ਬਟਾਲਾ ਵਿਖੇ ਐੱਸ.ਆਈ.ਆਰ. ਸਬੰਧੀ ਬੀ.ਐੱਲ.ਓਜ਼ ਦੇ ਦੂਸਰੇ ਬੈਚ ਦੀ ਟ੍ਰੇਨਿੰਗ ਸੰਪੰਨ
ਬਟਾਲਾ, 18 ਜੂਨ (ਹਿੰ.ਸ.)। ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਬਟਾਲਾ, ਕਾਦੀਆਂ, ਸ੍ਰੀ ਹਰਗੋਬਿੰਦਪੁਰ ਸਾਹਿਬ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਗੁਰਦਾਸਪੁਰ ਅਤੇ ਦੀਨਾਨਗਰ ਵਿਖੇ ਐੱਸ.ਆਈ.ਆਰ. ਸਬੰਧੀ ਬੀ.ਐੱਲ.ਓ
ਬਟਾਲਾ ਵਿਖੇ ਐੱਸ.ਆਈ.ਆਰ. ਸਬੰਧੀ ਦੂਸਰੇ ਬੈਚ ਦੀ ਟ੍ਰੇਨਿੰਗ ਦੌਰਾਨ ਬੀ.ਐੱਲ.ਓਜ਼ ਅਤੇ ਹੋਰ


ਬਟਾਲਾ, 18 ਜੂਨ (ਹਿੰ.ਸ.)। ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕਿਆਂ ਬਟਾਲਾ, ਕਾਦੀਆਂ, ਸ੍ਰੀ ਹਰਗੋਬਿੰਦਪੁਰ ਸਾਹਿਬ, ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ, ਗੁਰਦਾਸਪੁਰ ਅਤੇ ਦੀਨਾਨਗਰ ਵਿਖੇ ਐੱਸ.ਆਈ.ਆਰ. ਸਬੰਧੀ ਬੀ.ਐੱਲ.ਓਜ਼ ਅਤੇ ਬਲਾਕ ਲੈਵਲ ਏਜੰਟਾਂ (ਬੀ.ਐੱਲ.ਏਜ਼.) ਨੂੰ ਸਿਖਲਾਈ ਪ੍ਰਦਾਨ ਕੀਤੀ ਗਈ ਹੈ।

ਐੱਸ.ਆਈ. ਆਰ. ਦੀ ਟ੍ਰੇਨਿੰਗ ਸਬੰਧੀ ਆਰ.ਡੀ. ਖੋਸਲਾ ਸਕੂਲ ਬਟਾਲਾ ਵਿਖੇ ਬੀ. ਐੱਲ. ਓਜ਼ ਦੇ ਦੂਸਰੇ ਬੈਚ ਦੀ ਟ੍ਰੇਨਿੰਗ ਇਲੈਕਸ਼ਨ ਇੰਚਾਰਜ ਸ੍ਰੀ ਹਰਗੋਬਿੰਦਪੁਰ ਸਾਹਿਬ ਪ੍ਰਿੰਸੀਪਲ ਲਖਵਿੰਦਰ ਸਿੰਘ ਅਤੇ ਅਤੇ ਉਨਾਂ ਦੀ ਸਮੁੱਚੀ ਟੀਮ ਏ ਐਲ ਐਮ ਟੀ ਅਤੇ ਸੁਪਰਵਾਈਜ਼ਰ ਨੇ ਤਨਦੇਹੀ ਨਾਲ ਕਰਵਾਈ ਗਈ।

ਐੱਸ. ਆਈ. ਆਰ. ਦੀ ਟ੍ਰੇਨਿੰਗ ਵਿੱਚ ਸਬ ਡਿਵੀਜ਼ਨਲ ਮੈਜਿਸਟਰੇਟ ਸਾਰੰਗਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਹਾਜ਼ਰੀਨ ਬੂਥ ਲੈਵਲ ਆਫਸਰਾਂ ਨੂੰ ਐੱਸ. ਆਈ. ਆਰ. ਦੇ ਕੰਮ ਨੂੰ ਤਨ ਦੇਹੀ ਨਾਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਆਪਣੇ ਵੱਲੋਂ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਲਈ ਵਚਨਬੱਧਤਾ ਦੁਹਰਾਈ।

ਉਨ੍ਹਾਂ ਕਿਹਾ ਕਿ ਐੱਸ. ਆਈ. ਆਰ. ਦੇ ਕੰਮ ਵਿੱਚ ਅਸੀਂ ਸਾਰੇ ਇੱਕ ਟੀਮ ਵਜੋਂ ਕੰਮ ਕਰਾਂਗੇ ਅਤੇ ਇਲੈਕਸ਼ਨ ਕਮਿਸ਼ਨ ਦੇ ਇਸ ਕਾਰਜ ਨੂੰ ਨਿਰਪੱਖਤਾ ਨਾਲ ਪੂਰਾ ਕਰਨ ਲਈ ਆਪਣਾ 100 ਫੀਸਦੀ ਸਹਿਯੋਗ ਦੇਵਾਂਗੇ। ਇਸ ਮੌਕੇ ਸਟੈਨੋ ਰਾਜਵਿੰਦਰ ਸਿੰਘ ਬੀ. ਐੱਨ. ਓ. ਮਨਪ੍ਰੀਤ ਸਿੰਘ, ਡੀ. ਐੱਲ. ਐੱਮ. ਟੀ. ਗੁਰਮੁਖ ਸਿੰਘ, ਸੁਖਦੇਵ ਸਿੰਘ, ਪਰਮਿੰਦਰ ਸਿੰਘ, ਮਨੀਸ਼ ਅਤੇ ਵਰਿੰਦਰ ਸਿੰਘ ਗੁਰਸਿਮਰ ਪ੍ਰੀਤ ਸਿੰਘ ਰਛਪਾਲ ਸਿੰਘ ਹਾਜ਼ਰ ਸਨ। ਸਾਰੀ ਟ੍ਰੇਨਿੰਗ ਸਫਲਤਾ ਪੂਰਵਕ ਪੂਰੀ ਹੁਣ ’ਤੇ ਪ੍ਰਿੰਸੀਪਲ ਲਖਵਿੰਦਰ ਸਿੰਘ ਨੇ ਸਮੁੱਚੀ ਟੀਮ ਅਤੇ ਐਸ.ਡੀ.ਐਮ ਬਟਾਲਾ ਦਾ ਧੰਨਵਾਦ ਕੀਤਾ।

---------------

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande