ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਬੀਬੀਐਮਬੀ ਵੱਲੋਂ ਸਮੂਹਿਕ ਯੋਗ ਸੈਸ਼ਨ ਦਾ ਆਯੋਜਨ
ਤਲਵਾੜਾ, 21 ਜੂਨ (ਹਿੰ.ਸ.)। ਭਾਖੜਾ-ਬਿਆਸ ਪ੍ਰਬੰਧ ਬੋਰਡ (ਬੀਬੀਐਮਬੀ) ਵੱਲੋਂ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਮਾਰਗਦਰਸ਼ਨ ਵਿਚ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਬੀਬੀਐਮਬੀ ਸਾਮੁਦਾਇਕ ਹਾਲ ਵਿੱਚ ਸਮੂਹਿਕ ਯੋਗ ਸੈਸ਼ਨ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਪ੍ਰੋਜੈਕ
ਬੀਬੀਐਮਬੀ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਆਯੋਜਿਤ ਸਮੂਹਿਕ ਯੋਗ ਸੈਸ਼ਨ ਦਾ ਦ੍ਰਿਸ਼।


ਬੀਬੀਐਮਬੀ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਆਯੋਜਿਤ ਸਮੂਹਿਕ ਯੋਗ ਸੈਸ਼ਨ ਦਾ ਦ੍ਰਿਸ਼।


ਤਲਵਾੜਾ, 21 ਜੂਨ (ਹਿੰ.ਸ.)। ਭਾਖੜਾ-ਬਿਆਸ ਪ੍ਰਬੰਧ ਬੋਰਡ (ਬੀਬੀਐਮਬੀ) ਵੱਲੋਂ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਦੇ ਮਾਰਗਦਰਸ਼ਨ ਵਿਚ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ’ਤੇ ਬੀਬੀਐਮਬੀ ਸਾਮੁਦਾਇਕ ਹਾਲ ਵਿੱਚ ਸਮੂਹਿਕ ਯੋਗ ਸੈਸ਼ਨ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਪ੍ਰੋਜੈਕਟ ਦੇ ਸੀਨੀਅਰ ਅਧਿਕਾਰੀਆਂ, ਕਰਮਚਾਰੀਆਂ, ਡੀਏਵੀ ਸਕੂਲ ਦੇ ਵਿਦਿਆਰਥੀਆਂ ਅਤੇ ਸਥਾਨਕ ਯੋਗ ਪ੍ਰੇਮੀਆਂ ਨੇ ਉਤਸ਼ਾਹ ਨਾਲ ਭਾਗ ਲਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਇੰਜਨੀਅਰ ਰਾਕੇਸ਼ ਗੁਪਤਾ ਨੇ ਕਿਹਾ ਕਿ ਯੋਗ ਕੇਵਲ ਸਰੀਰਕ ਕਸਰਤ ਨਹੀਂ, ਸਗੋਂ ਸਰੀਰ, ਮਨ ਅਤੇ ਆਤਮਾ ਦੇ ਸੰਤੁਲਨ ਦਾ ਸਮੂਹਿਕ ਜੀਵਨ ਦਰਸ਼ਨ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਸੋਚ ਨਾਲ ਅੱਜ ਯੋਗ ਵਿਸ਼ਵ ਪੱਧਰ ’ਤੇ ਮਨੁੱਖਤਾ ਨੂੰ ਜੋੜਨ ਦਾ ਪ੍ਰਭਾਵਸ਼ਾਲੀ ਸਾਧਨ ਬਣ ਚੁੱਕਾ ਹੈ। ਉਨ੍ਹਾਂ ਬੀਬੀਐਮਬੀ ਦੇ ਚੇਅਰਮੈਨ ਇੰਜੀ. ਮਨੋਜ ਤ੍ਰਿਪਾਠੀ ਅਤੇ ਭਾਰਤ ਸਰਕਾਰ ਦੇ ਬਿਜਲੀ ਮੰਤਰੀ ਮਨੋਹਰ ਲਾਲ ਦੇ ਮਾਰਗਦਰਸ਼ਨ ਹੇਠ ਕਰਮਚਾਰੀਆਂ ਦੀ ਭਲਾਈ ਅਤੇ ਯੋਗ ਦੇ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ।

ਯੋਗ ਦੇ ਲਾਭਾਂ ’ਤੇ ਚਰਚਾ ਕਰਦਿਆਂ ਨਿਗਰਾਨ ਇੰਜਨੀਅਰ (ਪਾਵਰ) ਅਜੀਤ ਕੁਮਾਰ ਨੇ ਕਿਹਾ ਕਿ ਅੱਜ ਦੀ ਤੇਜ਼ ਰਫ਼ਤਾਰ ਅਤੇ ਤਕਨੀਕੀ ਜ਼ਿੰਦਗੀ ਵਿੱਚ ਯੋਗ ਸਰੀਰਕ ਤੰਦਰੁਸਤੀ ਦੇ ਨਾਲ ਮਾਨਸਿਕ ਸ਼ਾਂਤੀ ਦਾ ਵੀ ਸਰੋਤ ਹੈ। ਇਹ ਤਣਾਅ ਅਤੇ ਚਿੰਤਾ ਨੂੰ ਘਟਾਉਂਦਾ ਹੈ ਅਤੇ ਮਨ ਨੂੰ ਸਥਿਰਤਾ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਨਿਯਮਿਤ ਯੋਗ ਅਭਿਆਸ ਨਾਲ ਕਰਮਚਾਰੀਆਂ ਦੀ ਇਕਾਗਰਤਾ, ਫੈਸਲਾ ਲੈਣ ਦੀ ਯੋਗਤਾ ਅਤੇ ਕਾਰਗੁਜ਼ਾਰੀ ਵਿੱਚ ਸੁਧਾਰ ਆਉਂਦਾ ਹੈ।

ਯੋਗ ਸੈਸ਼ਨ ਦੌਰਾਨ ਪ੍ਰਾਣਾਯਾਮ, ਸੂਰਜ ਨਮਸਕਾਰ, ਤਾੜਾਸਨ, ਭੁਜੰਗਾਸਨ, ਸ਼ਵਾਸਨ ਸਮੇਤ ਵੱਖ-ਵੱਖ ਯੋਗ ਆਸਨਾਂ ਅਤੇ ਧਿਆਨ ਦਾ ਅਭਿਆਸ ਕਰਵਾਇਆ ਗਿਆ। ਯੋਗ ਟੇ੍ਰਨਰ ਕਮਲੇਸ਼ ਭਾਟੀਆ ਨੇ ਭਾਗੀਦਾਰਾਂ ਨੂੰ ਯੋਗ ਦੀਆਂ ਵੱਖ-ਵੱਖ ਵਿਧੀਆਂ ਨਾਲ ਜਾਣੂ ਕਰਵਾਇਆ। ਇਸ ਮੌਕੇ ਕਾਰਜਕਾਰੀ ਇੰਜਨੀਅਰ ਵਿਨੈ ਕੁਮਾਰ, ਅਰਵਿੰਦਰਪਾਲ ਸਿੰਘ ਊੱਭੀ, ਹਰਦਿਆਲ ਸਿੰਘ, ਗੌਰਵ ਲਾਂਬਾ, ਐਸਡੀਓ ਗੋਪਾਲ ਸਿੰਘ, ਧਰਮਿੰਦਰ ਸਿੰਘ ਅਤੇ ਰਾਜੀਵ ਕੁਮਾਰ, ਜੁਨੀਅਰ ਇੰਜਨੀਅਰ ਗੁਲਸ਼ਨ ਕੁਮਾਰ, ਜਤਿਨ ਸ਼ਰਮਾ ਅਤੇ ਨਗਿੰਦਰ ਯਾਦਵ ਵੀ ਹਾਜਰ ਸਨ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande