ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵੱਲੋਂ ਅੰਡਰ-15 ਅਤੇ ਅੰਡਰ-19 ਕੁੜੀਆਂ ਦੇ ਟ੍ਰਾਇਲ ਕਰਵਾਏ ਜਾਣਗੇ
ਮੋਹਾਲੀ, 07 ਮਈ (ਹਿੰ.ਸ.)| ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵੱਲੋਂ ਅੰਡਰ-15 ਅਤੇ ਅੰਡਰ-19 ਕੁੜੀਆਂ ਦੇ ਚੋਣ ਟ੍ਰਾਇਲ 9 ਮਈ 2026 ਦਿਨ ਸ਼ਨੀਵਾਰ ਨੂੰ ਡੀਸੀਏ ਗ੍ਰਾਊਂਡ ਫੇਜ਼-9 ਮੋਹਾਲੀ ਵਿਖੇ ਕਰਵਾਏ ਜਾਣਗੇ। ਇਹ ਟ੍ਰਾਇਲ ਪੀਸੀਏ ਸਟੇਡੀਅਮ ਮੋਹਾਲੀ ਦੇ ਪਿੱਛੇ ਸਥਿਤ ਮੈਦਾਨ ਵਿੱਚ ਹੋਣਗੇ ਅਤੇ ਸਾਰੇ ਚਾ
ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵੱਲੋਂ ਅੰਡਰ-15 ਅਤੇ ਅੰਡਰ-19 ਕੁੜੀਆਂ ਦੇ ਟ੍ਰਾਇਲ ਕਰਵਾਏ ਜਾਣਗੇ


ਮੋਹਾਲੀ, 07 ਮਈ (ਹਿੰ.ਸ.)| ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵੱਲੋਂ ਅੰਡਰ-15 ਅਤੇ ਅੰਡਰ-19 ਕੁੜੀਆਂ ਦੇ ਚੋਣ ਟ੍ਰਾਇਲ 9 ਮਈ 2026 ਦਿਨ ਸ਼ਨੀਵਾਰ ਨੂੰ ਡੀਸੀਏ ਗ੍ਰਾਊਂਡ ਫੇਜ਼-9 ਮੋਹਾਲੀ ਵਿਖੇ ਕਰਵਾਏ ਜਾਣਗੇ। ਇਹ ਟ੍ਰਾਇਲ ਪੀਸੀਏ ਸਟੇਡੀਅਮ ਮੋਹਾਲੀ ਦੇ ਪਿੱਛੇ ਸਥਿਤ ਮੈਦਾਨ ਵਿੱਚ ਹੋਣਗੇ ਅਤੇ ਸਾਰੇ ਚਾਹਵਾਨ ਖਿਡਾਰਣਾਂ ਲਈ ਰਿਪੋਰਟਿੰਗ ਸਮਾਂ ਸਵੇਰੇ 9:30 ਵਜੇ ਨਿਰਧਾਰਤ ਕੀਤਾ ਗਿਆ ਹੈ। ਐਸੋਸੀਏਸ਼ਨ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਅੰਡਰ-15 ਵਰਗ ਲਈ ਉਹ ਖਿਡਾਰਣਾਂ ਯੋਗ ਹੋਣਗੀਆਂ ਜਿਨ੍ਹਾਂ ਦਾ ਜਨਮ 1 ਸਤੰਬਰ 2011 ਤੋਂ 31 ਅਗਸਤ 2014 ਦੇ ਦਰਮਿਆਨ ਹੋਇਆ ਹੋਵੇ, ਜਦਕਿ ਅੰਡਰ-19 ਲਈ 1 ਸਤੰਬਰ 2007 ਜਾਂ ਇਸ ਤੋਂ ਬਾਅਦ ਜਨਮੀਆਂ ਖਿਡਾਰਣਾਂ ਭਾਗ ਲੈ ਸਕਣਗੀਆਂ। ਖਿਡਾਰਣਾਂ ਲਈ ਮੋਹਾਲੀ ਦੇ ਅਧੀਨ ਖੇਤਰ ਦੇ ਮਾਨਤਾ ਪ੍ਰਾਪਤ ਸਕੂਲ ਜਾਂ ਕਾਲਜ ਵਿੱਚ ਘੱਟੋ-ਘੱਟ ਇੱਕ ਸਾਲ ਤੋਂ ਪੜ੍ਹ ਰਹੀਆਂ ਹੋਣਾ ਲਾਜ਼ਮੀ ਹੈ ਅਤੇ ਪ੍ਰਿੰਸੀਪਲ ਵੱਲੋਂ ਦਸਤਖ਼ਤ ਕੀਤਾ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ, ਜਿਸ ਵਿੱਚ ਦਾਖਲਾ ਨੰਬਰ, ਦਾਖਲੇ ਦੀ ਤਾਰੀਖ ਅਤੇ ਮਾਨਤਾ ਪ੍ਰਾਪਤ ਬੋਰਡ ਦੀ ਜਾਣਕਾਰੀ ਦਰਜ ਹੋਵੇ। ਐਸੋਸੀਏਸ਼ਨ ਨੇ ਸਪਸ਼ਟ ਕੀਤਾ ਹੈ ਕਿ ਓਪਨ ਸਕੂਲਿੰਗ ਜਾਂ ਐਨਆਈਓਐਸ ਦੇ ਵਿਦਿਆਰਥੀਆਂ ਨੂੰ ਮਨਜ਼ੂਰੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਖਿਡਾਰਣਾਂ ਦਾ ਮੋਹਾਲੀ ਖੇਤਰ ਵਿੱਚ ਘੱਟੋ-ਘੱਟ ਇੱਕ ਸਾਲ ਤੋਂ ਰਹਿ ਰਹੀਆਂ ਹੋਣਾ ਵੀ ਲਾਜ਼ਮੀ ਹੈ, ਹਾਲਾਂਕਿ ਮੋਹਾਲੀ ਖੇਤਰ ਵਿੱਚ ਜਨਮੀਆਂ ਖਿਡਾਰਣਾਂ ਵੀ ਯੋਗ ਮੰਨੀਆਂ ਜਾਣਗੀਆਂ। ਡੀਸੀਏ ਮੋਹਾਲੀ ਦੇ ਸਕੱਤਰ ਸਰਦਾਰ ਮਨਜਿੰਦਰ ਸਿੰਘ ਬੈਦਵਾਨ ਨੇ ਕਿਹਾ ਕਿ ਇਹ ਨੌਜਵਾਨ ਕੁੜੀਆਂ ਲਈ ਆਪਣੀ ਕ੍ਰਿਕਟ ਪ੍ਰਤਿਭਾ ਦਿਖਾਉਣ ਦਾ ਸੁਨਹਿਰੀ ਮੌਕਾ ਹੈ ਅਤੇ ਵੱਧ ਤੋਂ ਵੱਧ ਖਿਡਾਰਣਾਂ ਨੂੰ ਟ੍ਰਾਇਲ ਵਿੱਚ ਭਾਗ ਲੈਣਾ ਚਾਹੀਦਾ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande