ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਵੱਲੋਂ ਨਰਮੇਂ ਦੀ ਫਸਲ ਸਬੰਧੀ ਐਡਵਾਇਜਰੀ ਜਾਰੀ
ਫਾਜ਼ਿਲਕਾ, 30 ਜੂਨ (ਹਿੰ.ਸ.)। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਐਸ, ਐਸ. ਗੋਸਲ ਅਤੇ ਪ੍ਰਸਾਰ ਨਿਰਦੇਸ਼ਕ ਡਾ. ਐੱਮ.ਐੱਸ. ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੀ.ਏ.ਯੂ. ਫਾਰਮ ਸਲਾਹਕਾਰ ਸੇਵਾ ਕੇਂਦਰ, ਖੇਤਰੀ ਖੋਜ ਕੇਂਦਰ ਦੇ ਵਿਗਿਆਨੀਆਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ
ਨਰਮੇ ਦੇ ਖੇਤਾਂ ਦਾ ਨਿਰੀਖਣ ਕਰਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀ


ਫਾਜ਼ਿਲਕਾ, 30 ਜੂਨ (ਹਿੰ.ਸ.)। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਐਸ, ਐਸ. ਗੋਸਲ ਅਤੇ ਪ੍ਰਸਾਰ ਨਿਰਦੇਸ਼ਕ ਡਾ. ਐੱਮ.ਐੱਸ. ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੀ.ਏ.ਯੂ. ਫਾਰਮ ਸਲਾਹਕਾਰ ਸੇਵਾ ਕੇਂਦਰ, ਖੇਤਰੀ ਖੋਜ ਕੇਂਦਰ ਦੇ ਵਿਗਿਆਨੀਆਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਸਰਵੇਖਣ ਕੀਤਾ ਗਿਆ ਅਤੇ ਸਰਵੇਖਣ ਦੀ ਰਿਪੋਰਟ ਦੇ ਅਨੁਸਾਰ ਨਰਮੇਂ ਕਪਾਹ ਸਬੰਧੀ ਫਸਲੀ ਸਲਾਹ ਜਾਰੀ ਕੀਤੀ

ਸਰਵੇਖਣ ਦੀ ਰਿਪੋਰਟ ਫਸਲ ਦੀ ਬਣਤਰ ਕਾਫੀ ਖੇਤਾਂ ਵਿੱਚ ਬਹੁਤ ਵਧੀਆ ਨਜ਼ਰ ਆ ਰਹੀ ਹੈ। ਡਾ. ਮਨਪ੍ਰੀਤ ਸਿੰਘ, ਫਸਲ ਵਿਗਿਆਨੀ ਨੇ ਦੱਸਿਆ ਕਿ ਜਿੱਥੇ ਵੀ ਫਸਲ 30-35 ਦਿਨਾਂ ਦੀ ਹੋ ਗਈ ਹੈ। ਪਹਿਲਾ ਪਾਣੀ ਲਗਾ ਕੇ ਯੂਰੀਆ ਦੀ ਪਹਿਲੀ ਕਿਸ਼ਤ ਪਾ ਦੇਣੀ ਚਾਹੀਦੀ ਹੈ। ਕੁਝ ਕੁ ਖੇਤਾਂ ਵਿੱਚ ਪਾਣੀ ਦੀ ਘਾਟ ਕਾਰਨ ਫਸਲ ਫੁੱਲਾਂ ’ਤੇ ਆ ਗਈ ਹੈ। ਇਨ੍ਹਾਂ ਖੇਤਾਂ ਵਿੱਚ ਪਾਣੀ ਤੁਰੰਤ ਪ੍ਰਭਾਵ ਤੋਂ ਦੇਣਾ ਚਾਹੀਦਾ ਹੈ। ਅਤੇ ਫਸਲ ਦੇ ਵਾਧੇ ਲਈ ਯੂਰੀਆ ਪਾ ਦੇਣੀ ਚਾਹੀਦੀ ਹੈ।

ਡਾ. ਜਗਦੀਸ਼ ਅਰੋੜਾ (ਮੁੱਖੀ, ਫਾਰਮ ਸਲਾਹਕਾਰ ਸੇਵਾ ਕੇਂਦਰ, ਅਬੋਹਰ) ਨੇ ਦੱਸਿਆ ਕਿ ਇਨ੍ਹਾਂ ਖੇਤਾਂ ਵਿੱਚ ਨਰਮੇ ਦੇ ਫੁੱਲਾਂ ਉੱਪਰ ਇੱਕਾ-ਦੁੱਕਾ ਖੇਤਾਂ ਵਿੱਚ ਗੁਲਾਬੀ ਸੁੰਡੀ ਨਜ਼ਰ ਆਈ ਹੈ। ਪਰ ਜਿਆਦਾ ਤਰ ਖੇਤਾਂ ਵਿੱਚ ਫੁੱਲਾਂ ਤੇ ਆਈ ਫਸਲ ਗੁਲਾਬੀ ਸੁੰਡੀ ਤੋਂ ਰਹਿਤ ਹੈ। ਇਨ੍ਹਾਂ ਖੇਤਾਂ ਵਿੱਚ ਕਿਸਾਨਾਂ ਨੂੰ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਗੁਲਾਬੀ ਸੁੰਡੀ ਦੇ ਫੀਰੋਮੈਨ ਟਰੈਪ ਜ਼ਰੂਰ ਖੇਤਾਂ ਵਿੱਚ ਲਗਾਏ ਜਾਣ ਤਾਂ ਜੋ ਗੁਲਾਬੀ ਸੁੰਡੀ ਦੀ ਆਮਦ ਦਾ ਪਤਾ ਲੱਗ ਸਕੇ। ਉਨ੍ਹਾਂ ਨੇ ਦੱਸਿਆ ਕਿ ਨਰਮੇ ’ਤੇ ਚਿੱਟੇ ਮੱਛਰ ਦਾ ਹਮਲਾ ਵੀ ਹੈ, ਪਰ ਆਰਥਿਕ ਕਗਾਰ ਤੋਂ ਹੇਠਾਂ ਹੈ। ਕਿਸਾਨ ਵੀਰ ਸ਼ੁਰੂਆਤੀ ਅਵਸਥਾ ਵਿੱਚ ਨੀਮ ਅਧਾਰਿਤ ਕੀਟਨਾਸ਼ਕ ਵਰਤ ਸਕਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਆਉਣ ਵਾਲੇ ਮਹੀਨੇ ਵਿੱਚ ਇਹ ਦੋਵਾਂ ਕੀਟਾਂ ਲਈ ਲਗਾਤਾਰ ਨਿਗਰਾਨੀ ਦੀ ਸਲਾਹ ਦਿੱਤੀ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande