
ਚੰਡੀਗੜ੍ਹ, 20 ਜੂਨ (ਹਿੰ.ਸ.)| ਅੰਮ੍ਰਿਤਸਰ ਤੋਂ ਕਟੜਾ ਵਿਚਕਾਰ ਪਠਾਨਕੋਟ ਰਾਹੀਂ ਸ਼ੁਰੂ ਕੀਤੀ ਗਈ ਵੰਦੇ ਭਾਰਤ ਐਕਸਪ੍ਰੈਸ ਦੇ ਸੰਚਾਲਨ ਨੂੰ ਸੁਚਾਰੂ ਬਣਾਉਣ ਲਈ ਰੇਲਵੇ ਨੇ 13 ਟਰੇਨਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਹੈ। ਇਨ੍ਹਾਂ ਵਿੱਚ 9 ਪੈਸੇਂਜਰ/ਡੀਐੱਮਯੂ ਟਰੇਨਾਂ ਅਤੇ 4 ਐਕਸਪ੍ਰੈਸ ਗੱਡੀਆਂ ਸ਼ਾਮਲ ਹਨ। ਨਵੀਂ ਸਮਾਂ-ਸਾਰਣੀ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀ ਗਈ ਹੈ।
ਰੇਲਵੇ ਵੱਲੋਂ ਜਾਰੀ ਕੀਤੇ ਗਏ ਸੰਸ਼ੋਧਿਤ ਸ਼ਡਿਊਲ ਅਨੁਸਾਰ ਪੂਜਾ ਐਕਸਪ੍ਰੈਸ, ਸੰਬਲਪੁਰ ਐਕਸਪ੍ਰੈਸ, ਰਾਵੀ ਐਕਸਪ੍ਰੈਸ ਅਤੇ ਟਾਟਾਨਗਰ-ਜੰਮੂਤਵੀ ਰੂਟ ਦੀਆਂ ਟਰੇਨਾਂ ਦੇ ਸਮੇਂ ਵਿੱਚ ਵੀ ਬਦਲਾਅ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪਠਾਨਕੋਟ ਤੋਂ ਅੰਮ੍ਰਿਤਸਰ ਅਤੇ ਜਲੰਧਰ ਵੱਲ ਜਾਣ ਵਾਲੀਆਂ ਜ਼ਿਆਦਾਤਰ ਪੈਸੇਂਜਰ ਅਤੇ ਡੀਐੱਮਯੂ ਟਰੇਨਾਂ ਵੀ ਹੁਣ ਨਵੇਂ ਸਮੇਂ ਅਨੁਸਾਰ ਚੱਲਣਗੀਆਂ।
ਰੇਲਵੇ ਅਧਿਕਾਰੀਆਂ ਮੁਤਾਬਕ ਇਹ ਬਦਲਾਅ ਵੰਦੇ ਭਾਰਤ ਐਕਸਪ੍ਰੈਸ ਦੇ ਨਿਯਮਤ ਅਤੇ ਸੁਚਾਰੂ ਸੰਚਾਲਨ ਦੇ ਨਾਲ-ਨਾਲ ਹੋਰ ਟਰੇਨਾਂ ਦੀ ਆਵਾਜਾਈ ਨੂੰ ਬਿਹਤਰ ਢੰਗ ਨਾਲ ਵਿਵਸਥਿਤ ਕਰਨ ਲਈ ਕੀਤੇ ਗਏ ਹਨ।
ਇਨ੍ਹਾਂ ਟਰੇਨਾਂ ਦੇ ਸਮੇਂ ਵਿੱਚ ਕੀਤਾ ਗਿਆ ਬਦਲਾਅ
-
ਟਰੇਨ ਨੰਬਰ 18101 (ਟਾਟਾਨਗਰ–ਜੰਮੂਤਵੀ) ਅਤੇ 18309 (ਸੰਬਲਪੁਰ–ਜੰਮੂਤਵੀ)
-
ਟਰੇਨ ਨੰਬਰ 18102 (ਜੰਮੂਤਵੀ–ਟਾਟਾਨਗਰ) ਅਤੇ 18310 (ਜੰਮੂਤਵੀ–ਸੰਬਲਪੁਰ)
-
ਟਰੇਨ ਨੰਬਰ 18102/18310 ਲਈ ਅਗਸਤ ਮਹੀਨੇ ਦੇ ਸੰਸ਼ੋਧਿਤ ਸਮੇਂ
-
ਟਰੇਨ ਨੰਬਰ 12414 (ਜੰਮੂਤਵੀ–ਅਜਮੇਰ ਜੰਕਸ਼ਨ ਗਲਤਾਧਾਮ ਪੂਜਾ ਐਕਸਪ੍ਰੈਸ)
-
ਟਰੇਨ ਨੰਬਰ 54611 (ਅੰਮ੍ਰਿਤਸਰ–ਪਠਾਨਕੋਟ ਪੈਸੇਂਜਰ)
-
ਟਰੇਨ ਨੰਬਰ 54614 (ਪਠਾਨਕੋਟ–ਅੰਮ੍ਰਿਤਸਰ ਪੈਸੇਂਜਰ)
-
ਟਰੇਨ ਨੰਬਰ 14633 (ਅੰਮ੍ਰਿਤਸਰ–ਪਠਾਨਕੋਟ ਰਾਵੀ ਐਕਸਪ੍ਰੈਸ)
-
ਟਰੇਨ ਨੰਬਰ 54622 (ਪਠਾਨਕੋਟ–ਜਲੰਧਰ ਸਿਟੀ ਪੈਸੇਂਜਰ)
-
ਟਰੇਨ ਨੰਬਰ 74901 (ਜਲੰਧਰ ਸਿਟੀ–ਪਠਾਨਕੋਟ ਪੈਸੇਂਜਰ)
-
ਟਰੇਨ ਨੰਬਰ 74692 (ਕਾਦੀਆਂ–ਅੰਮ੍ਰਿਤਸਰ ਡੀਐੱਮਯੂ)
-
ਟਰੇਨ ਨੰਬਰ 74664 (ਅਟਾਰੀ–ਅੰਮ੍ਰਿਤਸਰ ਡੀਐੱਮਯੂ)
-
ਟਰੇਨ ਨੰਬਰ 74920 (ਜਲੰਧਰ ਸਿਟੀ–ਹੁਸ਼ਿਆਰਪੁਰ ਡੀਐੱਮਯੂ)
-
ਟਰੇਨ ਨੰਬਰ 74676 (ਪਠਾਨਕੋਟ–ਅੰਮ੍ਰਿਤਸਰ ਡੀਐੱਮਯੂ)
-
ਟਰੇਨ ਨੰਬਰ 54615 (ਅੰਮ੍ਰਿਤਸਰ–ਪਠਾਨਕੋਟ ਪੈਸੇਂਜਰ)
ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ 'ਤੇ ਨਿਕਲਣ ਤੋਂ ਪਹਿਲਾਂ ਆਪਣੀ ਟਰੇਨ ਦਾ ਨਵਾਂ ਸਮਾਂ ਜ਼ਰੂਰ ਚੈੱਕ ਕਰ ਲੈਣ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ। ਰੇਲਵੇ ਸਟੇਸ਼ਨਾਂ ਅਤੇ ਅਧਿਕਾਰਿਕ ਸੂਚਨਾ ਮਾਧਿਅਮਾਂ ਰਾਹੀਂ ਵੀ ਨਵੀਂ ਸਮਾਂ-ਸਾਰਣੀ ਉਪਲਬਧ ਕਰਵਾਈ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / GURSHARAN SINGH