ਪਠਾਨਕੋਟ 'ਚ ਪੁਲਿਸ ਵੱਲੋਂ ਮਹਿਲਾ ਦੀ ਸਕੂਟੀ ਤੋਂ 36 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, ਗ੍ਰਿਫ਼ਤਾਰ
ਪਠਾਨਕੋਟ, 27 ਮਈ (ਹਿੰ.ਸ.)| ਪਠਾਨਕੋਟ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਤਸਕਰੀ ਦੇ ਦੋਸ਼ ਹੇਠ ਇੱਕ ਮਹਿਲਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਮਹਿਲਾ ਸਕੂਟੀ ‘ਤੇ 3 ਪੇਟੀਆਂ ਵਿੱਚ 36 ਬੋਤਲਾਂ ਨਾਜਾਇਜ਼ ਸ਼ਰਾਬ ਲੈ ਕੇ ਜਾ ਰਹੀ ਸੀ। ਪੁਲਿਸ ਮੁਤਾਬਕ ਮਹਿਲਾ ਨੇ ਸਾਰੀਆਂ ਬੋਤਲਾਂ ਤੋਂ ਟਰੈਕ ਐਂਡ ਟ੍ਰੇਸ
ਪਠਾਨਕੋਟ 'ਚ ਪੁਲਿਸ ਵੱਲੋਂ ਮਹਿਲਾ ਦੀ ਸਕੂਟੀ ਤੋਂ 36 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, ਗ੍ਰਿਫ਼ਤਾਰ


ਪਠਾਨਕੋਟ, 27 ਮਈ (ਹਿੰ.ਸ.)| ਪਠਾਨਕੋਟ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਤਸਕਰੀ ਦੇ ਦੋਸ਼ ਹੇਠ ਇੱਕ ਮਹਿਲਾ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਮਹਿਲਾ ਸਕੂਟੀ ‘ਤੇ 3 ਪੇਟੀਆਂ ਵਿੱਚ 36 ਬੋਤਲਾਂ ਨਾਜਾਇਜ਼ ਸ਼ਰਾਬ ਲੈ ਕੇ ਜਾ ਰਹੀ ਸੀ। ਪੁਲਿਸ ਮੁਤਾਬਕ ਮਹਿਲਾ ਨੇ ਸਾਰੀਆਂ ਬੋਤਲਾਂ ਤੋਂ ਟਰੈਕ ਐਂਡ ਟ੍ਰੇਸ ਅਤੇ ਹੋਲੋਗ੍ਰਾਮ ਸਟਿੱਕਰ ਹਟਾਏ ਹੋਏ ਸਨ। ਗ੍ਰਿਫ਼ਤਾਰ ਮਹਿਲਾ ਦੀ ਪਹਿਚਾਣ ਸੰਤੋਸ਼ ਵਾਸੀ ਪਿੰਡ ਕੋਠੀ ਪੰਡਿਤਾ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਥਾਣਾ ਸਦਰ ਪੁਲਿਸ ਦੀ ਟੀਮ ਸਰਕਾਰੀ ਗੱਡੀ ਅਤੇ ਤਫ਼ਤੀਸ਼ ਕਿੱਟ ਨਾਲ ਬਰਾਠ ਸਾਹਿਬ ਮੋੜ ਨੇੜੇ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਸੰਤੋਸ਼ ਨਾਮ ਦੀ ਮਹਿਲਾ ਸ਼ਰਾਬ ਦੀਆਂ ਬੋਤਲਾਂ ਤੋਂ ਟਰੈਕ ਐਂਡ ਟ੍ਰੇਸ ਅਤੇ ਹੋਲੋਗ੍ਰਾਮ ਸਟਿੱਕਰ ਹਟਾ ਕੇ ਉਸ ਨੂੰ ਠੇਕੇ ਦੀ ਵੈਧ ਸ਼ਰਾਬ ਦੱਸ ਕੇ ਮਹਿੰਗੇ ਰੇਟਾਂ ‘ਤੇ ਵੇਚਦੀ ਹੈ। ਸੂਚਨਾ ਵਿੱਚ ਇਹ ਵੀ ਦੱਸਿਆ ਗਿਆ ਕਿ ਉਹ ਅੱਜ ਵੀ ਆਪਣੇ ਸਕੂਟਰ ‘ਤੇ ਸ਼ਰਾਬ ਦੇ ਡੱਬੇ ਲੱਦ ਕੇ ਸਰਨਾ ਅਤੇ ਕੋਠੀ ਪੰਡਿਤਾ ਵੱਲ ਜਾਣ ਵਾਲੀ ਹੈ।

ਸੂਚਨਾ ਨੂੰ ਭਰੋਸੇਯੋਗ ਮੰਨਦਿਆਂ ਪੁਲਿਸ ਟੀਮ ਨੇ ਸ਼ਕੁੰਤਲਾ ਪੈਲੇਸ ਸਰਨਾ ਨੇੜੇ ਤੁਰੰਤ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਨਰੋਟ ਮਹਿਰਾ ਪੁਲਿਸ ਵੱਲੋਂ ਇੱਕ ਕਾਲੇ ਰੰਗ ਦਾ ਐਕਟਿਵਾ ਸਕੂਟਰ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਇੱਕ ਮਹਿਲਾ ਚਲਾ ਰਹੀ ਸੀ।

ਪੁਲਿਸ ਨੂੰ ਸਾਹਮਣੇ ਦੇਖ ਕੇ ਮਹਿਲਾ ਘਬਰਾ ਗਈ ਅਤੇ ਸਕੂਟਰ ਮੋੜ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੀ। ਮੌਕੇ ‘ਤੇ ਮੌਜੂਦ ਮਹਿਲਾ ਹੈੱਡ ਕਾਂਸਟੇਬਲ ਪ੍ਰਵੀਨ ਕੁਮਾਰੀ ਨੇ ਫੁਰਤੀ ਦਿਖਾਉਂਦਿਆਂ ਉਸ ਨੂੰ ਘੇਰ ਕੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਮਹਿਲਾ ਨੇ ਆਪਣਾ ਨਾਮ ਸੰਤੋਸ਼ ਦੱਸਿਆ।

ਤਲਾਸ਼ੀ ਦੌਰਾਨ ਸਕੂਟੀ ਦੇ ਅੱਗੇ ਰੱਖੇ 2 ਬਾਕਸਾਂ ਵਿੱਚੋਂ 24 ਬੋਤਲਾਂ ਅਤੇ ਹੋਰ ਚੈਕਿੰਗ ਦੌਰਾਨ 12 ਬੋਤਲਾਂ ਬਰਾਮਦ ਹੋਈਆਂ। ਇਸ ਤਰ੍ਹਾਂ ਕੁੱਲ 36 ਬੋਤਲਾਂ ਨਾਜਾਇਜ਼ ਸ਼ਰਾਬ ਕਬਜ਼ੇ ਵਿੱਚ ਲਈ ਗਈ। ਬਰਾਮਦ ਕੀਤੀਆਂ ਸਾਰੀਆਂ ਬੋਤਲਾਂ ਤੋਂ ਟਰੈਕ ਐਂਡ ਟ੍ਰੇਸ ਸਿਸਟਮ ਅਤੇ ਹੋਲੋਗ੍ਰਾਮ ਸਟਿੱਕਰ ਪੂਰੀ ਤਰ੍ਹਾਂ ਹਟਾਏ ਗਏ ਸਨ।

ਪੁਲਿਸ ਨੇ ਬਰਾਮਦ ਸ਼ਰਾਬ ਅਤੇ ਸਕੂਟਰ ਨੂੰ ਕਬਜ਼ੇ ਵਿੱਚ ਲੈ ਕੇ ਮਹਿਲਾ ਖ਼ਿਲਾਫ਼ ਆਬਕਾਰੀ ਐਕਟ ਅਤੇ ਧੋਖਾਧੜੀ ਨਾਲ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਸ ਗੈਰਕਾਨੂੰਨੀ ਨੈੱਟਵਰਕ ਵਿੱਚ ਹੋਰ ਕੌਣ-ਕੌਣ ਲੋਕ ਸ਼ਾਮਲ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande