ਬਿਆਸ ਰੇਲਵੇ ਸਟੇਸ਼ਨ ਦਾ ₹62 ਕਰੋੜ ਨਾਲ ਹੋਵੇਗਾ ਕਾਇਆਕਲਪ : ਰਵਨੀਤ ਸਿੰਘ ਬਿੱਟੂ
ਅੰਮ੍ਰਿਤਸਰ, 16 ਜੂਨ (ਹਿੰ.ਸ.)| ਕੇਂਦਰੀ ਰੇਲ ਰਾਜ ਮੰਤਰੀ ਅਤੇ ਖੁਰਾਕ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਐਲਾਨ ਕੀਤਾ ਕਿ ਬਿਆਸ ਜੰਕਸ਼ਨ ਰੇਲਵੇ ਸਟੇਸ਼ਨ ਦਾ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਲਗਭਗ 62 ਕਰੋੜ ਰੁਪਏ ਦੀ ਲਾਗਤ ਨਾਲ ਪੁਨਰ ਵਿਕਾਸ ਕੀਤਾ ਜਾ ਰਿਹਾ ਹੈ। ਇਸ ਪ੍ਰੋਜ
ਬਿਆਸ ਰੇਲਵੇ ਸਟੇਸ਼ਨ ਦਾ ₹62 ਕਰੋੜ ਨਾਲ ਹੋਵੇਗਾ ਕਾਇਆਕਲਪ : ਰਵਨੀਤ ਸਿੰਘ ਬਿੱਟੂ


ਅੰਮ੍ਰਿਤਸਰ, 16 ਜੂਨ (ਹਿੰ.ਸ.)| ਕੇਂਦਰੀ ਰੇਲ ਰਾਜ ਮੰਤਰੀ ਅਤੇ ਖੁਰਾਕ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਐਲਾਨ ਕੀਤਾ ਕਿ ਬਿਆਸ ਜੰਕਸ਼ਨ ਰੇਲਵੇ ਸਟੇਸ਼ਨ ਦਾ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਲਗਭਗ 62 ਕਰੋੜ ਰੁਪਏ ਦੀ ਲਾਗਤ ਨਾਲ ਪੁਨਰ ਵਿਕਾਸ ਕੀਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਯਾਤਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਭਵਿੱਖ ਵਿੱਚ ਵਧਣ ਵਾਲੀ ਯਾਤਰੀ ਗਿਣਤੀ ਦੀਆਂ ਲੋੜਾਂ ਨੂੰ ਪੂਰਾ ਕਰਨਾ ਹੈ।

ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਬਿਆਸ ਸਟੇਸ਼ਨ 'ਤੇ ਇਸ ਵੇਲੇ ਰੋਜ਼ਾਨਾ ਕਰੀਬ 106 ਰੇਲਗੱਡੀਆਂ ਦੀ ਆਵਾਜਾਈ ਹੁੰਦੀ ਹੈ, ਜਿਨ੍ਹਾਂ ਵਿੱਚ 98 ਰੇਲਗੱਡੀਆਂ ਦਾ ਠਹਿਰਾਅ ਹੈ, ਜਦਕਿ 8 ਰੇਲਗੱਡੀਆਂ ਇਥੋਂ ਸ਼ੁਰੂ ਜਾਂ ਸਮਾਪਤ ਹੁੰਦੀਆਂ ਹਨ। ਮੌਜੂਦਾ ਸਮੇਂ ਵਿੱਚ ਸਟੇਸ਼ਨ 'ਤੇ ਰੋਜ਼ਾਨਾ ਲਗਭਗ 6,166 ਯਾਤਰੀ ਆਉਂਦੇ-ਜਾਂਦੇ ਹਨ, ਜਦਕਿ ਭਵਿੱਖ ਵਿੱਚ ਇਹ ਗਿਣਤੀ ਵਧ ਕੇ 19,500 ਪ੍ਰਤੀ ਦਿਨ ਤੱਕ ਪਹੁੰਚਣ ਦੀ ਸੰਭਾਵਨਾ ਹੈ।

ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਤਹਿਤ ਜੀ.ਟੀ. ਰੋਡ ਵਾਲੇ ਪਾਸੇ ਨਵੀਂ ਸਟੇਸ਼ਨ ਇਮਾਰਤ ਬਣਾਈ ਜਾਵੇਗੀ, ਜਦਕਿ ਮੌਜੂਦਾ ਸਟੇਸ਼ਨ ਦੀ ਵਿਰਾਸਤੀ ਦਿੱਖ ਅਤੇ ਇਤਿਹਾਸਕ ਵਾਸਤੂਕਲਾ ਨੂੰ ਸੁਰੱਖਿਅਤ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਇੱਕ ਨਵਾਂ ਪਲੇਟਫਾਰਮ ਵੀ ਤਿਆਰ ਕੀਤਾ ਜਾਵੇਗਾ, ਜਿਸ ਨਾਲ ਪਲੇਟਫਾਰਮਾਂ ਦੀ ਗਿਣਤੀ ਦੋ ਤੋਂ ਵਧ ਕੇ ਤਿੰਨ ਹੋ ਜਾਵੇਗੀ ਅਤੇ ਰੇਲ ਸੰਚਾਲਨ ਸਮਰੱਥਾ ਵਿੱਚ ਵਾਧਾ ਹੋਵੇਗਾ।

ਯਾਤਰੀਆਂ ਦੀ ਸਹੂਲਤ ਲਈ ਅੰਮ੍ਰਿਤਸਰ ਵਾਲੇ ਪਾਸੇ 6 ਮੀਟਰ ਚੌੜਾ ਨਵਾਂ ਫੁੱਟ ਓਵਰ ਬ੍ਰਿਜ ਬਣਾਇਆ ਜਾਵੇਗਾ, ਜਦਕਿ ਮੌਜੂਦਾ ਫੁੱਟ ਓਵਰ ਬ੍ਰਿਜ ਨੂੰ ਦੂਜੇ ਪ੍ਰਵੇਸ਼ ਦੁਆਰ ਤੱਕ ਵਧਾਇਆ ਜਾਵੇਗਾ। ਡੇਰਾ ਰੋਡ ਅਤੇ ਜੀ.ਟੀ. ਰੋਡ ਦੋਵੇਂ ਪਾਸਿਆਂ ਪਾਰਕਿੰਗ, ਸਰਕੂਲੇਟਿੰਗ ਏਰੀਆ, ਪਿਕ-ਅੱਪ ਅਤੇ ਡਰਾਪ-ਆਫ਼ ਜ਼ੋਨ ਦਾ ਵੀ ਆਧੁਨਿਕੀਕਰਨ ਕੀਤਾ ਜਾਵੇਗਾ।

ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਅੰਮ੍ਰਿਤਸਰ–ਕਟੜਾ ਵੰਦੇ ਭਾਰਤ ਐਕਸਪ੍ਰੈੱਸ ਨੂੰ ਨਵੇਂ ਰੂਟ ਰਾਹੀਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਹੁਣ ਇਹ ਰੇਲਗੱਡੀ ਬਟਾਲਾ, ਗੁਰਦਾਸਪੁਰ ਅਤੇ ਪਠਾਨਕੋਟ ਰਾਹੀਂ ਚੱਲੇਗੀ। ਨਵੇਂ ਰੂਟ ਨਾਲ ਯਾਤਰਾ ਦੀ ਦੂਰੀ ਵਿੱਚ ਲਗਭਗ 84 ਕਿਲੋਮੀਟਰ ਦੀ ਕਮੀ ਆਵੇਗੀ ਅਤੇ ਸਫ਼ਰ ਦਾ ਸਮਾਂ ਤਕਰੀਬਨ 40 ਮਿੰਟ ਘਟੇਗਾ।

ਉਨ੍ਹਾਂ ਕਿਹਾ ਕਿ ਇਹ ਸੇਵਾ ਸ਼੍ਰੀ ਹਰਿਮੰਦਰ ਸਾਹਿਬ, ਦੁਰਗਿਆਨਾ ਮੰਦਰ, ਸ਼੍ਰੀ ਰਾਮ ਤੀਰਥ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਧਾਮ ਨੂੰ ਜੋੜਦੇ ਧਾਰਮਿਕ ਸੈਰ-ਸਪਾਟਾ ਸਰਕਿਟ ਨੂੰ ਹੋਰ ਮਜ਼ਬੂਤ ਕਰੇਗੀ। ਇਸ ਨਾਲ ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਸੈਰ-ਸਪਾਟੇ, ਵਪਾਰ ਅਤੇ ਆਰਥਿਕ ਵਿਕਾਸ ਨੂੰ ਵੀ ਨਵੀਂ ਰਫ਼ਤਾਰ ਮਿਲਣ ਦੀ ਉਮੀਦ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande