਵਲਜ਼ ਦਾ ਲਾਇਸੰਸ ਰੱਦ
ਮੋਹਾਲੀ, 25 ਮਈ (ਹਿੰ.ਸ.)| ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8(1) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਫਰਮ ਜੀ.ਜੀ.ਐਸ ਟਰੈਵਲਜ਼ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਗੀਤਿਕਾ ਸਿੰਘ
ਏ.ਡੀ.ਸੀ. ਵੱਲੋਂ ਫਰਮ ਜੀ.ਜੀ.ਐਸ ਟਰੈਵਲਜ਼ ਦਾ ਲਾਇਸੰਸ ਰੱਦ


ਮੋਹਾਲੀ, 25 ਮਈ (ਹਿੰ.ਸ.)| ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 8(1) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਫਰਮ ਜੀ.ਜੀ.ਐਸ ਟਰੈਵਲਜ਼ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਗੀਤਿਕਾ ਸਿੰਘ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਫਰਮ ਜੀ.ਜੀ.ਐਸ ਟਰੈਵਲਜ਼, ਐਸ.ਸੀ.ਐਫ.ਨੰ:56, ਤੀਜੀ ਮੰਜ਼ਿਲ, ਫੇਜ਼-3ਬੀ-2, ਮੋਹਾਲੀ, ਜ਼ਿਲ੍ਹਾ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਜਸਵਿੰਦਰ ਸਿੰਘ ਸੱਗੂ, ਪੁੱਤਰ ਪਾਲ ਸਿੰਘ ਵਾਸੀ ਡੀ/29, ਮਿੱਤਲ ਪੈਰਾਡਾਇਜ਼, ਸ਼ਿਵਾਲਿਕ ਸਿਟੀ, ਸੈਕਟਰ-127, ਖਰੜ, ਤਹਿਸੀਲ ਖਰੜ, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਹੁਣ ਵਾਸੀ ਪਿੰਡ ਸੰਤੇ ਮਾਜਰਾ, ਤਹਿਸੀਲ ਖਰੜ, ਮੋਹਾਲੀ ਨੂੰ ਟਰੈਵਲ ਏਜੰਸੀ ਦੇ ਕੰਮ ਲਈ ਲਾਇਸੰਸ ਨੰ:724/ਆਈ.ਸੀ, ਮਿਤੀ 24.10.2024 ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 23.10.2029 ਤੱਕ ਹੈ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਇਸੰਸੀ ਵੱਲੋਂ ਐਕਟ/ਰੂਲਜ਼ ਅਤੇ ਐਡਵਾਈਜ਼ਰੀ ਅਨੁਸਾਰ ਲਾਇਸੰਸੀ ਵਲੋਂ ਦਰਖਾਸਤ ਮਿਤੀ 05.03.2026 ਅਨੁਸਾਰ ਇੰਮੀਗੇਸ਼ਨ ਦੇ ਰੂਲਾ ਵਿਚ ਤਬਦੀਲੀ ਹੋਣ ਕਾਰਨ ਕੰਮ ਸਹੀ ਤਰੀਕੇ ਨਾਲ ਨਾ ਚੱਲਣ ਕਰਕੇ ਉਸਨੂੰ ਹਰ ਮਹੀਨੇ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਉਹ ਲਾਇਸੰਸ ਸਰੰਡਰ ਕਰਨਾ ਚਾਹੁੰਦਾ ਹੈ।

ਸੀਨੀਅਰ ਕਪਤਾਨ ਪੁਲਿਸ ਐਸ.ਏ.ਐਸ ਨਗਰ ਵੱਲੋਂ ਪੜਤਾਲ ਕਰਨ ਤੇ ਪਾਇਆ ਗਿਆ ਹੈ ਕਿ ਪ੍ਰਾਰਥੀ/ਮਾਲਕ ਜਸਵਿਦਰ ਸਿੰਘ ਸੱਗੂ ਨੇ ਆਪਣਾ ਲਾਇਸੰਸ ਨੰ: 724/ਆਈ.ਸੀ ਮਿਤੀ 24.10.2024 ਨਿੱਜੀ ਕਾਰਨਾਂ ਕਰਕੇ ਅਤੇ ਕੰਮ ਸਹੀ ਤਰੀਕੇ ਨਾਲ ਨਾ ਚੱਲਣ ਕਰਕੇ ਸਰੰਡਰ ਕਰਨ ਲਈ ਅਪਲਾਈ ਕੀਤਾ ਸੀ, ਜਿਸ ਸਬੰਧੀ ਪੜਤਾਲ ਤੋਂ ਪ੍ਰਾਰਥੀ ਦਾ ਉਕਤ ਲਾਇਸੰਸ ਨੂੰ ਸਰੰਡਰ ਕਰਨ ਸਬੰਧੀ ਕੋਈ ਇਤਰਾਜ ਨਹੀਂ ਹੈ। ਪ੍ਰਾਰਥੀ ਦੇ ਖ਼ਿਲਾਫ਼ ਉਕਤ ਲਾਇਸੰਸ ਜਾਰੀ ਕੀਤੇ ਗਏ ਅਰਸੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਜਾਂ ਕੋਈ ਦਿਵਾਨੀ ਮਾਮਲਾ ਦਰਜ਼/ ਰਜਿਸਟਰ ਨਹੀਂ ਹੈ। ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ ਨਗਰ ਵੱਲੋਂ ਲਾਇਸੰਸ ਸਰੰਡਰ/ਕੈਂਸਲ ਕਰਨ ਦੀ ਸ਼ਿਫਾਰਸ ਕੀਤੀ ਗਈ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande