ਪੰਜਾਬ ਦੀਆਂ 117 ਸੀਟਾਂ 'ਤੇ ਚੋਣ ਲੜਨ ਲਈ ਤਿਆਰ ਰਹਿਣ ਵਰਕਰ: ਨਿਤਿਨ ਨਬੀਨ
ਲੁਧਿਆਣਾ, 22 ਜੂਨ (ਹਿੰ.ਸ.)| ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਪੰਜਾਬ ਦੌਰੇ ਦੌਰਾਨ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੀਆਂ ਸਾਰੀਆਂ 117 ਸੀਟਾਂ ''ਤੇ ਚੋਣ ਲੜਨ ਦੀ ਤਿਆਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਲੁਧਿਆਣਾ ਵਿੱਚ ਹੋਈ ਇੱਕ ਅ
राष्ट्रीय अध्यक्ष नितिन नबीन पंजाब के युवाओं से संवाद करते हुए


ਲੁਧਿਆਣਾ, 22 ਜੂਨ (ਹਿੰ.ਸ.)| ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਪੰਜਾਬ ਦੌਰੇ ਦੌਰਾਨ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ 2027

ਦੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੀਆਂ ਸਾਰੀਆਂ 117 ਸੀਟਾਂ 'ਤੇ ਚੋਣ ਲੜਨ ਦੀ

ਤਿਆਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਲੁਧਿਆਣਾ ਵਿੱਚ ਹੋਈ ਇੱਕ ਅਹਿਮ ਰਣਨੀਤਕ ਮੀਟਿੰਗ ਦੌਰਾਨ

ਉਨ੍ਹਾਂ ਨੇ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਅਤੇ ਪਾਰਟੀ ਕੈਡਰ ਦਾ ਵਿਸਥਾਰ ਕਰਨ 'ਤੇ ਖ਼ਾਸ ਜ਼ੋਰ

ਦਿੱਤਾ।

ਨਿਤਿਨ ਨਬੀਨ ਨੇ

ਕਿਹਾ ਕਿ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਆਪਣੇ ਸੁਖਾਲੇ ਘੇਰੇ ਤੋਂ ਬਾਹਰ ਨਿਕਲ ਕੇ ਲੋਕਾਂ ਵਿਚ

ਜਾਣਾ ਹੋਵੇਗਾ ਅਤੇ ਭਾਜਪਾ ਦੀਆਂ ਨੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਨੂੰ

ਘਰ-ਘਰ ਤੱਕ ਪਹੁੰਚਾਉਣਾ ਹੋਵੇਗਾ।

ਲੁਧਿਆਣਾ ਦੇ ਇੱਕ

ਹੋਟਲ ਵਿੱਚ ਹੋਈ ਇਸ ਮੀਟਿੰਗ ਵਿੱਚ ਭਾਜਪਾ ਦੇ ਕਈ ਸੀਨੀਅਰ ਆਗੂ ਮੌਜੂਦ ਰਹੇ। ਜਿਨ੍ਹਾਂ ਵਿੱਚ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਆਰ.ਕੇ. ਗੁਪਤਾ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਰਾਸ਼ਟਰੀ ਉਪ ਪ੍ਰਧਾਨ ਸੌਦਾਨ ਸਿੰਘ, ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਅਸ਼ਵਨੀ ਸ਼ਰਮਾ, ਸੁਨੀਲ ਜਾਖੜ, ਨਰਿੰਦਰ ਰਾਮੂਵਾਲੀਆ ਅਤੇ ਇਕਬਾਲ ਸਿੰਘ ਲਾਲਪੁਰਾ ਸ਼ਾਮਲ ਸਨ। ਇਸ ਤੋਂ ਇਲਾਵਾ

ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ,

ਮਨੋਰੰਜਨ ਕਾਲੀਆ, ਅਵਿਨਾਸ਼ ਰਾਏ ਖੰਨਾ, ਮਨਪ੍ਰੀਤ ਸਿੰਘ ਬਾਦਲ,

ਰਾਣਾ ਗੁਰਮੀਤ ਸਿੰਘ ਸੋਢੀ, ਤੀਕਸ਼ਣ ਸੂਦ ਅਤੇ ਅਰੁਣੇਸ਼ ਸ਼ੰਕਰ ਸਮੇਤ ਹੋਰ ਸੀਨੀਅਰ

ਆਗੂਆਂ ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ।

ਮੀਟਿੰਗ ਵਿੱਚ ਪਾਰਟੀ

ਆਗੂਆਂ ਨੂੰ ਪੰਜਾਬ ਦੇ ਹਰ ਘਰ ਤੱਕ ਪਹੁੰਚ ਬਣਾਉਣ ਅਤੇ ਕੇਂਦਰ ਦੀਆਂ ਵਿਕਾਸਮੁਖੀ ਯੋਜਨਾਵਾਂ ਬਾਰੇ

ਲੋਕਾਂ ਨੂੰ ਜਾਣੂ ਕਰਵਾਉਣ ਲਈ ਕਿਹਾ ਗਿਆ। ਨਾਲ ਹੀ ਮੌਜੂਦਾ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਨੂੰ

ਲੋਕਾਂ ਸਾਹਮਣੇ ਰੱਖਣ ਦੀ ਵੀ ਅਪੀਲ ਕੀਤੀ ਗਈ।

ਪਾਰਟੀ ਸੂਤਰਾਂ

ਮੁਤਾਬਕ ਰਾਸ਼ਟਰੀ ਲੀਡਰਸ਼ਿਪ ਦਾ ਫਿਲਹਾਲ ਧਿਆਨ ਸੰਗਠਨ ਦੇ ਵਿਸਥਾਰ ਅਤੇ ਜਨ ਸੰਪਰਕ ਮੁਹਿੰਮ 'ਤੇ ਹੈ, ਜਦਕਿ ਗਠਜੋੜ ਸਬੰਧੀ

ਫ਼ੈਸਲੇ ਕੇਂਦਰੀ ਲੀਡਰਸ਼ਿਪ 'ਤੇ ਛੱਡੇ ਗਏ ਹਨ।

ਦੌਰੇ ਦੌਰਾਨ ਨਿਤਿਨ

ਨਬੀਨ ਨੇ ਪੰਜਾਬ ਦੇ ਨੌਜਵਾਨਾਂ ਨਾਲ ਵੀ ਮੁਲਾਕਾਤ ਕੀਤੀ। ਇਸ ਮੌਕੇ ਕਾਨੂੰਨ-ਵਿਵਸਥਾ, ਰੁਜ਼ਗਾਰ ਅਤੇ

ਕਾਰੋਬਾਰ ਨਾਲ ਜੁੜੇ ਮੁੱਦਿਆਂ 'ਤੇ ਖੁੱਲ੍ਹੀ ਚਰਚਾ ਹੋਈ। ਕਰੀਬ 100 ਨੌਜਵਾਨਾਂ ਨੇ ਪੰਜਾਬ

ਦੇ ਵਿਕਾਸ, ਸੁਸ਼ਾਸਨ ਅਤੇ ਭਵਿੱਖ ਦੇ ਮੌਕਿਆਂ ਸਬੰਧੀ ਆਪਣੇ ਵਿਚਾਰ ਅਤੇ ਸੁਝਾਅ

ਸਾਂਝੇ ਕੀਤੇ। ਦੌਰੇ ਦੀ ਸਮਾਪਤੀ

ਤੋਂ ਬਾਅਦ ਨਿਤਿਨ ਨਬੀਨ ਅਤੇ ਹੋਰ ਸੀਨੀਅਰ ਭਾਜਪਾ ਆਗੂ ਹਲਵਾਰਾ

ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦਿੱਲੀ ਲਈ

ਰਵਾਨਾ ਹੋ ਗਏ। ਇਸ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande