
ਬਟਾਲਾ, 27 ਜੂਨ (ਹਿੰ.ਸ.)। ਪੰਜਾਬ ਸਰਕਾਰ ਵਲੋਂ 29 ਜੂਨ ਦਿਨ ਸੋਮਵਾਰ ਨੂੰ ਐੱਸ.ਐਲ.ਬਾਵਾ ਕਾਲਜ ਗਰਾਊਂਡ, ਸਾਹਮਣੇ ਆਰ.ਡੀ ਖੋਸਲਾ ਸਕੂਲ, ਬਟਾਲਾ ਵਿਖੇ ‘ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਤਹਿਤ ਪੋਗਰਾਮ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਵਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਆਰ.ਡੀ ਖੋਸਲਾ ਸਕੂਲ, ਬਟਾਲਾ ਵਿਖੇ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਡਾ. ਮਹਿਤਾਬ ਸਿੰਘ ਐੱਸ. ਐੱਸ. ਪੀ. ਬਟਾਲਾ, ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ-ਕਮ-ਕਮਿਸ਼ਨਰ ਕਾਰਪੋਰੇਸ਼ਨ ਬਟਾਲਾ ਵੀ ਮੌਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਸਮੂਹ ਅਧਿਕਾਰੀਆਂ ਨੂੰ ਇਸ ਮਹਾਨ ਸਮਾਗਮ ਲਈ ਪੂਰੀ ਸ਼ਰਧਾ ਭਾਵਨਾ ਨਾਲ ਡਿਊਟੀ ਨਿਭਾਉਣ ਲਈ ਕਿਹਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 29 ਜੂਨ ਦਿਨ ਸੋਮਵਾਰ ਨੂੰ ਐੱਸ.ਐਲ.ਬਾਵਾ ਕਾਲਜ ਗਰਾਊਂਡ, ਸਾਹਮਣੇ ਆਰ.ਡੀ ਖੋਸਲਾ ਸਕੂਲ, ਬਟਾਲਾ ਵਿਖੇ ਸ਼ਾਮ 6 ਵਜੇ ਸਮਾਗਮ ਸ਼ੁਰੂ ਹੋਵੇਗਾ। ਜਿਸ ਵਿਚ ਭਗਵਾਨ ਸ਼ਿਵ ਦਾ ਗੁਣਗਾਨ ਕਰਨ ਲਈ ਵਿਸ਼ਵ ਪ੍ਰਸਿੱਧ ਸ਼ਿਵ ਭਗਤ ਗਾਇਕ ਹੰਸਰਾਜ ਰਘੂਵੰਸੀ ਭਗਵਾਨ ਸ਼ੰਕਰ ਦਾ ਗੁਣਗਾਨ ਕਰਨਗੇ। ਉਨ੍ਹਾਂ ਬਟਾਲਾ ਸਮੇਤ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਨ ਸਮਾਗਮ ਵਿਚ ਪਰਿਵਾਰਾਂ ਸਮੇਤ ਸ਼ਿਰਕਤ ਕਰਨ। ਪ੍ਰੋਗਰਾਮ ਦੀ ਸ਼ੁਰੂਆਤ ਸ਼ਾਮ 6 ਵਜੇ ਹੋਵੇਗੀ ਅਤੇ ਰਾਤ ਤੱਕ ਭਗਵਾਨ ਸ਼ਿਵ ਦਾ ਗੁਣਗਾਨ ਹੋਵੇਗਾ।
ਉਨ੍ਹਾਂ ਕਿਹਾ ਸੰਗਤਾਂ ਦੀ ਸਹੂਲਤ ਲਈ ਪ੍ਰਸ਼ਾਸਨ ਵਲੋਂ ਸੁਚਾਰੂ ਢੰਗ ਨਾਲ ਪ੍ਰਬੰਧ ਕੀਤੇ ਗਏ ਹਨ। ਬੈਠਣ, ਪਾਰਕਿੰਗ ਸਮੇਤ ਪਾਣੀ ਅਤੇ ਲੰਗਰ ਦੇ ਵੀ ਵਿਸ਼ੇਸ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਡੀ ਏ ਵੀ ਕਾਲਜ ਬਟਾਲਾ ਵਿਖੇ ਸੰਗਤਾਂ ਦੀ ਸਹੂਲਤ ਲਈ ਟੂ ਵੀਲਰਾਂ ਦੀ ਪਾਰਕਿੰਗ ਬਣਾਈ ਗਈ ਹੈ ਅਤੇ ਉਥੋ ਆਰ.ਡੀ ਖੋਸਲਾ ਸਕੂਲ, ਬਟਾਲਾ ਦੇ ਸਾਹਮਣੇ ਗਰਾਊਂਡ ਵਿਖੇ ਹੋ ਰਹੇ ਸਮਾਗਮ ਵਿੱਚ ਪਹੁੰਚਣਗੇ। ਇਸ ਮੌਕੇ ਐੱਸ ਐੱਸ ਪੀ ਬਟਾਲਾ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ 'ਏਕ ਸ਼ਾਮ ਭਗਵਾਨ ਸ਼ਿਵ ਦੇ ਨਾਮ’ ਤਹਿਤ ਮਹਾਨ ਸਮਾਗਮ ਲਈ ਸੁਰੱਖਿਆ ਦੇ ਸੁਚਾਰੂ ਢੰਗ ਨਾਲ ਪ੍ਰਬੰਧ ਕੀਤੇ ਗਏ ਅਤੇ ਸੰਗਤਾਂ ਦੀ ਆਵਾਜਾਈ ਲਈ ਯੋਗ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਕੁਲਦੀਪ ਚੰਦ ਸਹਾਇਕ ਕਮਿਸ਼ਨਰ (ਜ), ਖੁਸ਼ਬੀਰ ਕੌਰ ਐੱਸ.ਪੀ. (ਐੱਚ), ਸਾਰੰਗਪ੍ਰੀਤ ਸਿੰਘ ਐੱਸ.ਡੀ.ਐੱਮ. ਬਟਾਲਾ, ਲਛਮਣ ਸਿੰਘ ਐੱਸ.ਡੀ.ਐੱਮ. ਡੇਰਾ ਬਾਬਾ ਨਾਨਕ, ਸੁਖਜਿੰਦਰ ਸਿੰਘ ਟਿਵਾਣਾ ਐੱਸ.ਡੀ.ਐੱਮ. ਫਤਿਹਗੜ੍ਹ ਚੂੜੀਆਂ, ਅਰਜਨ ਸਿੰਘ ਤਹਿਸੀਲਦਾਰ ਬਟਾਲਾ ਅਤੇ ਡੀ.ਐੱਸ.ਪੀ. ਸੁਖਇੰਦਰ ਸਿੰਘ ਸਮੇਤ ਸਿਵਲ ਤੇ ਪੁਲਿਸ ਵਿਭਾਗ ਦੇ ਅਧਿਕਾਰੀ ਮੌਜੂਦ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ