
ਤਰਨ ਤਾਰਨ, 30 ਜੂਨ (ਹਿੰ.ਸ.)। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤਰਨ ਤਾਰਨ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਪਹੁਵਿੰਡ ਬਲਾਕ ਭਿੱਖੀਵਿੰਡ ਵਿਖੇ ਦਸਤ ਰੋਕੂ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਸਮਜਿਕ ਸਟਾਫ਼ ਵੱਲੋਂ ਪਿੰਡ ਵਾਸੀਆਂ ਨੂੰ ਪਾਣੀ ਦੀ ਸਾਂਭ -ਸੰਭਾਲ, ਸਾਫ਼ ਪੀਣ ਯੋਗ ਪਾਣੀ ਪੀਣ ਦੇ ਲਾਭ ਅਤੇ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ 24 ਘੰਟੇ ਜਲ ਸਪਲਾਈ ਸਕੀਮ ਪਿੰਡ ਵਿਚ ਚਲਾਉਣ ਦੇ ਢੰਗ ਅਤੇ ਲਾਭ ਬਾਰੇ ਚਾਨਣਾ ਪਾਇਆ।
ਵਿਭਾਗ ਵੱਲੋਂ ਸਮੂਹ ਪਿੰਡ ਵਾਸੀਆਂ ਨੂੰ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਅਤੇ ਪਾਣੀ ਨੂੰ ਵੱਧ ਤੋਂ ਵੱਧ ਬਚਾਉਣ ਲਈ ਯਤਨ ਕਰਨ ਲਈ ਅਪੀਲ ਕੀਤੀ ਗਈ ਲੋਕਾਂ ਨੂੰ ਨਿੱਜੀ ਸਫ਼ਾਈ,ਅਤੇ ਆਲੇ-ਦੁਆਲੇ ਦੀ ਸਫ਼ਾਈ ਲਈ ਜਾਗਰੂਕ ਕੀਤਾ ਗਿਆ। ਪਿੰਡ ਵਿੱਚ ਉਸਾਰੀ ਕੀਤੇ ਗਏ ਠੋਸ ਕੂੜਾ ਪ੍ਰਬੰਧਨ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਸੁਪਰੀਮ ਕੋਰਟ ਵੱਲੋ ਠੋਸ ਕੂੜਾ ਪ੍ਰਬੰਧਨ ਰੂਲਜ਼ 2026 ਸਬੰਧੀ ਜਾਰੀ ਕੀਤੀਆ ਗਈਆ ਹਦਾਇਤਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਹੁਣ ਘਰੇਲੂ ਪੱਧਰ ਅਤੇ ਸਮੁਦਾਇਕ ਪੱਧਰ ਤੇ 4 ਤਰੀਕਿਆਂ ਨਾਲ ਸੈਗਰੀਗੇਸ਼ਨ ਕੀਤੀ ਜਾਵੇਗੀ। ਜਿਸ ਵਿੱਚ ਗਿੱਲੇ ਕੂੜਾ, ਸੁੱਕੇ ਕੂੜੇ ਤੋ ਇਲਾਵਾ ਸੈਨੇਟਰੀ ਕੂੜਾ, ਵਿਸ਼ੇਸ਼ ਧਿਆਨ ਦੇਣ ਵਾਲਾ ਕੂੜਾ ਵੀ ਸ਼ਾਮਿਲ ਹੋਣਗੇ। ਪਿੰਡ ਵਿੱਚ ਬਲਕ ਵੇਸਟ ਜਨਰੇਟਰ ਜਿਵੇਂ ਕਿ ਹੋਟਲ, ਪੈਲੇਸ, ਹਸਪਤਾਲ, ਧਰਮਸ਼ਾਲਾ, ਸਕੂਲ, ਕਾਲਜ, ਧਾਰਮਿਕ ਸਥਾਨ, ਅਪਾਰਮੈਂਟ ਅਤੇ ਸੋਸਾਇਟੀਜ਼, ਜਿਨ੍ਹਾਂ ਵੱਲੋ ਪ੍ਰਤੀ ਦਿਨ 100 ਕੇ.ਜੀ ਕੂੜਾ ਨਿਕਲਦਾ ਹੈ, ਇਨ੍ਹਾਂ ਦੀ ਸੂਚੀ ਤਿਆਰ ਕਰਨ ਲਈ ਜਾਗਰੂਕ ਕੀਤਾ ਗਿਆ। ਇਨ੍ਹਾਂ ਦਿਸ਼ਾ- ਨਿਰਦੇਸ਼ਾਂ ਨੂੰ ਪਿੰਡ ਵਿੱਚ ਲਾਗੂ ਕਰਨ ਲਈ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋ ਮਤਾ ਪਾਉਣ ਅਤੇ ਲਾਗੂ ਕਰਨ ਲਈ ਸਹਿਮਤੀ ਜਤਾਈ ਗਈ।
ਅਮਨ ਅਰੋੜਾ ਲੈਬ ਕੈਮਿਸਟ ਵੱਲੋਂ ਪਿੰਡ ਵਿੱਚੋਂ ਪ੍ਰਾਪਤ ਕੀਤੇ ਗਏ ਵੱਖ- ਵੱਖ ਪਾਣੀ ਦੇ ਸਰੋਤਾਂ ਜਿਵੇਂ ਕਿ ਸਮਰਸੀਬਲ ਮੋਟਰਾਂ ਦੇ ਪਾਣੀ, ਜਲ ਸਪਲਾਈ ਸਕੀਮ ਦੇ ਪਾਣੀ ਅਤੇ ਆਰ ਓ ਦੇ ਪਾਣੀ ਦੇ ਸੈਂਪਲਾ ਦੀ ਐਫ ਟੀ ਕੇ ਅਤੇ ਐਚ ਟੂ ਐਸ ਕਿੱਟਾਂ ਰਾਹੀਂ ਮੌਕੇ ਤੇ ਜਾਂਚ ਕੀਤੀ ਗਈ। ਇਸ ਮੌਕੇ ਜੁਗਰਾਜ ਸਿੰਘ ਸਰਪੰਚ, ਪਵਨ ਕੁਮਾਰ ਜੂਨੀਅਰ ਇੰਜੀਨੀਅਰ, ਸਰਵਨ ਸਿੰਘ ਅਤੇ ਗੁਰਬੀਰ ਸਿੰਘ ਬਲਾਕ ਕੋਆਰਡੀਨੇਟਰ, ਜਗਦੀਪ ਸਿੰਘ ਆਈ.ਈ.ਸੀ. ਜ਼ਿਲ੍ਹਾ ਕੋਆਰਡੀਨੇਟਰ,ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ