
ਹੁਸ਼ਿਆਰਪੁਰ, 28 ਮਈ (ਹਿੰ.ਸ.)। ਅੱਜ ਇੱਥੇ ਈਦਗਾਹ ਵਿਖੇ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਵੱਲੋਂ ਈਦ-ਉਲ-ਅਜ਼ਹਾ (ਬਕਰੀਦ) ਦੀ ਨਮਾਜ਼ ਅਦਾ ਕੀਤੀ ਗਈ।ਇਸ ਮੌਕੇ ਆਪਣੇ ਸੰਬੋਧਨ ਵਿੱਚ ਇੰਤੇਜ਼ਾਮੀਆ ਜਾਮਾ ਮਸਜਿਦ ਈਦਗਾਹ ਕਮੇਟੀ ਦੇ ਪ੍ਰਧਾਨ ਖੁਰਸ਼ੀਦ ਅਹਿਮਦ ਨੇ ਕਿਹਾ ਕਿ ਅੱਜ ਦਾ ਦਿਨ ਅੱਲ੍ਹਾ ਤਾਅਲਾ ਦੇ ਨਬੀ ਹਜ਼ਰਤ ਇਬਰਾਹਿਮ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਖੁਦਾ ਦੀ ਖ਼ਾਤਰ ਆਪਣੇ ਪੱਤਰ ਕੁਰਬਾਨ ਕਰਨ ਵਿੱਚ ਵੀ ਦੇਰ ਨਹੀਂ ਕੀਤੀ।
ਡਾ. ਜਮੀਲ ਬਾਲੀ ਨੇ ਕਿਹਾ ਕਿ ਈਦ ਸਾਨੂੰ ਕੁਰਬਾਨੀ ਦੀ ਭਾਵਨਾ ਬਣਾਈ ਰੱਖਣ ਅਤੇ ਆਪਣੇ ਦੇਸ਼ ਲਈ ਕੁਰਬਾਨੀ ਦੇਣ ਲਈ ਤਿਆਰ ਰਹਿਣ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਈਦ ਹਰ ਭਾਰਤੀ ਲਈ ਖੁਸ਼ੀ ਦਾ ਦਿਨ ਹੈ। ਭਾਰਤ ਦੁਨੀਆ ਦਾ ਇਕਲੌਤਾ ਦੇਸ਼ ਹੈ ਜਿੱਥੇ ਹਰ ਧਰਮ ਦੇ ਤਿਉਹਾਰ ਇਕੱਠੇ ਮਨਾਏ ਜਾਂਦੇ ਹਨ। ਅਸੀਂ ਹਮੇਸ਼ਾ ਪੰਜਾਬ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਲਈ ਦੂਆ ਮੰਗਦੇ ਹਾਂ। ਇਸ ਮੌਕੇ ’ਤੇ ਸਾਬਿਰ ਆਲਮ, ਲਾਲ ਹੁਸੈਨ, ਅਸਲਮ, ਵਕੀਲ ਮੁਹੰਮਦ (ਸੁਰਮੂ), ਸਲੀਮ, ਰਈਸ ਮੁਹੰਮਦ ਆਦਿ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ