


ਚੰਡੀਗੜ੍ਹ, 25 ਮਈ (ਹਿੰ.ਸ.)| ਪੰਜਾਬ ਵਿੱਚ ਪੈ
ਰਹੀ ਭਿਆਨਕ ਗਰਮੀ
ਅਤੇ ਹੀਟਵੇਵ ਨੂੰ
ਦੇਖਦਿਆਂ ਪੰਜਾਬ ਸਰਕਾਰ ਵੱਲੋਂ
ਸਰਕਾਰੀ ਦਫ਼ਤਰਾਂ ਅਤੇ ਸਕੂਲਾਂ
ਦੇ ਸਮੇਂ ਵਿੱਚ
ਤਬਦੀਲੀ ਕੀਤੀ ਗਈ ਹੈ। ਨਵੇਂ
ਹੁਕਮਾਂ ਤਹਿਤ ਹੁਣ ਸਰਕਾਰੀ
ਦਫ਼ਤਰ ਸਵੇਰੇ 7:30 ਵਜੇ ਤੋਂ ਦੁਪਹਿਰ
1:30 ਵਜੇ ਤੱਕ ਖੁੱਲ੍ਹਣਗੇ।
ਸੋਮਵਾਰ ਨੂੰ ਪਹਿਲੇ ਹੀ ਦਿਨ
ਵੱਖ-ਵੱਖ ਜ਼ਿਲ੍ਹਿਆਂ
ਵਿੱਚ ਅਧਿਕਾਰੀ ਸਮੇਂ ਸਿਰ
ਦਫ਼ਤਰਾਂ ਵਿੱਚ ਪਹੁੰਚੇ ਅਤੇ
ਲੋਕਾਂ ਦੇ ਕੰਮਾਂ
ਨੂੰ ਬਿਨਾਂ ਰੁਕਾਵਟ
ਜਾਰੀ ਰੱਖਣ ਦੇ ਨਿਰਦੇਸ਼
ਦਿੱਤੇ ਗਏ।
ਅੰਮ੍ਰਿਤਸਰ
ਵਿੱਚ ਡਿਪਟੀ ਕਮਿਸ਼ਨਰ ਦਲਵਿੰਦਰ ਸਿੰਘ ਨੇ ਕਿਹਾ ਕਿ
ਪੰਜਾਬ ਸਰਕਾਰ ਵੱਲੋਂ ਦਫ਼ਤਰਾਂ
ਦਾ ਸਮਾਂ ਬਦਲ
ਕੇ ਸਵੇਰੇ 7:30 ਤੋਂ
1:30 ਵਜੇ ਤੱਕ ਕੀਤਾ ਗਿਆ
ਹੈ। ਉਨ੍ਹਾਂ ਕਿਹਾ
ਕਿ ਇਹ ਯਕੀਨੀ
ਬਣਾਇਆ ਜਾਵੇਗਾ ਕਿ ਸਾਰੇ
ਅਧਿਕਾਰੀ ਅਤੇ ਕਰਮਚਾਰੀ ਸਮੇਂ
ਸਿਰ ਆਪਣੀਆਂ ਸੀਟਾਂ
‘ਤੇ ਮੌਜੂਦ ਰਹਿਣ
ਤਾਂ ਜੋ ਲੋਕਾਂ
ਨੂੰ ਆਪਣੇ ਕੰਮ
ਕਰਵਾਉਣ ਵਿੱਚ ਕਿਸੇ ਤਰ੍ਹਾਂ
ਦੀ ਦਿੱਕਤ ਨਾ
ਆਵੇ।
ਮੋਹਾਲੀ
ਵਿੱਚ ਵਧੀਕ ਡਿਪਟੀ ਕਮਿਸ਼ਨਰ
ਸੋਨਮ ਚੋਧਰੀ ਨੇ ਦੱਸਿਆ
ਕਿ ਸਰਕਾਰ ਦੇ
ਨਵੇਂ ਹੁਕਮਾਂ ਮੁਤਾਬਕ ਸਾਰੇ
ਸਰਕਾਰੀ ਦਫ਼ਤਰ ਹੁਣ ਸਵੇਰੇ
7:30 ਵਜੇ ਤੋਂ ਦੁਪਹਿਰ 1:30 ਵਜੇ
ਤੱਕ ਖੁੱਲ੍ਹਣਗੇ। ਉਨ੍ਹਾਂ
ਕਿਹਾ ਕਿ ਸਾਰੇ
ਕਰਮਚਾਰੀਆਂ ਨੂੰ ਸਮੇਂ ਸਿਰ
ਹਾਜ਼ਰ ਹੋਣ ਲਈ ਕਿਹਾ
ਗਿਆ ਹੈ ਤਾਂ
ਜੋ ਲੋਕਾਂ ਨੂੰ
ਸਮੇਂ ਸਿਰ ਸੇਵਾਵਾਂ ਦਿੱਤੀਆਂ
ਜਾ ਸਕਣ। ਇਸਦੇ
ਨਾਲ ਹੀ ਮੋਹਾਲੀ
ਨਗਰ ਨਿਗਮ ਅਤੇ
ਕਮੇਟੀ ਚੋਣਾਂ ਲਈ ਪੋਲਿੰਗ
ਪਾਰਟੀਆਂ ਦੀ ਟ੍ਰੇਨਿੰਗ
ਅਤੇ ਰਵਾਨਗੀ ਦਾ
ਕੰਮ ਵੀ ਸ਼ੁਰੂ
ਹੋ ਚੁੱਕਾ ਹੈ।
ਹੁਸ਼ਿਆਰਪੁਰ
ਵਿੱਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ ਨਿਧੀ ਕੁਮੁਦ ਬੰਬਾ ਅਤੇ ਹੋਰ ਅਧਿਕਾਰੀ ਸਵੇਰੇ
7:30 ਵਜੇ ਹੀ ਦਫ਼ਤਰਾਂ
ਵਿੱਚ ਪਹੁੰਚ ਗਏ। ਡਿਪਟੀ
ਕਮਿਸ਼ਨਰ ਆਸ਼ਿਕਾ ਜੈਨ ਨੇ
ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ
ਨੂੰ ਹਦਾਇਤ ਕੀਤੀ
ਕਿ ਅਗਲੇ ਦਿਨਾਂ
ਵਿੱਚ ਵੀ ਸਮੇਂ
ਦੀ ਪਾਬੰਦੀ ਨੂੰ
ਯਕੀਨੀ ਬਣਾਇਆ ਜਾਵੇ ਅਤੇ
ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ
ਬਿਨਾਂ ਕਿਸੇ ਦੇਰੀ ਮੁਹੱਈਆ
ਕਰਵਾਈਆਂ ਜਾਣ।
ਚੰਡੀਗੜ੍ਹ ਵਿੱਚ ਵੀ
ਗਰਮੀ ਦੇ ਮੱਦੇਨਜ਼ਰ
ਸਰਕਾਰੀ ਦਫ਼ਤਰਾਂ ਅਤੇ ਸਕੂਲਾਂ
ਦੇ ਸਮੇਂ ਵਿੱਚ
ਤਬਦੀਲੀ ਲਾਗੂ ਹੋ ਗਈ
ਹੈ। ਇਕ ਸਰਕਾਰੀ
ਕਰਮਚਾਰੀ ਨੇ ਸਰਕਾਰ
ਦੇ ਫੈਸਲੇ ਦੀ
ਸਲਾਹਨਾ ਕਰਦਿਆਂ ਕਿਹਾ ਕਿ
ਵੱਧ ਰਹੀ ਗਰਮੀ
ਨੂੰ ਦੇਖਦਿਆਂ ਇਹ
ਬਹੁਤ ਵਧੀਆ ਫੈਸਲਾ ਹੈ,
ਜਿਸ ਨਾਲ ਬਿਜਲੀ
ਦੀ ਖਪਤ ਵੀ
ਘਟੇਗੀ ਅਤੇ ਲੋਕਾਂ ਨੂੰ
ਵੀ ਰਾਹਤ ਮਿਲੇਗੀ।
ਪੰਜਾਬ ਸਰਕਾਰ ਵੱਲੋਂ ਭਿਆਨਕ ਗਰਮੀ ਅਤੇ ਹੀਟਵੇਵ ਦੇ ਮੱਦੇਨਜ਼ਰ ਸਰਕਾਰੀ ਦਫ਼ਤਰਾਂ ਦੇ ਸਮੇਂ ਵਿੱਚ ਕੀਤੀ ਤਬਦੀਲੀ ਨੂੰ ਲੋਕਾਂ ਵੱਲੋਂ ਮਿਲੀ-ਜੁਲੀ ਪਰ ਜ਼ਿਆਦਾਤਰ ਸਕਾਰਾਤਮਕ ਪ੍ਰਤੀਕਿਰਿਆ ਮਿਲ ਰਹੀ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ ਜਲਦੀ ਦਫ਼ਤਰ ਖੁੱਲ੍ਹਣ ਨਾਲ ਉਨ੍ਹਾਂ ਦੇ ਕੰਮ ਵੀ ਸਮੇਂ ਸਿਰ ਹੋ ਰਹੇ ਹਨ ਅਤੇ ਦੁਪਹਿਰ ਦੀ ਤਿੱਖੀ ਗਰਮੀ ਤੋਂ ਵੀ ਬਚਾਵ ਹੋ ਰਿਹਾ ਹੈ। ਕਈ ਲੋਕਾਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਕਾਫੀ ਵੱਧ ਗਿਆ ਹੈ ਅਤੇ ਦੁਪਹਿਰ ਵੇਲੇ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਰਿਹਾ ਸੀ, ਇਸ ਲਈ ਸਰਕਾਰ ਦਾ ਇਹ ਫੈਸਲਾ ਲੋਕ-ਹਿਤ ਵਿੱਚ ਹੈ।
ਸਰਕਾਰੀ ਕਰਮਚਾਰੀਆਂ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਵੇਰੇ ਦੇ ਸਮੇਂ ਵਿੱਚ ਕੰਮ ਕਰਨ ਨਾਲ ਗਰਮੀ ਦਾ ਅਸਰ ਘੱਟ ਰਹਿੰਦਾ ਹੈ ਅਤੇ ਬਿਜਲੀ ਦੀ ਖਪਤ ਵਿੱਚ ਵੀ ਕਮੀ ਆਵੇਗੀ। ਵਪਾਰੀਆਂ ਅਤੇ ਦਫ਼ਤਰਾਂ ਵਿੱਚ ਕੰਮ ਲਈ ਆਉਣ ਵਾਲੇ ਲੋਕਾਂ ਨੇ ਕਿਹਾ ਕਿ ਜੇਕਰ ਅਧਿਕਾਰੀ ਸਮੇਂ ਸਿਰ ਦਫ਼ਤਰਾਂ ਵਿੱਚ ਮੌਜੂਦ ਰਹਿਣ ਤਾਂ ਲੋਕਾਂ ਦੇ ਕੰਮ ਤੇਜ਼ੀ ਨਾਲ ਨਿਪਟ ਸਕਦੇ ਹਨ। ਹਾਲਾਂਕਿ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਪਿੰਡਾਂ ਅਤੇ ਦੂਰ-ਦਰਾਜ਼ ਇਲਾਕਿਆਂ ਤੋਂ ਆਉਣ ਵਾਲਿਆਂ ਨੂੰ ਸਵੇਰੇ ਜਲਦੀ ਪਹੁੰਚਣ ਵਿੱਚ ਥੋੜ੍ਹੀ ਦਿੱਕਤ ਆ ਸਕਦੀ ਹੈ, ਪਰ ਜ਼ਿਆਦਾਤਰ ਲੋਕਾਂ ਨੇ ਸਰਕਾਰ ਦੇ ਇਸ ਕਦਮ ਨੂੰ ਸਮੇਂ ਦੀ ਲੋੜ ਕਰਾਰ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH