ਪੰਜਾਬ ਵਿੱਚ ਬਿਜਲੀ ਦੀ ਮੰਗ 14,885 ਮੈਗਾਵਾਟ ਤੱਕ ਪੁੱਜੀ
ਚੰਡੀਗੜ੍ਹ, 20 ਜੂਨ (ਹਿੰ.ਸ.)| ਪੰਜਾਬ ਵਿੱਚ ਗਰਮੀ ਦੇ ਮੌਸਮ ਦੌਰਾਨ ਬਿਜਲੀ ਦੀ ਮੰਗ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਸੂਬੇ ਵਿੱਚ ਬਿਜਲੀ ਦੀ ਮੰਗ 14,885 ਮੈਗਾਵਾਟ ਤੱਕ ਪਹੁੰਚ ਗਈ, ਜਿਸ ਕਾਰਨ ਬਿਜਲੀ ਪ੍ਰਬੰਧਨ ''ਤੇ ਦਬਾਅ ਵਧ ਗਿਆ। ਜਾਣਕਾਰੀ ਅਨੁਸਾਰ ਇਸ ਦੌਰਾਨ ਪੰਜਾਬ ਨੂੰ
ਪੰਜਾਬ ਵਿੱਚ ਬਿਜਲੀ ਦੀ ਮੰਗ 14,885 ਮੈਗਾਵਾਟ ਤੱਕ ਪੁੱਜੀ


ਚੰਡੀਗੜ੍ਹ, 20 ਜੂਨ (ਹਿੰ.ਸ.)| ਪੰਜਾਬ ਵਿੱਚ ਗਰਮੀ ਦੇ ਮੌਸਮ ਦੌਰਾਨ ਬਿਜਲੀ ਦੀ ਮੰਗ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਸੂਬੇ ਵਿੱਚ ਬਿਜਲੀ ਦੀ ਮੰਗ 14,885 ਮੈਗਾਵਾਟ ਤੱਕ ਪਹੁੰਚ ਗਈ, ਜਿਸ ਕਾਰਨ ਬਿਜਲੀ ਪ੍ਰਬੰਧਨ 'ਤੇ ਦਬਾਅ ਵਧ ਗਿਆ। ਜਾਣਕਾਰੀ ਅਨੁਸਾਰ ਇਸ ਦੌਰਾਨ ਪੰਜਾਬ ਨੂੰ ਕੇਂਦਰੀ ਪੂਲ ਤੋਂ 9,355 ਮੈਗਾਵਾਟ ਬਿਜਲੀ ਪ੍ਰਾਪਤ ਹੋਈ, ਜਦਕਿ ਕਰੀਬ 4,500 ਮੈਗਾਵਾਟ ਬਿਜਲੀ ਸੂਬੇ ਦੇ ਆਪਣੇ ਉਤਪਾਦਨ ਸਰੋਤਾਂ ਰਾਹੀਂ ਤਿਆਰ ਕੀਤੀ ਗਈ। ਦਿਨ ਭਰ ਬਿਜਲੀ ਦੀ ਮੰਗ ਵਿੱਚ ਲਗਾਤਾਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ।

ਦੂਜੇ ਪਾਸੇ, ਸੂਬੇ ਦੇ ਵੱਖ-ਵੱਖ ਥਰਮਲ ਪਾਵਰ ਪਲਾਂਟਾਂ ਦੀਆਂ ਕੁੱਲ ਛੇ ਯੂਨਿਟਾਂ ਬੰਦ ਰਹਿਣ ਕਾਰਨ ਬਿਜਲੀ ਉਤਪਾਦਨ 'ਤੇ ਵੀ ਅਸਰ ਪਿਆ। ਰੋਪੜ ਥਰਮਲ ਪਲਾਂਟ ਦੀਆਂ ਚਾਰ ਵਿੱਚੋਂ ਇੱਕ ਯੂਨਿਟ ਬੰਦ ਰਹੀ, ਜਦਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੀਆਂ ਚਾਰ ਵਿੱਚੋਂ ਤਿੰਨ ਯੂਨਿਟਾਂ ਬਿਜਲੀ ਉਤਪਾਦਨ ਤੋਂ ਬਾਹਰ ਰਹੀਆਂ। ਇਸ ਤੋਂ ਇਲਾਵਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੀਆਂ ਦੋ ਵਿੱਚੋਂ ਇੱਕ ਯੂਨਿਟ ਅਤੇ ਤਲਵੰਡੀ ਸਾਬੋ ਪਾਵਰ ਪਲਾਂਟ ਦੀਆਂ ਤਿੰਨ ਵਿੱਚੋਂ ਇੱਕ ਯੂਨਿਟ ਵੀ ਬੰਦ ਰਹੀ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande