ਪਟਿਆਲਾ : ਖੰਡਾ ਚੌਂਕ ਤੋ ਫਲਾਈ ਓਵਰ ਤੱਕ ਸੜਕ ਦਾ ਵਿਧਾਇਕ ਕੋਹਲੀ ਵਲੋਂ ਉਦਘਾਟਨ
ਪਟਿਆਲਾ,28 ਜੂਨ (ਹਿੰ.ਸ.)| ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਅੱਜ ਸ੍ਰੀ ਦੁੱਖ ਨਿਵਾਰਨ ਸਾਹਿਬ (ਖੰਡਾ ਚੌਂਕ) ਤੋਂ ਲੈ ਕੇ ਪੁਰਾਣਾ ਬੱਸ ਅੱਡਾ ਫਲਾਈ ਓਵਰ ਤੱਕ 94 ਲੱਖ ਰੁਪਏ ਦੀ ਲਾਗਤ ਨਾਲ ਬਣੀ ਸੜਕ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜੀ ਸੰਗਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ
ਖੰਡਾ ਚੋਂਕ ਤੋ ਫਲਾਈ ਓਵਰ ਤੱਕ ਸੜਕ ਦਾ ਵਿਧਾਇਕ ਕੋਹਲੀ ਵਲੋਂ ਉਦਘਾਟਨ


ਪਟਿਆਲਾ,28 ਜੂਨ (ਹਿੰ.ਸ.)| ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਅੱਜ ਸ੍ਰੀ ਦੁੱਖ ਨਿਵਾਰਨ ਸਾਹਿਬ (ਖੰਡਾ ਚੌਂਕ) ਤੋਂ ਲੈ ਕੇ ਪੁਰਾਣਾ ਬੱਸ ਅੱਡਾ ਫਲਾਈ ਓਵਰ ਤੱਕ 94 ਲੱਖ ਰੁਪਏ ਦੀ ਲਾਗਤ ਨਾਲ ਬਣੀ ਸੜਕ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜੀ ਸੰਗਤ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਨਿਤ ਆਉਂਦੀ ਹੈ ਉ੍ਹਨਾਂ ਸੰਗਤਾਂ ਨੂੰ ਇਸ ਸੜਕ ਤੋਂ ਲੰਘਣ ਲਈ ਦਿੱਕਤ ਨਾ ਆਵੇ, ਇਸ ਮੰਤਵ ਨਾਲ ਇਹ ਸੜਕ ਪਹਿਲ ਦੇ ਅਧਾਰ 'ਤੇ ਸ਼ੁਰੂ ਕਰ ਦਿੱਤੀ ਗਈ ਹੈ। ਇਥੋਂ ਤੱਕ ਫਲਾਈ ਓਵਰ ਤੋਂ ਉਤਰ ਕੇ ਖੰਡਾ ਚੌਂਕ ਤੱਕ ਜਾਣ ਲਈ ਇਹ ਸੜਕ ਬਣਾਉਣਾ ਸਮੇਂ ਦੀ ਲੋੜ ਸੀ।

ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਵਿੱਚ ਜਿਹੜੀਆਂ ਸੜਕਾਂ ਕਾਫੀ ਦੇਰ ਤੋਂ ਨਹੀਂ ਬਣੀਆਂ ਸਨ ਉਹ ਸੜਕਾਂ ਨੂੰ ਵੀ ਨਵੀਆਂ ਬਣਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਵਿਕਾਸ ਕਾਰਜ ਕਰ ਰਹੀ ਹੈ।

ਵਿਧਾਇਕ ਨੇ ਕਿਹਾ ਕਿ ਲੋਕਾਂ ਨੂੰ ਬਿਹਤਰ ਸੜਕਾਂ, ਸੀਵਰੇਜ, ਪੀਣ ਵਾਲੇ ਪਾਣੀ ਅਤੇ ਹੋਰ ਜ਼ਰੂਰੀ ਸਹੂਲਤਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ।ਓਹਨਾ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਇਲਾਕਾ ਨਿਵਾਸੀਆਂ ਨੂੰ ਆਵਾਜਾਈ ਵਿੱਚ ਵੱਡੀ ਰਾਹਤ ਮਿਲੇਗੀ ਅਤੇ ਖੇਤਰ ਦੀ ਦਿੱਖ ਵੀ ਹੋਰ ਸੁੰਦਰ ਬਣੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਪਟਿਆਲਾ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਵਿਕਾਸ ਪ੍ਰੋਜੈਕਟਾਂ ਦੀ ਲੜੀ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਕੌਸਲਰ ਨੇਹਾ ਸਿੱਧੂ, ਅਮਨ ਜੋਲੀ ਬਲਾਕ ਪ੍ਰਧਾਨ, ਐਕਸੀਅਨ ਪਿਊਸ ਅਗਰਵਾਲ ਅਤੇ ਐੱਸਡੀਓ ਮੁਨੀਸ਼ ਕੁਮਾਰ ਅਤੇ ਸੰਦੀਪ ਵਾਲੀਆ ਮੌਜੂਦ ਰਹੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande