ਵਿਧਾਇਕ ਨੇ ਪ੍ਰਾਇਮਰੀ ਸਕੂਲ ਵਾਲੀ ਸੀ.ਸੀ.ਰੋਡ ਦਾ ਕੀਤਾ ਉਦਘਾਟਨ
ਜਲਾਲਾਬਾਦ/ਫਾਜ਼ਿਲਕਾ, 07 ਮਈ (ਹਿੰ.ਸ.)। ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਹਲਕੇ ਦੇ ਪਿੰਡ ਚੱਕ ਖੀਵਾ ਵਿਖੇ ਪ੍ਰਾਇਮਰੀ ਸਕੂਲ ਵਾਲੀ ਸੀ.ਸੀ.ਰੋਡ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੇਂਡੂ ਵ
ਵਿਧਾਇਕ ਜਲਾਲਾਬਾਦ ਨੇ ਪਿੰਡ ਚੱਕ ਖੀਵਾ ਵਿਖੇ ਪ੍ਰਾਇਮਰੀ ਸਕੂਲ ਵਾਲੀ ਸੀ.ਸੀ.ਰੋਡ ਦਾ ਉਦਘਾਟਨ ਕੀਤਾ


ਜਲਾਲਾਬਾਦ/ਫਾਜ਼ਿਲਕਾ, 07 ਮਈ (ਹਿੰ.ਸ.)। ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਹਲਕੇ ਦੇ ਪਿੰਡ ਚੱਕ ਖੀਵਾ ਵਿਖੇ ਪ੍ਰਾਇਮਰੀ ਸਕੂਲ ਵਾਲੀ ਸੀ.ਸੀ.ਰੋਡ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਵਿਧਾਇਕ ਗੋਲਡੀ ਕੰਬੋਜ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੇਂਡੂ ਵਿਕਾਸ ਅਤੇ ਪੰਜਾਬ ਵਿਭਾਗ, ਪੰਜਾਬ ਵੰਲੋਂ 15ਵਾਂ ਅਫ.ਸੀ. ਸਕੀਮ ਤਹਿਤ ਇਹ ਰੋਡ 15 ਲੱਖ ਦੀ ਲਾਗਤ ਨਾਲ ਬਣਾਇਆ ਗਿਆ ਹੈ।

ਵਿਧਾਇਕ ਗੋਲਡੀ ਕੰਬੋਜ ਨੇ ਅੱਗੇ ਦੱਸਿਆ ਕਿ ਪਿੰਡ ਵਾਸੀਆਂ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਜਿਸ ਨੂੰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੂਰਾ ਕੀਤਾ ਗਿਆ ਹੈ ਤੇ ਪਿੰਡ ਵਾਸੀਆਂ ਵਿੱਚ ਕਾਫੀ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਇਸ ਰੋਡ ਦੇ ਬਣਨ ਨਾਲ ਹੁਣ ਰਾਹੀਗਰਾਂ ਦਾ ਸਫਰ ਕਾਫੀ ਸੁਖਾਲਾ ਹੋਵੇਗਾ ਤੇ ਟ੍ਰੈਫਿਕ ਵਰਗੀ ਸਮੱਸਿਆ ਵੀ ਘਟੇਗੀ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਚਾਹੇ ਉਹ ਸੜਕਾਂ ਦੇ ਸੁਧਾਰ, ਸਿਹਤ ਸੁਧਾਰ, ਸਿੱਖਿਆ ਸੁਧਾਰ ਤੇ ਬਨਿਆਦੀ ਢਾਂਚੇ ਦਾ ਹੀ ਕਿਉਂ ਨਾ ਹੋਵੇ ਇਸ ਤਹਿਤ ਪੰਜਾਬ ਸਰਕਾਰ ਨਵੇਂ ਨਵੇਂ ਪ੍ਰੋਜੈਕਟ ਉਲੀਕ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਹੁਣ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਇਹ ਮੰਗ ਪੂਰੀ ਕੀਤੀ ਗਈ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਇਲਾਕੇ ਦੇ ਵਿਕਾਸ ਲਈ ਇਸੇ ਤਰ੍ਹਾਂ ਦੇ ਕਾਰਜ ਜਾਰੀ ਰਹਿਣਗੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande