ਆਟੋ ਰਿਕਸ਼ੇ ਵਿੱਚ ਸਵਾਰੀਆਂ ਬਿਠਾ ਕੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ
ਪਟਿਆਲਾ, 25 ਮਈ (ਹਿੰ.ਸ.)| ਪਟਿਆਲਾ ਪੁਲਿਸ ਨੇ ਆਟੋ ਰਿਕਸ਼ੇ ਵਿੱਚ ਸਵਾਰੀਆਂ ਬਿਠਾ ਕੇ ਲੁੱਟਖੋਹ ਕਰਨ ਵਾਲੇ ਇੱਕ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟਿਆ ਗਿਆ ਮੋਬਾਈਲ ਫੋਨ, ਵਾਰਦਾਤ ਵਿੱਚ ਵਰਤਿਆ ਗਿਆ ਆਟੋ ਰਿਕਸ਼ਾ ਅਤੇ ਇੱਕ ਕਿਰਚ ਬਰਾਮਦ ਕੀਤੀ
ਆਟੋ ਰਿਕਸ਼ੇ ਵਿੱਚ ਸਵਾਰੀਆਂ ਬਿਠਾ ਕੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ ਦੋ ਮੈਂਬਰ ਕਾਬੂ


ਪਟਿਆਲਾ, 25 ਮਈ (ਹਿੰ.ਸ.)| ਪਟਿਆਲਾ ਪੁਲਿਸ ਨੇ ਆਟੋ ਰਿਕਸ਼ੇ ਵਿੱਚ ਸਵਾਰੀਆਂ ਬਿਠਾ ਕੇ ਲੁੱਟਖੋਹ ਕਰਨ ਵਾਲੇ ਇੱਕ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਲੁੱਟਿਆ ਗਿਆ ਮੋਬਾਈਲ ਫੋਨ, ਵਾਰਦਾਤ ਵਿੱਚ ਵਰਤਿਆ ਗਿਆ ਆਟੋ ਰਿਕਸ਼ਾ ਅਤੇ ਇੱਕ ਕਿਰਚ ਬਰਾਮਦ ਕੀਤੀ ਹੈ। ਇਹ ਕਾਰਵਾਈ ਐੱਸਐੱਸਪੀ ਵਰੁਣ ਸ਼ਰਮਾ ਅਤੇ ਐੱਸਪੀ ਹਰਬੰਸ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੁੱਟਖੋਹ ਦੀਆਂ ਘਟਨਾਵਾਂ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਕੀਤੀ ਗਈ।

ਡੀਐੱਸਪੀ ਸਿਟੀ ਰੂਰਲ ਰਣਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਮਈ 2026 ਨੂੰ ਥਾਣਾ ਸਦਰ ਪਟਿਆਲਾ ਵਿੱਚ ਇੱਕ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ 17 ਮਈ ਦੀ ਰਾਤ ਕਰੀਬ 9:10 ਵਜੇ ਉਹ ਰਾਜਪੁਰਾ ਤੋਂ ਆਟੋ ਰਿਕਸ਼ੇ ਰਾਹੀਂ ਪਟਿਆਲਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਰਸਤੇ ਵਿੱਚ ਮੁਲਜ਼ਮ ਉਸ ਨੂੰ ਸੁੰਨਸਾਨ ਜਗ੍ਹਾ ‘ਤੇ ਲੈ ਗਏ ਅਤੇ ਉਸ ਤੋਂ ਮੋਬਾਈਲ ਫੋਨ, ਕਰੀਬ 20 ਹਜ਼ਾਰ ਰੁਪਏ ਨਕਦ ਅਤੇ ਗਲੇ ਵਿੱਚ ਪਾਈ ਹੋਈ ਚੇਨ ਲੁੱਟ ਲਈ।

ਮਾਮਲੇ ਦੀ ਜਾਂਚ ਲਈ ਪੁਲਿਸ ਵੱਲੋਂ ਕਈ ਟੀਮਾਂ ਬਣਾਈਆਂ ਗਈਆਂ। ਗਹਿਨ ਜਾਂਚ ਤੋਂ ਬਾਅਦ ਨੂੰ ਮੁਲਜ਼ਮ ਆਕਾਸ਼ ਕੁਮਾਰ ਉਰਫ਼ ਗੌਰਵ ਵਾਸੀ ਰਾਮ ਨਗਰ ਬਾਰਾਦਰੀ ਅਤੇ ਸੰਜੇ ਕੁਮਾਰ ਉਰਫ਼ ਸੋਨੂ ਵਾਸੀ ਰਾਮ ਨਗਰ ਬਾਰਾਦਰੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤਿਆ ਗਿਆ ਆਟੋ ਰਿਕਸ਼ਾ, ਲੁੱਟਿਆ ਗਿਆ ਮੋਬਾਈਲ ਫੋਨ ਅਤੇ ਇੱਕ ਕਿਰਚ ਵੀ ਬਰਾਮਦ ਕੀਤੀ ਹੈ। ਪੁਲਿਸ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ, ਤਾਂ ਜੋ ਉਨ੍ਹਾਂ ਤੋਂ ਹੋਰ ਲੁੱਟਖੋਹ ਦੀਆਂ ਘਟਨਾਵਾਂ ਸਬੰਧੀ ਪੁੱਛਗਿੱਛ ਕੀਤੀ ਜਾ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande