ਲੁਧਿਆਣਾ 'ਚ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕੁਚਲਿਆ, ਮੌਕੇ 'ਤੇ ਮੌਤ
ਸੈਂਪਲ ਇਕੱਠੇ ਕਰਕੇ ਲੈਬ ਵਾਪਸ ਪਰਤ ਰਿਹਾ ਸੀ ਨੌਜਵਾਨ, ਪੁਲਿਸ ਨੇ ਕਾਰ ਚਾਲਕ ਤਰਨਜੀਤ ਸਿੰਘ ਨੂੰ ਕੀਤਾ ਗ੍ਰਿਫ਼ਤਾਰਲੁਧਿਆਣਾ, 01 ਜੁਲਾਈ (ਹਿੰ.ਸ.)| ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਕਾਰਨ ਇੱਕ 21 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਫੋਕਲ ਪੁਆਇੰਟ ਫੇਜ਼-5 ਸਥਿ
ਲੁਧਿਆਣਾ 'ਚ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਕੁਚਲਿਆ, ਮੌਕੇ 'ਤੇ ਮੌਤ


ਸੈਂਪਲ ਇਕੱਠੇ ਕਰਕੇ ਲੈਬ ਵਾਪਸ ਪਰਤ ਰਿਹਾ ਸੀ ਨੌਜਵਾਨ, ਪੁਲਿਸ ਨੇ ਕਾਰ ਚਾਲਕ ਤਰਨਜੀਤ ਸਿੰਘ ਨੂੰ ਕੀਤਾ ਗ੍ਰਿਫ਼ਤਾਰਲੁਧਿਆਣਾ, 01 ਜੁਲਾਈ (ਹਿੰ.ਸ.)| ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਕਾਰਨ ਇੱਕ 21 ਸਾਲਾ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਫੋਕਲ ਪੁਆਇੰਟ ਫੇਜ਼-5 ਸਥਿਤ ਲੱਕੀ ਕੰਪਲੈਕਸ ਨੇੜੇ ਇੱਕ ਬੇਕਾਬੂ ਸਵਿਫਟ ਕਾਰ ਨੇ ਮੋਟਰਸਾਈਕਲ ਨੂੰ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਨੌਜਵਾਨ ਸੜਕ 'ਤੇ ਡਿੱਗ ਪਿਆ ਅਤੇ ਕਾਰ ਉਸ ਨੂੰ ਕੁਚਲਦੀ ਹੋਈ ਅੱਗੇ ਨਿਕਲ ਗਈ। ਹਾਦਸੇ ਵਿੱਚ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਕਾਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਮ੍ਰਿਤਕ ਦੇ ਮਾਮਾ ਯੋਗਰਾਜ ਮਸੀਹ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ 21 ਸਾਲਾ ਭਾਣਜਾ ਰੋਹਿਤ, ਜੋ ਨਿਊ ਸਰਪੰਚ ਕਾਲੋਨੀ, ਜਮਾਲਪੁਰ ਦਾ ਰਹਿਣ ਵਾਲਾ ਸੀ, ਹਰਨਾਮ ਨਗਰ, ਮਾਡਲ ਟਾਊਨ ਸਥਿਤ ਇੱਕ ਲੈਬ ਵਿੱਚ ਕੰਮ ਕਰਦਾ ਸੀ। ਉਹ ਦੋਵੇਂ ਸੈਂਪਲ ਇਕੱਠੇ ਕਰਨ ਤੋਂ ਬਾਅਦ ਆਪਣੀ ਲੈਬ ਵੱਲ ਵਾਪਸ ਪਰਤ ਰਹੇ ਸਨ।ਯੋਗਰਾਜ ਨੇ ਦੱਸਿਆ ਕਿ ਰੋਹਿਤ ਆਪਣੀ ਨਵੀਂ ਹੀਰੋ ਸਪਲੈਂਡਰ ਮੋਟਰਸਾਈਕਲ 'ਤੇ ਉਸ ਤੋਂ ਕੁਝ ਅੱਗੇ ਚੱਲ ਰਿਹਾ ਸੀ। ਜਿਵੇਂ ਹੀ ਉਹ ਲੱਕੀ ਕੰਪਲੈਕਸ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਚਿੱਟੇ ਰੰਗ ਦੀ ਸਵਿਫਟ ਕਾਰ ਦੇ ਚਾਲਕ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਨਾਲ ਰੋਹਿਤ ਸੰਤੁਲਨ ਗੁਆ ਬੈਠਾ ਅਤੇ ਸੜਕ 'ਤੇ ਡਿੱਗ ਗਿਆ। ਇਸ ਤੋਂ ਬਾਅਦ ਕਾਰ ਉਸ ਦੇ ਉੱਪਰੋਂ ਲੰਘ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।ਫੋਕਲ ਪੁਆਇੰਟ ਥਾਣਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਐਫਆਈਆਰ ਨੰਬਰ 142 ਦਰਜ ਕਰ ਲਈ ਹੈ। ਪੁਲਿਸ ਨੇ ਮੁਲਜ਼ਮ ਕਾਰ ਚਾਲਕ ਤਰਨਜੀਤ ਸਿੰਘ, ਵਾਸੀ ਬਾਬਾ ਦੀਪ ਸਿੰਘ ਕਾਲੋਨੀ, ਰਾਇਲ ਐਨਕਲੇਵ, ਚੰਡੀਗੜ੍ਹ ਰੋਡ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਹਾਦਸੇ ਵਿੱਚ ਸ਼ਾਮਲ ਸਵਿਫਟ ਕਾਰ ਅਤੇ ਨੁਕਸਾਨੀ ਗਈ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande