ਕੈਨੇਡਾ ਵਰਕ ਵੀਜ਼ਾ ਦੇ ਨਾਂ 'ਤੇ 13.60 ਲੱਖ ਦੀ ਠੱਗੀ, ਮਾਮਲਾ ਦਰਜ
ਮੋਹਾਲੀ, 21 ਜੂਨ (ਹਿੰ.ਸ.)| ਕੈਨੇਡਾ ਦਾ ਵਰਕ ਵੀਜ਼ਾ ਦਿਵਾਉਣ ਦੇ ਨਾਂ ''ਤੇ ਉੱਤਰ ਪ੍ਰਦੇਸ਼ ਦੇ ਇੱਕ ਨੌਜਵਾਨ ਨਾਲ 13.60 ਲੱਖ ਰੁਪਏ ਦੀ ਕਥਿਤ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੋਹਾਲੀ ਦੇ ਫੇਜ਼-3ਏ ਸਥਿਤ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਅਮਰਜੀਤ ਸਿੰਘ ਖ਼ਿਲਾਫ਼ ਧੋਖਾਧੜੀ ਅਤੇ ਇਮੀਗ੍ਰੇਸ
ਕੈਨੇਡਾ ਵਰਕ ਵੀਜ਼ਾ ਦੇ ਨਾਂ 'ਤੇ 13.60 ਲੱਖ ਦੀ ਠੱਗੀ, ਮਾਮਲਾ ਦਰਜ


ਮੋਹਾਲੀ, 21 ਜੂਨ (ਹਿੰ.ਸ.)| ਕੈਨੇਡਾ ਦਾ ਵਰਕ ਵੀਜ਼ਾ ਦਿਵਾਉਣ ਦੇ ਨਾਂ 'ਤੇ ਉੱਤਰ ਪ੍ਰਦੇਸ਼ ਦੇ ਇੱਕ ਨੌਜਵਾਨ ਨਾਲ 13.60 ਲੱਖ ਰੁਪਏ ਦੀ ਕਥਿਤ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੋਹਾਲੀ ਦੇ ਫੇਜ਼-3ਏ ਸਥਿਤ ਇੱਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਅਮਰਜੀਤ ਸਿੰਘ ਖ਼ਿਲਾਫ਼ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਤਹਿਤ ਕੇਸ ਦਰਜ ਕੀਤਾ ਹੈ।ਸ਼ਿਕਾਇਤਕਰਤਾ ਦੀਪਕ ਜਾਇਸਵਾਲ, ਜੋ ਕਿ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਖਰੜ ਦੇ ਸਨੀ ਇਨਕਲੇਵ ਵਿੱਚ ਰਹਿੰਦਾ ਹੈ, ਨੇ ਦੋਸ਼ ਲਗਾਇਆ ਹੈ ਕਿ ਉਸ ਨੇ ਕੈਨੇਡਾ ਵਰਕ ਵੀਜ਼ਾ ਲਈ ਮੋਹਾਲੀ ਸਥਿਤ ਵੀਜ਼ਾ ਪੈਲੇਸ ਕਨਸਲਟੈਂਸੀ ਨਾਲ ਸੰਪਰਕ ਕੀਤਾ ਸੀ।ਸ਼ਿਕਾਇਤ ਮੁਤਾਬਕ ਕਨਸਲਟੈਂਸੀ ਨੇ ਉਸ ਨੂੰ ਕਾਨੂੰਨੀ ਤਰੀਕੇ ਨਾਲ ਕੈਨੇਡਾ ਭੇਜਣ ਦਾ ਭਰੋਸਾ ਦਿੱਤਾ ਅਤੇ ਸ਼ੁਰੂਆਤੀ ਤੌਰ 'ਤੇ 7 ਲੱਖ ਰੁਪਏ ਲੈ ਲਏ। ਇਸ ਤੋਂ ਬਾਅਦ ਉਸ ਨੂੰ ਕਥਿਤ ਤੌਰ 'ਤੇ ਕੈਨੇਡੀਅਨ ਅੰਬੈਸੀ ਵੱਲੋਂ ਜਾਰੀ ਦੱਸ ਕੇ ਇੱਕ ਪਾਸਪੋਰਟ ਰਿਕਵੈਸਟਲੈਟਰ ਵਿਖਾਇਆ ਗਿਆ। ਇਸ ਦਸਤਾਵੇਜ਼ 'ਤੇ ਵਿਸ਼ਵਾਸ ਕਰਦਿਆਂ ਦੀਪਕ ਨੇ ਹੋਰ 3 ਲੱਖ ਰੁਪਏ ਅਦਾ ਕਰ ਦਿੱਤੇ।ਪੀੜਤ ਦੇ ਅਨੁਸਾਰ, ਉਸ ਦਾ ਚੰਡੀਗੜ੍ਹ ਸਥਿਤ ਵੀਐੱਫਐੱਸ ਦਫ਼ਤਰ ਵਿੱਚ ਬਾਇਓਮੈਟ੍ਰਿਕ ਕਰਵਾਇਆ ਗਿਆ ਅਤੇ ਵੀਜ਼ਾ ਸਟੈਂਪਿੰਗ ਦੇ ਬਹਾਨੇ ਉਸ ਦਾ ਅਸਲੀ ਪਾਸਪੋਰਟ ਵੀ ਆਪਣੇ ਕੋਲ ਰੱਖ ਲਿਆ ਗਿਆ। ਕੁਝ ਦਿਨਾਂ ਬਾਅਦ ਦੋਸ਼ੀਆਂ ਨੇ 'ਸੁਪਰ ਪ੍ਰਾਇਓਰਟੀ ਵੀਜ਼ਾ' ਰਾਹੀਂ ਇੱਕ ਹਫ਼ਤੇ ਵਿੱਚ ਵੀਜ਼ਾ ਦਿਵਾਉਣ ਦਾ ਦਾਅਵਾ ਕਰਦੇ ਹੋਏ ਹੋਰ 3.60 ਲੱਖ ਰੁਪਏ ਲੈ ਲਏ।ਦੀਪਕ ਜਾਇਸਵਾਲ ਨੇ ਦੱਸਿਆ ਕਿ ਕੁੱਲ 13.60 ਲੱਖ ਰੁਪਏ ਦੇਣ ਅਤੇ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਨਾ ਤਾਂ ਉਸ ਨੂੰ ਕੈਨੇਡਾ ਦਾ ਵੀਜ਼ਾ ਮਿਲਿਆ ਅਤੇ ਨਾ ਹੀ ਉਸ ਦਾ ਅਸਲੀ ਪਾਸਪੋਰਟ ਵਾਪਸ ਕੀਤਾ ਗਿਆ। ਜਦੋਂ ਉਸ ਨੇ ਕੰਪਨੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਟਾਲਮਟੋਲ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਾਅਦ ਵਿੱਚ ਗੱਲਬਾਤ ਵੀ ਬੰਦ ਕਰ ਦਿੱਤੀ।ਪੀੜਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਅਮਰਜੀਤ ਸਿੰਘ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾਦੀ ਧਾਰਾ 316(2) (ਅਪਰਾਧਿਕ ਭਰੋਸਾ ਤੋੜਨਾ), ਧਾਰਾ 318(4) (ਧੋਖਾਧੜੀ) ਅਤੇ ਇਮੀਗ੍ਰੇਸ਼ਨ ਐਕਟ 1983 ਦੀ ਧਾਰਾ 24 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande