ਮੰਡੀ ਅਰਨੀਵਾਲਾ ਵਿੱਚ ਪਵੇਗਾ ਆਧੁਨਿਕ ਸੀਵਰੇਜ ਸਿਸਟਮ, ਸਰਕਾਰ ਵੱਲੋਂ 21 ਕਰੋੜ 39 ਲੱਖ ਰੁਪਏ ਜਾਰੀ
ਜਲਾਲਾਬਾਦ/ਫਾਜ਼ਿਲਕਾ, 07 ਮਈ (ਹਿੰ.ਸ.)। ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਨੇ ਦਸ ਦਿਨ ਦਸ ਵੱਡੇ ਐਲਾਨ ਦੇ ਅੱਜ ਚੌਥੇ ਦਿਨ ਮੰਡੀ ਅਰਨੀਵਾਲਾ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਹੈ। ਵਿਧਾਇਕ ਗੋਲਡੀ ਕੰਬੋਜ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੰਡੀ ਅਰਨੀਵਾਲਾ ਵਿੱਚ ਆਧੁਨਿਕ ਸੀਵਰੇ
ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ


ਜਲਾਲਾਬਾਦ/ਫਾਜ਼ਿਲਕਾ, 07 ਮਈ (ਹਿੰ.ਸ.)। ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਨੇ ਦਸ ਦਿਨ ਦਸ ਵੱਡੇ ਐਲਾਨ ਦੇ ਅੱਜ ਚੌਥੇ ਦਿਨ ਮੰਡੀ ਅਰਨੀਵਾਲਾ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਹੈ। ਵਿਧਾਇਕ ਗੋਲਡੀ ਕੰਬੋਜ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੰਡੀ ਅਰਨੀਵਾਲਾ ਵਿੱਚ ਆਧੁਨਿਕ ਸੀਵਰੇਜ ਸਿਸਟਮ ਲਈ ਐੱਸਡੀਐੱਮ ਸਕੀਮ ਤਹਿਤ 21 ਕਰੋੜ 39 ਲੱਖ ਰੁਪਏ ਜਾਰੀ ਕਰ ਦਿੱਤੇ ਗਏ ਹਨ, ਜਿਸ ਦਾ ਟੈਂਡਰ ਜਾਰੀ ਹੋ ਗਿਆ ਹੈ ਤੇ ਆਉਣ ਵਾਲੇ ਲਗਭਗ 15 ਦਿਨਾਂ ਵਿੱਚ ਇਹ ਕੰਮ ਸ਼ੁਰੂ ਹੋ ਜਾਵੇਗਾ।

ਵਿਧਾਇਕ ਜਲਾਲਾਬਾਦ ਜਗਦੀਪ ਕੰਬੋਜ ਗੋਲਡੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇੰਨੀ ਵੱਡੀ ਰਾਸ਼ੀ ਅਰਨੀਵਾਲਾ ਨੂੰ ਦਿੱਤੀ ਹੈ ਤੇ ਹੁਣ ਸਾਰੇ ਅਰਨੀਵਾਲੇ ਵਿੱਚ ਸੀਵਰੇਜ ਪਵੇਗਾ। ਇਸ ਤੋਂ ਪਹਿਲਾ ਵੀ ਅਰਨੀਵਾਲਾ ਨੂੰ ਪੰਜਾਬ ਸਰਕਾਰ ਵੱਲੋਂ 5 ਕਰੋੜ ਰੁਪਇਆ ਤੇ ਫਿਰ 13 ਕਰੋੜ ਤੋਂ ਵੱਧ ਰੁਪਏ ਜਾਰੀ ਕੀਤੇ ਗਏ ਹਨ ਤੇ ਹੁਣ ਫਿਰ ਸੀਵਰੇਜ ਸਿਸਟਮ ਲਈ 21 ਕਰੋੜ 39 ਲੱਖ ਰੁਪਇਆ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੰਡੀ ਅਰਨੀਵਾਲਾ ਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਨਿਜ਼ਾਤ ਮਿਲ ਜਾਵੇਗੀ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਕੋਲ ਫੰਡਾਂ ਦੀ ਕੋਈ ਘਾਟ ਨਹੀਂ ਹੈ ਤੇ ਹਲਕੇ ਦੇ ਸਾਰੇ ਵਿਕਾਸ ਦੇ ਕੰਮ ਬਿਨਾਂ ਪਾਰਟੀਬਾਜ਼ੀ ਅਤੇ ਆਪਸੀ ਭੇਦਭਾਵ ਤੋਂ ਉੱਪਰ ਉੱਠ ਕੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਪਹਿਲੀਆਂ ਸਰਕਾਰ ਨੇ ਨਹੀਂ ਕੀਤਾ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਕਰ ਦਿਖਾਇਆ ਹੈ ਤੇ ਸੂਬੇ ਦੇ ਪਿੰਡਾਂ ਵਿੱਚ ਵਿਕਾਸ ਦੇ ਕੰਮਾਂ ਦੀ ਝੜੀ ਲਗਾ ਦਿੱਤੀ ਗਈ ਹੈ। ਜਲਾਲਾਬਾਦ ਵਿੱਚ ਸੜਕਾਂ ਦੇ ਸੁੰਦਰੀਕਰਨ, ਸਿਹਤ ਸੁਵਿਧਾਵਾਂ ਵਿੱਚ ਵਾਧਾ, ਸੀਵਰੇਜ਼ ਸਮੱਸਿਆ ਦਾ ਹੱਲ, ਪਾਰਕ, ਸਟੇਡੀਅਮ ਆਦਿ ਅਨੇਕਾ ਹੀ ਵਿਕਾਸ ਦੇ ਕੰਮ ਕੀਤੇ ਜਾ ਰਹੇ ਹਨ ਜਿਸ ਲਈ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande