ਮੋਹਾਲੀ ਦੇ ਜ਼ੀਰਕਪੁਰ ਵਿੱਚ ਬੇਕਾਬੂ ਕਾਰ ਸ਼ੋਰੂਮ ਵਿੱਚ ਜਾ ਵੜੀ
ਮੋਹਾਲੀ, 27 ਮਈ (ਹਿੰ.ਸ.)| ਮੋਹਾਲੀ ਦੇ ਜ਼ੀਰਕਪੁਰ ਸਥਿਤ ਪੂਜਾ ਪਲਾਜ਼ਾ ਵਿੱਚ ਬੁੱਧਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ ਮਹਿਲਾ ਚਾਲਕ ਦੀ ਬੇਕਾਬੂ ਕਾਰ ਸਿੱਧੀ ਇੱਕ ਸ਼ੋਰੂਮ ਵਿੱਚ ਜਾ ਵੜੀ। ਘਟਨਾ ਤੋਂ ਬਾਅਦ ਮੌਕੇ ’ਤੇ ਭਾਰੀ ਭੀੜ ਇਕੱਠੀ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਮਹਿਲਾ ਚਾਲਕ ਕਾਰ ’ਤੇ
ਮੋਹਾਲੀ ਦੇ ਜ਼ੀਰਕਪੁਰ ਵਿੱਚ ਬੇਕਾਬੂ ਕਾਰ ਸ਼ੋਰੂਮ ਵਿੱਚ ਜਾ ਵੜੀ


ਮੋਹਾਲੀ, 27 ਮਈ (ਹਿੰ.ਸ.)| ਮੋਹਾਲੀ ਦੇ ਜ਼ੀਰਕਪੁਰ ਸਥਿਤ ਪੂਜਾ ਪਲਾਜ਼ਾ ਵਿੱਚ ਬੁੱਧਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ ਮਹਿਲਾ ਚਾਲਕ ਦੀ ਬੇਕਾਬੂ ਕਾਰ ਸਿੱਧੀ ਇੱਕ ਸ਼ੋਰੂਮ ਵਿੱਚ ਜਾ ਵੜੀ। ਘਟਨਾ ਤੋਂ ਬਾਅਦ ਮੌਕੇ ’ਤੇ ਭਾਰੀ ਭੀੜ ਇਕੱਠੀ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਮਹਿਲਾ ਚਾਲਕ ਕਾਰ ’ਤੇ ਕਾਬੂ ਨਹੀਂ ਰੱਖ ਸਕੀ ਅਤੇ ਕਥਿਤ ਤੌਰ ’ਤੇ ਸਮੇਂ ਸਿਰ ਬ੍ਰੇਕ ਨਾ ਲੱਗਣ ਕਾਰਨ ਕਾਰ ਸਿੱਧੀ ਸ਼ੋਰੂਮ ਅੰਦਰ ਜਾ ਦਾਖ਼ਲ ਹੋਈ। ਇਸ ਹਾਦਸੇ ਵਿੱਚ ਕਾਰ ਅਤੇ ਸ਼ੋਰੂਮ ਦੋਵਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਸ਼ੋਰੂਮ ਦੇ ਸ਼ੀਸ਼ੇ ਟੁੱਟ ਗਏ ਅਤੇ ਅੰਦਰ ਰੱਖਿਆ ਸਮਾਨ ਵੀ ਨੁਕਸਾਨੀ ਹੋਇਆ।

ਪ੍ਰਤੱਖਦਰਸ਼ੀਆਂ ਮੁਤਾਬਕ ਇਹ ਘਟਨਾ ਇੰਨੀ ਅਚਾਨਕ ਵਾਪਰੀ ਕਿ ਆਸ-ਪਾਸ ਮੌਜੂਦ ਲੋਕ ਘਬਰਾ ਗਏ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਜਾਂ ਕਾਰ ਦੀ ਚਪੇਟ ਵਿੱਚ ਆਉਣ ਦੀ ਕੋਈ ਖ਼ਬਰ ਨਹੀਂ ਮਿਲੀ। ਇਸ ਤਰ੍ਹਾਂ ਇੱਕ ਵੱਡਾ ਹਾਦਸਾ ਟਲ ਗਿਆ। ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਮੌਕੇ ’ਤੇ ਇਕੱਠੇ ਹੋ ਗਏ। ਫਿਲਹਾਲ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande