ਤਰਨਤਾਰਨ ਵਿੱਚ ਪੈਟਰੋਲ ਪੰਪ ’ਤੇ ਲੁੱਟ, ਵਿਰੋਧ ਕਰਨ ’ਤੇ ਕਰਮਚਾਰੀ ਦੇ ਪੈਰ ਵਿੱਚ ਮਾਰੀ ਗੋਲੀ
ਤਰਨਤਾਰਨ, 27 ਮਈ (ਹਿੰ.ਸ.)| ਤਰਨਤਾਰਨ ਜ਼ਿਲ੍ਹੇ ਵਿੱਚ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ’ਤੇ ਸਥਿਤ ਠੱਠੀਆਂ ਮਹੰਤਾਂ ਪਿੰਡ ਦੇ ਇੱਕ ਪੈਟਰੋਲ ਪੰਪ ਤੋਂ ਬੁੱਧਵਾਰ ਨੂੰ ਦੋ ਨਕਾਬਪੋਸ਼ ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ ਕਰੀਬ 10 ਹਜ਼ਾਰ ਰੁਪਏ ਲੁੱਟ ਲਏ। ਵਿਰੋਧ ਕਰਨ ’ਤੇ ਲੁਟੇਰਿਆਂ ਨੇ ਇੱਕ ਕਰਮਚਾਰੀ ਦੇ
ਜਖਮੀ ਕਰਮਚਾਰੀ ਜੇਰੇ ਇਲਾਜ਼।


ਤਰਨਤਾਰਨ, 27 ਮਈ (ਹਿੰ.ਸ.)| ਤਰਨਤਾਰਨ ਜ਼ਿਲ੍ਹੇ ਵਿੱਚ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ’ਤੇ ਸਥਿਤ ਠੱਠੀਆਂ ਮਹੰਤਾਂ ਪਿੰਡ ਦੇ ਇੱਕ ਪੈਟਰੋਲ ਪੰਪ ਤੋਂ ਬੁੱਧਵਾਰ ਨੂੰ ਦੋ ਨਕਾਬਪੋਸ਼ ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ ਕਰੀਬ 10 ਹਜ਼ਾਰ ਰੁਪਏ ਲੁੱਟ ਲਏ। ਵਿਰੋਧ ਕਰਨ ’ਤੇ ਲੁਟੇਰਿਆਂ ਨੇ ਇੱਕ ਕਰਮਚਾਰੀ ਦੇ ਪੈਰ ਵਿੱਚ ਗੋਲੀ ਮਾਰ ਦਿੱਤੀ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ।

ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਦੁਪਹਿਰ ਕਰੀਬ 2:30 ਵਜੇ ਸ਼੍ਰੀ ਗੁਰੂ ਅਮਰਦਾਸ ਜੀ ਫਿਲਿੰਗ ਸਟੇਸ਼ਨ ’ਤੇ ਵਾਪਰੀ। ਮੋਟਰਸਾਈਕਲ ’ਤੇ ਆਏ ਦੋ ਲੁਟੇਰਿਆਂ ਨੇ ਪਹਿਲਾਂ 500 ਰੁਪਏ ਦਾ ਪੈਟਰੋਲ ਪਵਾਇਆ। ਜਦੋਂ ਕਰਮਚਾਰੀ ਸੁਰਜੀਤ ਸਿੰਘ, ਜੋ ਚੌਧਰੀਵਾਲਾ ਦਾ ਰਹਿਣ ਵਾਲਾ ਹੈ, ਨੇ ਪੈਟਰੋਲ ਦੇ ਪੈਸੇ ਮੰਗੇ ਤਾਂ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਕੈਸ਼ ਦੀ ਮੰਗ ਕੀਤੀ।

ਕਰਮਚਾਰੀ ਸੁਰਜੀਤ ਸਿੰਘ ਵੱਲੋਂ ਪੈਸੇ ਦੇਣ ਤੋਂ ਇਨਕਾਰ ਕਰਨ ’ਤੇ ਇੱਕ ਲੁਟੇਰੇ ਨੇ ਉਸ ਦੇ ਪੈਰ ਵਿੱਚ ਗੋਲੀ ਮਾਰ ਦਿੱਤੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਨਕਾਬਪੋਸ਼ ਲੁਟੇਰੇ ਸੁਰਜੀਤ ਸਿੰਘ ਅਤੇ ਉਸ ਦੇ ਸਾਥੀ ਹਰਜੀਤ ਸਿੰਘ ਤੋਂ ਕਰੀਬ 10 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ।

ਪੈਟਰੋਲ ਪੰਪ ਦੇ ਮਾਲਕ ਦੀਪਕ ਮੈਣੀ, ਨਿਵਾਸੀ ਨੌਸ਼ਹਿਰਾ ਪੰਨੂ, ਨੇ ਦੱਸਿਆ ਕਿ ਜ਼ਖ਼ਮੀ ਸੁਰਜੀਤ ਸਿੰਘ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਧਰ ਸਰਹਾਲੀ ਥਾਣਾ ਮੁਖੀ ਬਰਿੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande