ਨਿਊਜ਼ੀਲੈਂਡ ’ਚ ਤਿੰਨ ਪੰਜਾਬੀਆਂ ਨੂੰ 7.55 ਕਰੋੜ ਦੀ ਠੱਗੀ ਮਾਮਲੇ ’ਚ ਹੋਈ ਸਜ਼ਾ
ਚੰਡੀਗੜ੍ਹ, 09 ਮਈ (ਹਿੰ.ਸ.)| ਨਿਊਜ਼ੀਲੈਂਡ ਦੀ ਆਕਲੈਂਡ ਡਿਸਟ੍ਰਿਕਟ ਕੋਰਟ ਨੇ ਕਰੀਬ 7.55 ਕਰੋੜ ਰੁਪਏ (8 ਲੱਖ ਡਾਲਰ) ਦੀ ਠੱਗੀ ਦੇ ਮਾਮਲੇ ਵਿੱਚ ਸ਼ਾਮਲ ਤਿੰਨ ਪੰਜਾਬੀ ਨੌਜਵਾਨਾਂ ਵਿੱਚੋਂ ਮੁੱਖ ਦੋਸ਼ੀ ਨੂੰ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਉਸਦੇ ਦੋ ਸਾਥੀਆਂ ਨੂੰ ਵੀ 2 ਸਾਲ ਤੋਂ ਵੱਧ
ਨਿਊਜ਼ੀਲੈਂਡ ’ਚ ਤਿੰਨ ਪੰਜਾਬੀਆਂ ਨੂੰ 7.55 ਕਰੋੜ ਦੀ ਠੱਗੀ ਮਾਮਲੇ ’ਚ ਹੋਈ ਸਜ਼ਾ


ਚੰਡੀਗੜ੍ਹ, 09 ਮਈ (ਹਿੰ.ਸ.)| ਨਿਊਜ਼ੀਲੈਂਡ ਦੀ ਆਕਲੈਂਡ ਡਿਸਟ੍ਰਿਕਟ ਕੋਰਟ ਨੇ ਕਰੀਬ 7.55 ਕਰੋੜ ਰੁਪਏ (8 ਲੱਖ ਡਾਲਰ) ਦੀ ਠੱਗੀ ਦੇ ਮਾਮਲੇ ਵਿੱਚ ਸ਼ਾਮਲ ਤਿੰਨ ਪੰਜਾਬੀ ਨੌਜਵਾਨਾਂ ਵਿੱਚੋਂ ਮੁੱਖ ਦੋਸ਼ੀ ਨੂੰ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਉਸਦੇ ਦੋ ਸਾਥੀਆਂ ਨੂੰ ਵੀ 2 ਸਾਲ ਤੋਂ ਵੱਧ ਕੈਦ ਦੀ ਸਜ਼ਾ ਮਿਲ ਚੁੱਕੀ ਹੈ।

ਜਾਣਕਾਰੀ ਮੁਤਾਬਕ ਮੁੱਖ ਦੋਸ਼ੀ ਪਰਗਟ ਭੰਗੂ (24) ਨੂੰ 7 ਮਈ 2026 ਨੂੰ ਅਦਾਲਤ ਵੱਲੋਂ 4 ਸਾਲ ਦੀ ਸਜ਼ਾ ਸੁਣਾਈ ਗਈ, ਜਦਕਿ ਉਸਦੇ ਸਾਥੀ ਗੁਰਵਿੰਦਰ ਸਿੰਘ (22) ਅਤੇ ਹਰਮਨਦੀਪ ਸਿੰਘ (23) ਨੂੰ 4 ਮਈ ਨੂੰ ਸਜ਼ਾ ਦਿੱਤੀ ਗਈ ਸੀ।

ਪੁਲਿਸ ਦੇ ਅਨੁਸਾਰ, ਤਿੰਨਾਂ ਦੋਸ਼ੀਆਂ ਨੇ ਆਪਣੇ ਆਪ ਨੂੰ ਬੈਂਕ ਅਧਿਕਾਰੀ ਦੱਸ ਕੇ 28 ਬੁਜ਼ੁਰਗ ਲੋਕਾਂ ਨਾਲ ਠੱਗੀ ਕੀਤੀ। ਉਨ੍ਹਾਂ ਨੇ ਚਲਾਕੀ ਨਾਲ ਬੁਜ਼ੁਰਗਾਂ ਦੇ ਕੈਸ਼ ਕਾਰਡ ਅਤੇ ਪਿਨ ਨੰਬਰ ਹਾਸਲ ਕਰ ਲਏ ਅਤੇ ਫਿਰ ਉਨ੍ਹਾਂ ਦੇ ਖਾਤਿਆਂ ਤੋਂ ਪੈਸੇ ਕੱਢ ਕੇ ਖਰੀਦਦਾਰੀ ਕੀਤੀ।

ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਸੀਸੀਟੀਵੀ ਫੁਟੇਜ ਅਤੇ ਕਾਲ ਰਿਕਾਰਡ ਦੀ ਮਦਦ ਨਾਲ ਤਿੰਨਾਂ ਨੂੰ ਗ੍ਰਿਫ਼ਤਾਰ ਕੀਤਾ। 2024 ਤੋਂ ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਸੀ, ਜਿਸ ਤੋਂ ਬਾਅਦ ਹੁਣ ਫੈਸਲਾ ਸੁਣਾਇਆ ਗਿਆ ਹੈ।

ਤਿੰਨੇ ਨੌਜਵਾਨ ਪੰਜਾਬ ਤੋਂ ਨਿਊਜ਼ੀਲੈਂਡ ਵਰਕ ਅਤੇ ਸਟੂਡੈਂਟ ਵੀਜ਼ਾ ‘ਤੇ ਗਏ ਹੋਏ ਸਨ। ਪੁਲਿਸ ਮੁਤਾਬਕ ਜਲਦੀ ਅਮੀਰ ਬਣਨ ਦੇ ਲਾਲਚ ਵਿੱਚ ਉਨ੍ਹਾਂ ਨੇ ਇਸ ਤਰ੍ਹਾਂ ਦੇ ਸੰਗਠਿਤ ਅਪਰਾਧ ਦਾ ਰਾਹ ਚੁਣਿਆ। ਅਧਿਕਾਰੀਆਂ ਨੇ ਦੱਸਿਆ ਕਿ ਸਜ਼ਾ ਪੂਰੀ ਕਰਨ ਤੋਂ ਬਾਅਦ ਤਿੰਨਾਂ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande