ਸ਼ਹੀਦ ਭ ਚੰਡੀਗੜ੍ਹ ਹਵਾਈ ਅੱਡੇ ਤੋਂ ਪੁਣੇ ਅਤੇ ਬੈਂਗਲੁਰੂ ਲਈ ਇੱਕ ਜੂਨ ਤੋਂ ਡਾਇਰੈਕਟ ਫਲਾਈਟਾਂ ਸ਼ੁਰੂ
ਚੰਡੀਗੜ੍ਹ, 26 ਮਈ (ਹਿੰ.ਸ.)| ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਦੇਸ਼ ਦੇ ਵੱਖ-ਵੱਖ ਵੱਡੇ ਸ਼ਹਿਰਾਂ ਨਾਲ ਹਵਾਈ ਕਨੈਕਟਿਵਿਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਐਕਸਪ੍ਰੈਸ ਵੱਲੋਂ 1 ਜੂਨ ਤੋਂ ਪੁਣੇ ਅਤੇ ਬੈਂਗਲੁਰੂ ਲਈ ਨਵੀਆਂ ਡਾਇਰੈਕਟ ਫਲਾਈਟਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਸ਼ਹੀਦ ਭ ਚੰਡੀਗੜ੍ਹ ਹਵਾਈ ਅੱਡੇ ਤੋਂ ਪੁਣੇ ਅਤੇ ਬੈਂਗਲੁਰੂ ਲਈ ਇੱਕ ਜੂਨ ਤੋਂ ਡਾਇਰੈਕਟ ਫਲਾਈਟਾਂ ਸ਼ੁਰੂ


ਚੰਡੀਗੜ੍ਹ, 26 ਮਈ (ਹਿੰ.ਸ.)| ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਤੋਂ ਦੇਸ਼ ਦੇ ਵੱਖ-ਵੱਖ ਵੱਡੇ ਸ਼ਹਿਰਾਂ ਨਾਲ ਹਵਾਈ ਕਨੈਕਟਿਵਿਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਏਅਰ ਇੰਡੀਆ ਐਕਸਪ੍ਰੈਸ ਵੱਲੋਂ 1 ਜੂਨ ਤੋਂ ਪੁਣੇ ਅਤੇ ਬੈਂਗਲੁਰੂ ਲਈ ਨਵੀਆਂ ਡਾਇਰੈਕਟ ਫਲਾਈਟਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਏਅਰਲਾਈਨ ਨੇ ਇਨ੍ਹਾਂ ਉਡਾਣਾਂ ਲਈ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ।

ਨਵੀਂ ਵਿਵਸਥਾ ਤਹਿਤ ਚੰਡੀਗੜ੍ਹ ਅਤੇ ਪੁਣੇ ਦਰਮਿਆਨ ਏਅਰ ਇੰਡੀਆ ਐਕਸਪ੍ਰੈਸ ਦੀ ਰੋਜ਼ਾਨਾ ਫਲਾਈਟ ਚੱਲੇਗੀ। ਇਹ ਉਡਾਣ ਰਾਤ 12:45 ਵਜੇ ਚੰਡੀਗੜ੍ਹ ਤੋਂ ਰਵਾਨਾ ਹੋ ਕੇ ਸਵੇਰੇ ਕਰੀਬ 3:10 ਵਜੇ ਪੁਣੇ ਪਹੁੰਚੇਗੀ। ਵਾਪਸੀ ਵਿੱਚ ਜਹਾਜ਼ ਪੁਣੇ ਤੋਂ ਤੜਕੇ 3:45 ਵਜੇ ਉਡਾਣ ਭਰੇਗਾ ਅਤੇ ਸਵੇਰੇ 6:05 ਵਜੇ ਚੰਡੀਗੜ੍ਹ ਪਹੁੰਚੇਗਾ। ਏਅਰਪੋਰਟ ਅਧਿਕਾਰੀਆਂ ਮੁਤਾਬਕ ਸਮਰ ਸ਼ੈਡਿਊਲ ਤਹਿਤ ਇਹ ਚੰਡੀਗੜ੍ਹ ਏਅਰਪੋਰਟ ਤੋਂ ਅੱਧੀ ਰਾਤ ਤੋਂ ਬਾਅਦ ਚੱਲਣ ਵਾਲੀ ਪਹਿਲੀ ਨਿਯਮਿਤ ਫਲਾਈਟ ਹੋਵੇਗੀ। ਇਸ ਨਾਲ ਰਾਤ ਦੇ ਸਮੇਂ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ।

ਚੰਡੀਗੜ੍ਹ ਅਤੇ ਬੈਂਗਲੁਰੂ ਵਿਚਕਾਰ ਵੀ ਹਵਾਈ ਕਨੈਕਟਿਵਿਟੀ ਨੂੰ ਮਜ਼ਬੂਤ ਕੀਤਾ ਗਿਆ ਹੈ। ਨਵੀਂ ਫਲਾਈਟ ਸਵੇਰੇ 6:40 ਵਜੇ ਚੰਡੀਗੜ੍ਹ ਤੋਂ ਰਵਾਨਾ ਹੋ ਕੇ ਸਵੇਰੇ 9:55 ਵਜੇ ਕੇਂਪੇਗੌੜਾ ਇੰਟਰਨੈਸ਼ਨਲ ਏਅਰਪੋਰਟ ਟਰਮੀਨਲ-2, ਬੈਂਗਲੁਰੂ ਪਹੁੰਚੇਗੀ।

ਵਾਪਸੀ ਵਿੱਚ ਇਹ ਫਲਾਈਟ ਰਾਤ 9:15 ਵਜੇ ਬੈਂਗਲੁਰੂ ਤੋਂ ਚੱਲੇਗੀ ਅਤੇ ਰਾਤ 12:15 ਵਜੇ ਚੰਡੀਗੜ੍ਹ ਪਹੁੰਚੇਗੀ। ਨਵੀਆਂ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ ਚੰਡੀਗੜ੍ਹ ਅਤੇ ਬੈਂਗਲੁਰੂ ਵਿਚਕਾਰ ਰੋਜ਼ਾਨਾ ਕੁੱਲ 5 ਨਾਨ-ਸਟਾਪ ਫਲਾਈਟਾਂ ਚਲਣਗੀਆਂ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਵਧ ਰਹੇ ਯਾਤਰੀ ਦਬਾਅ ਨੂੰ ਸੰਭਾਲਣ ਵਿੱਚ ਮਦਦ ਮਿਲੇਗੀ। ਇਨ੍ਹਾਂ ਨਵੀਆਂ ਉਡਾਣਾਂ ਦਾ ਸਭ ਤੋਂ ਵੱਧ ਲਾਭ ਆਈਟੀ ਸੈਕਟਰ, ਸਿੱਖਿਆ, ਕਾਰੋਬਾਰ ਅਤੇ ਟੂਰਿਜ਼ਮ ਨਾਲ ਜੁੜੇ ਯਾਤਰੀਆਂ ਨੂੰ ਮਿਲੇਗਾ। ਹੁਣ ਯਾਤਰੀਆਂ ਕੋਲ ਯਾਤਰਾ ਲਈ ਹੋਰ ਵਧੀਆ ਅਤੇ ਵਧੇਰੇ ਵਿਕਲਪ ਮੌਜੂਦ ਹੋਣਗੇ। ਫਿਲਹਾਲ ਚੰਡੀਗੜ੍ਹ ਅਤੇ ਪੁਣੇ ਵਿਚਕਾਰ ਸਿਰਫ਼ ਇੰਡੀਗੋ ਏਅਰਲਾਈਨ ਦੀ ਇੱਕ ਸਿੱਧੀ ਫਲਾਈਟ ਚੱਲ ਰਹੀ ਹੈ। ਏਅਰ ਇੰਡੀਆ ਐਕਸਪ੍ਰੈਸ ਦੀ ਨਵੀਂ ਸੇਵਾ ਸ਼ੁਰੂ ਹੋਣ ਨਾਲ ਇਸ ਰੂਟ ‘ਤੇ ਮੁਕਾਬਲਾ ਵਧੇਗਾ ਅਤੇ ਯਾਤਰੀਆਂ ਨੂੰ ਹੋਰ ਸਹੂਲਤਾਂ ਮਿਲਣ ਦੀ ਉਮੀਦ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande