ਲੁਧਿਆਣਾ ਵਿੱਚ ਝਪਟਮਾਰੀ ਦੇ ਮਾਮਲੇ ਵਧੇ, ਨੌਜਵਾਨ ਕੁੜੀ ਤੋਂ ਪਰਸ ਝਪਟ ਕੇ ਭੱਜੇ ਬਦਮਾਸ਼
ਲੁਧਿਆਣਾ , 09 ਮਈ (ਹਿੰ.ਸ.)| ਲੁਧਿਆਣਾ ਸ਼ਹਿਰ ਵਿੱਚ ਲਗਾਤਾਰ ਵੱਧ ਰਹੀਆਂ ਝਪਟਮਾਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਬਦਮਾਸ਼ ਹੁਣ ਬੇਖ਼ੌਫ ਹੋ ਕੇ ਸੜਕਾਂ ‘ਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਤਾਜਾ ਮਾਮਲਾ ਥਾਣਾ ਡਿਵੀਜ਼ਨ ਨੰਬਰ 4 ਦੇ ਇਲਾਕੇ ਤੋਂ ਸਾਹਮਣੇ ਆਇਆ ਹੈ, ਜ
ਲੁਧਿਆਣਾ ਵਿੱਚ ਝਪਟਮਾਰੀ ਦੇ ਮਾਮਲੇ ਵਧੇ, ਨੌਜਵਾਨ ਕੁੜੀ ਤੋਂ ਪਰਸ ਝਪਟ ਕੇ ਭੱਜੇ ਬਦਮਾਸ਼


ਲੁਧਿਆਣਾ , 09 ਮਈ (ਹਿੰ.ਸ.)| ਲੁਧਿਆਣਾ ਸ਼ਹਿਰ ਵਿੱਚ ਲਗਾਤਾਰ ਵੱਧ ਰਹੀਆਂ ਝਪਟਮਾਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਬਦਮਾਸ਼ ਹੁਣ ਬੇਖ਼ੌਫ ਹੋ ਕੇ ਸੜਕਾਂ ‘ਤੇ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਤਾਜਾ ਮਾਮਲਾ ਥਾਣਾ ਡਿਵੀਜ਼ਨ ਨੰਬਰ 4 ਦੇ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਨੌਜਵਾਨਾਂ ਨੇ ਇੱਕ ਕੁੜੀ ਨਾਲ ਝਪਟਮਾਰੀ ਦੀ ਵਾਰਦਾਤ ਕੀਤੀ।

ਜਾਣਕਾਰੀ ਮੁਤਾਬਕ ਸਰਵਾਨੰਦ ਕਾਲੋਨੀ, ਸ਼ੇਖਵਾਲ ਰੋਡ ਦੀ ਰਹਿਣ ਵਾਲੀ ਕ੍ਰਿਸਟੀ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੀ ਡਿਊਟੀ ਖਤਮ ਕਰਕੇ ਜੂਪਿਟਰ ਸਕੂਟਰ ‘ਤੇ ਘਰ ਵਾਪਸ ਆ ਰਹੀ ਸੀ। ਜਿਵੇਂ ਹੀ ਉਹ ਚਾਂਦ ਸਿਨੇਮਾ ਨੇੜੇ ਪਹੁੰਚੀ, ਪਿੱਛੋਂ ਆ ਰਹੇ ਹੀਰੋ ਹੋਂਡਾ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਨੇ ਤੇਜ਼ ਰਫ਼ਤਾਰ ਵਿੱਚ ਆ ਕੇ ਉਸਦੀ ਐਕਟਿਵਾ ਅੱਗੇ ਬਾਈਕ ਲਾ ਦਿੱਤੀ। ਪੀੜਿਤਾ ਨੇ ਦੱਸਿਆ ਕਿ ਬਦਮਾਸ਼ਾਂ ਨੇ ਉਸਨੂੰ ਜਬਰਦਸਤੀ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਧੱਕਾ-ਮੁੱਕੀ ਕਰਦੇ ਹੋਏ ਉਸਦਾ ਪਰਸ ਝਪਟ ਲਿਆ। ਇਸ ਦੌਰਾਨ ਉਹ ਵਾਲ-ਵਾਲ ਬਚ ਗਈ, ਪਰ ਦੋਵੇਂ ਦੋਸ਼ੀ ਪੁਰਸ ਲੈ ਕੇ ਮੌਕੇ ਤੋਂ ਫਰਾਰ ਹੋ ਗਏ।

ਪੀੜਿਤਾ ਮੁਤਾਬਕ ਪਰਸ ਵਿੱਚ ਸੈਮਸੰਗ ਦਾ ਮੋਬਾਈਲ ਫੋਨ ਅਤੇ ਕਰੀਬ 20 ਹਜ਼ਾਰ ਰੁਪਏ ਨਕਦ ਸਨ। ਇਸ ਤੋਂ ਇਲਾਵਾ ਇੰਡਸਇੰਡ ਅਤੇ ਐਚਡੀਐਫਸੀ ਬੈਂਕ ਦੇ ਡੈਬਿਟ ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਮੌਜੂਦ ਸਨ। ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਧਾਰਾ 304 ਬੀਐਨਐਸ ਅਧੀਨ ਮਾਮਲਾ ਦਰਜ ਕਰ ਲਿਆ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande