ਟਾਰਗੇਟ ਕਿਲਿੰਗਾਂ ਦੇ ਮੱਦੇਨਜ਼ਰ ਅੰਮ੍ਰਿਤਸਰ ਸੀ.ਪੀ. ਵੱਲੋਂ ਹੁਕਮ, ਡਿਊਟੀ ਤੋਂ ਬਾਅਦ ਸਿਵਲ ਡਰੈੱਸ ‘ਚ ਘਰ ਜਾਣਗੇ ਮੁਲਾਜ਼ਮ
ਚੰਡੀਗੜ੍ਹ, 25 ਮਈ (ਹਿੰ.ਸ.)| ਪੰਜਾਬ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਪੁਲਿਸ ਮੁਲਾਜ਼ਮਾਂ ਦੀਆਂ ਟਾਰਗੇਟ ਕਿਲਿੰਗ ਘਟਨਾਵਾਂ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਕੜੇ ਕਰ ਦਿੱਤੇ ਗਏ ਹਨ। ਅੰਮ੍ਰਿਤਸਰ ਸੀ.ਪੀ. ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਵਾਕੀ-ਟਾਕੀ ਰਾਹੀਂ ਅੰਮ੍ਰਿਤਸਰ ਪੁਲਿਸ ਨ
ਟਾਰਗੇਟ ਕਿਲਿੰਗਾਂ ਦੇ ਮੱਦੇਨਜ਼ਰ ਅੰਮ੍ਰਿਤਸਰ ਸੀ.ਪੀ. ਵੱਲੋਂ ਹੁਕਮ, ਡਿਊਟੀ ਤੋਂ ਬਾਅਦ ਸਿਵਲ ਡਰੈੱਸ ‘ਚ ਘਰ ਜਾਣਗੇ ਮੁਲਾਜ਼ਮ


ਚੰਡੀਗੜ੍ਹ, 25 ਮਈ (ਹਿੰ.ਸ.)| ਪੰਜਾਬ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਪੁਲਿਸ ਮੁਲਾਜ਼ਮਾਂ ਦੀਆਂ ਟਾਰਗੇਟ ਕਿਲਿੰਗ ਘਟਨਾਵਾਂ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਹੋਰ ਕੜੇ ਕਰ ਦਿੱਤੇ ਗਏ ਹਨ। ਅੰਮ੍ਰਿਤਸਰ ਸੀ.ਪੀ. ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਵਾਕੀ-ਟਾਕੀ ਰਾਹੀਂ ਅੰਮ੍ਰਿਤਸਰ ਪੁਲਿਸ ਨੂੰ ਹੁਕਮ ਜਾਰੀ ਕਰਦੇ ਹੋਏ ਕਿਹਾ ਹੈ ਕਿ ਪੁਲਿਸ ਕਰਮਚਾਰੀ ਡਿਊਟੀ ਖਤਮ ਹੋਣ ਤੋਂ ਬਾਅਦ ਵਰਦੀ ਵਿੱਚ ਨਹੀਂ, ਸਗੋਂ ਸਿਵਲ ਡਰੈੱਸ ਵਿੱਚ ਆਪਣੇ ਘਰ ਜਾਣਗੇ। ਇਹ ਫੈਸਲਾ ਪੰਜਾਬ ਵਿੱਚ ਹਾਲ ਹੀ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਕੇ ਕੀਤੀਆਂ ਗਈਆਂ ਹੱਤਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਐਤਵਾਰ ਸਵੇਰੇ ਅੰਮ੍ਰਿਤਸਰ ਵਿੱਚ ਪੰਜਾਬ ਪੁਲਿਸ ਦੇ ਏਐਸਆਈ ਜੋਗਾ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰਾਂ ਨੇ ਉਨ੍ਹਾਂ ‘ਤੇ ਦੋ ਗੋਲੀਆਂ ਚਲਾਈਆਂ ਜੋ ਮੋਢੇ ਅਤੇ ਕਮਰ ‘ਤੇ ਲੱਗੀਆਂ। ਘਟਨਾ ਵੇਲੇ ਉਹ ਗੁਰਦਾਸਪੁਰ ਤੋਂ ਡਿਊਟੀ ਲਈ ਮਜੀਠਾ ਰਾਹੀਂ ਅੰਮ੍ਰਿਤਸਰ ਜਾ ਰਹੇ ਸਨ। ਪਰਿਵਾਰਕ ਮੈਂਬਰਾਂ ਮੁਤਾਬਕ ਉਹ ਰੋਜ਼ਾਨਾ ਕਾਰ ਰਾਹੀਂ ਜਾਂਦੇ ਸਨ, ਪਰ ਉਸ ਦਿਨ ਕਾਰ ਦਾ ਟਾਇਰ ਪੰਚਰ ਹੋਣ ਕਾਰਨ ਸਕੂਟੀ ‘ਤੇ ਨਿਕਲੇ ਸਨ।

ਇਸ ਤੋਂ ਪਹਿਲਾਂ ਗੁਰਦਾਸਪੁਰ ਵਿੱਚ ਵੀ ਪੁਲਿਸ ਚੌਕੀ ਅੰਦਰ ਇੱਕ ਏਐਸਆਈ ਅਤੇ ਹੋਮਗਾਰਡ ਜਵਾਨ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਇੱਕ ਦੀ ਲਾਸ਼ ਕੁਰਸੀ ‘ਤੇ ਜਦਕਿ ਦੂਜੇ ਦੀ ਲਾਸ਼ ਚਾਰਪਾਈ ‘ਤੇ ਰਜ਼ਾਈ ਅੰਦਰੋਂ ਮਿਲੀ ਸੀ।

ਉੱਧਰ, ਇੱਕ ਕਥਿਤ ਵਾਇਰਲ ਪੋਸਟ ਵਿੱਚ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਹੈ। ਪੋਸਟ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਹਾਲਾਂਕਿ ਸੁਰੱਖਿਆ ਏਜੰਸੀਆਂ ਵੱਲੋਂ ਇਸ ਪੋਸਟ ਦੀ ਸਚਾਈ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਸਾਰੇ ਮੁਲਾਜ਼ਮਾਂ ਨੂੰ ਵਧੇਰੇ ਸਾਵਧਾਨ ਰਹਿਣ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande