ਚੰਡੀਗੜ੍ਹ ਦੇ ਸੈਕਟਰ-9 ਮਾਰਕੀਟ ਵਿੱਚ ਲੋਕਾਂ ਨੂੰ ਸ਼ਰਾਬ ਪਿਲਾਉਣ ਵਾਲਾ ਗ੍ਰਿਫਤਾਰ
ਚੰਡੀਗੜ੍ਹ, 25 ਮਈ (ਹਿੰ.ਸ.)| ਚੰਡੀਗੜ੍ਹ ਦੇ ਸੈਕਟਰ-9 ਮਾਰਕੀਟ ਵਿੱਚ ਸਰੇਆਮ ਸ਼ਰਾਬ ਦਾ ਸਟਾਲ ਲਗਾਉਣ ਦੇ ਮਾਮਲੇ ਵਿੱਚ ਸੈਕਟਰ-3 ਥਾਣਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਡੀ.ਜੇ. ਮਾਲਕ ਰਾਜੇਸ਼ ਸਚਦੇਵਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਦਰਜ ਐਫ਼.ਆਈ.ਆਰ ਵਿੱਚ ਕਿਹਾ
ਸ਼ਰਾਬ ਵੰਡਦੇ ਹੋਏ।


ਚੰਡੀਗੜ੍ਹ, 25 ਮਈ (ਹਿੰ.ਸ.)| ਚੰਡੀਗੜ੍ਹ ਦੇ ਸੈਕਟਰ-9 ਮਾਰਕੀਟ ਵਿੱਚ ਸਰੇਆਮ ਸ਼ਰਾਬ ਦਾ ਸਟਾਲ ਲਗਾਉਣ ਦੇ ਮਾਮਲੇ ਵਿੱਚ ਸੈਕਟਰ-3 ਥਾਣਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਡੀ.ਜੇ. ਮਾਲਕ ਰਾਜੇਸ਼ ਸਚਦੇਵਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਦਰਜ ਐਫ਼.ਆਈ.ਆਰ ਵਿੱਚ ਕਿਹਾ ਗਿਆ ਹੈ ਕਿ ਸ਼ਰਾਬ ਠੇਕੇ ਦੇ ਬਾਹਰ ਖੁੱਲ੍ਹੇਆਮ ਲੋਕਾਂ ਨੂੰ ਨਵੇਂ ਬ੍ਰਾਂਡ ਦੀ ਪ੍ਰਮੋਸ਼ਨ ਲਈ ਸ਼ਰਾਬ ਪਿਲਾਈ ਜਾ ਰਹੀ ਸੀ।

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਵੀਡੀਓ ਵਿੱਚ ਦੇਖਿਆ ਗਿਆ ਕਿ ਠੇਕੇ ਦੇ ਬਾਹਰ ਸਟਾਲ ਲਗਾ ਕੇ ਲੋਕਾਂ ਨੂੰ ਬਰਫ ਦੇ ਗੋਲਿਆਂ (ਚੁਸਕੀ) ਵਿੱਚ ਵੋਡਕਾ ਮਿਲਾ ਕੇ ਮੁਫ਼ਤ ਵੰਡਿਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਖੁਦ ਠੇਕੇਦਾਰ ਵੱਲੋਂ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਗਈ ਸੀ, ਜਿਸਨੂੰ ਵਿਵਾਦ ਵਧਣ ਤੋਂ ਬਾਅਦ ਹਟਾ ਦਿੱਤਾ ਗਿਆ, ਪਰ ਤਦ ਤੱਕ ਇਹ ਕਾਫੀ ਵਾਇਰਲ ਹੋ ਚੁੱਕੀ ਸੀ।

ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਨੇ ਕਿਹਾ ਹੈ ਕਿ ਸੈਕਟਰ-9 ਦੇ ਜਿਸ ਸ਼ਰਾਬ ਠੇਕੇ ਦੇ ਬਾਹਰ ਇਹ ਪ੍ਰੋਗਰਾਮ ਕੀਤਾ ਗਿਆ, ਉਸਦੇ ਲਾਇਸੈਂਸ ਹੋਲਡਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਗਿਆ ਹੈ। ਜਾਣਕਾਰੀ ਅਨੁਸਾਰ ਸੈਕਟਰ-9 ਸਥਿਤ ਠੇਕੇ ਦੇ ਬਾਹਰ ਇੱਕ ਪ੍ਰਮੋਸ਼ਨਲ ਸਟਾਲ ਲਗਾਇਆ ਗਿਆ ਸੀ, ਜਿੱਥੇ ਜਾਮੁਨ ਫਲੇਵਰ ਵਾਲੀ ਬਰਫ ਵਿੱਚ ਵੋਡਕਾ ਮਿਲਾ ਕੇ ਦਿੱਤੀ ਜਾ ਰਹੀ ਸੀ। ਵੀਡੀਓ ਵਿੱਚ ਵੱਡੀ ਗਿਣਤੀ ਵਿੱਚ ਲੋਕ ਸਟਾਲ ਦੇ ਆਲੇ-ਦੁਆਲੇ ਖੜ੍ਹੇ ਅਤੇ ਹੱਥਾਂ ਵਿੱਚ ਸ਼ਰਾਬ ਵਾਲੀ ਚੁਸਕੀ ਲੈਂਦੇ ਨਜ਼ਰ ਆਏ।

ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰਾ ਪ੍ਰੋਗਰਾਮ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ, ਪ੍ਰਸ਼ਾਸਕ ਦਫ਼ਤਰ ਅਤੇ ਡੀਜੀਪੀ ਦਫ਼ਤਰ ਤੋਂ ਸਿਰਫ਼ ਕੁਝ ਸੌ ਮੀਟਰ ਦੀ ਦੂਰੀ ‘ਤੇ ਕਈ ਘੰਟਿਆਂ ਤੱਕ ਚੱਲਦਾ ਰਿਹਾ, ਪਰ ਸ਼ੁਰੂਆਤ ਵਿੱਚ ਪੁਲਿਸ ਨੂੰ ਇਸਦੀ ਜਾਣਕਾਰੀ ਨਹੀਂ ਮਿਲੀ। ਪੁਲਿਸ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਪ੍ਰੋਗਰਾਮ ਕਿਸਦੀ ਇਜਾਜ਼ਤ ਨਾਲ ਕੀਤਾ ਗਿਆ ਸੀ ਅਤੇ ਲਾਇਸੈਂਸ ਸ਼ਰਤਾਂ ਦੀ ਉਲੰਘਣਾ ਕਿਵੇਂ ਹੋਈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande