ਚੱਪੜਚਿੜੀ ਨੇੜੇ ਮਿਲਿਆ ਲੱਖਾਂ ਰੁਪਏ ਵਾਲਾ ਬੈਗ, ਮੋਹਾਲੀ ਪੁਲਿਸ ਨੇ ਮਾਲਕ ਤੱਕ ਪਹੁੰਚਾਇਆ
ਮੋਹਾਲੀ, 08 ਮਈ (ਹਿੰ.ਸ.)| ਪੰਜਾਬ ਪੁਲਿਸ ਦੇ ਮੁਲਾਜਮਾਂ ਨੇ ਸੜਕ ਕਿਨਾਰੇ ਡਿੱਗੇ ਪਏ ਇੱਕ ਬੈਗ (ਜਿਸ ਵਿੱਚ 2 ਲੱਖ 70 ਹਜਾਰ ਰੁਪਏ ਸਨ) ਦੇ ਮਾਲਕ ਨੂੰ ਲੱਭ ਕੇ ਉਸਦੇ ਪੈਸੇ ਮੋੜ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ ਪਰਮਜੀਤ ਕੁਮਾਰ ਦੀ ਅਗਵਾਈ ਵਿੱਚ ਕਾਂਸਟੇਬਲ ਗੁ
ਏ.ਐਸ.ਆਈ ਪਰਮਜੀਤ ਕੁਮਾਰ ਅਤੇ ਬਾਕੀ ਟੀਮ ਜਗਤਾਰ ਸਿੰਘ ਨੂੰ ਡਿੱਗਿਆ ਹੋਇਆ ਬੈਗ ਮੋੜਦੇ ਹੋਏ।


ਮੋਹਾਲੀ, 08 ਮਈ (ਹਿੰ.ਸ.)| ਪੰਜਾਬ ਪੁਲਿਸ ਦੇ ਮੁਲਾਜਮਾਂ ਨੇ ਸੜਕ ਕਿਨਾਰੇ ਡਿੱਗੇ ਪਏ ਇੱਕ ਬੈਗ (ਜਿਸ ਵਿੱਚ 2 ਲੱਖ 70 ਹਜਾਰ ਰੁਪਏ ਸਨ) ਦੇ ਮਾਲਕ ਨੂੰ ਲੱਭ ਕੇ ਉਸਦੇ ਪੈਸੇ ਮੋੜ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ ਪਰਮਜੀਤ ਕੁਮਾਰ ਦੀ ਅਗਵਾਈ ਵਿੱਚ ਕਾਂਸਟੇਬਲ ਗੁਰਦੀਪ ਸਿੰਘ, ਗੌਰਵ ਜਾਖੜ, ਰੇਖਾ ਰਾਣੀ ਦੀ ਟੀਮ ਨੂੰ ਪੈਟਰੋਲਿੰਗ ਦੌਰਾਨ ਚੱਪੜਚਿੜੀ ਕੋਲ ਸੜਕ ਕਿਨਾਰੇ ਇੱਕ ਬੈਗ ਪਿਆ ਮਿਲਿਆ, ਜਿਸ ਵਿੱਚ ਤਕਰੀਬਨ ਦੋ ਲੱਖ ਸੱਤਰ ਹਜ਼ਾਰ ਰੁਪਏ, ਕੁਝ ਕਾਗਜਾਤ, ਆਈ.ਡੀ ਕਾਰਡ, ਏ.ਟੀ. ਐਮ. ਕਾਰਡ ਆਦਿ ਸੀ।

ਪੁਲਿਸ ਟੀਮ ਵਲੋਂ ਬੈਗ ਵਿੱਚ ਮਿਲੇ ਕਾਗਜਾਂ ਦੇ ਆਧਾਰ ’ਤੇ ਫੋਨ ਨੰਬਰ ਲੱਭ ਕੇ ਮਾਲਿਕ ਦੀ ਭਾਲ ਕੀਤੀ ਅਤੇ ਪੂਰੀ ਤਰ੍ਹਾਂ ਜਾਂਚ ਕਰਨ ’ਤੇ ਅਨਾਜ ਮੰਡੀ ਖਰੜ ਦੇ ਦੁਕਾਨਦਾਰ ਜਗਤਾਰ ਸਿੰਘ ਨਾਲ ਸੰਪਰਕ ਕੀਤਾ। ਦੁਕਾਨਦਾਰ ਵਲੋਂ ਦੱਸੀਆ ਨਿਸ਼ਾਨੀਆਂ ’ਤੇ ਪੁਲਿਸ ਟੀਮ ਵਲੋਂ ਉਸ ਦੇ ਡਿੱਗੀ ਰਕਮ ਵਾਲਾ ਬੈਗ ਉਸਨੂੰ ਵਾਪਸ ਕਰ ਦਿੱਤਾ ਗਿਆ। ਜਗਤਾਰ ਸਿੰਘ ਨੇ ਕਿਹਾ ਕਿ ਉਹ ਚੰਡੀਗੜ੍ਹ ਵਿਖੇ ਦੁਕਾਨ ਲਈ ਸਮਾਨ ਲੈਣ ਗਿਆ ਸੀ ਕਿ ਰਸਤੇ ਵਿੱਚ ਉਸ ਦਾ ਬੈਗ ਡਿੱਗ ਗਿਆ। ਜਗਤਾਰ ਸਿੰਘ ਨੇ ਏ.ਐਸ.ਆਈ ਪਰਮਜੀਤ ਕੁਮਾਰ ਅਤੇ ਬਾਕੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅੱਜ ਵੀ ਇਮਾਨਦਾਰ ਲੋਕ ਹਨ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande