

ਧੂਰੀ (ਸੰਗਰੂਰ), 01 ਜੁਲਾਈ (ਹਿੰ.ਸ.)| ਧੂਰੀ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੀ ਅਧਿਕਾਰਕ ਸ਼ੁਰੂਆਤ ਕਰਦਿਆਂ ਪੰਜਾਬ ਦੀਆਂ ਮਹਿਲਾਵਾਂ ਨੂੰ ਵੱਡਾ ਤੋਹਫ਼ਾ ਦਿੱਤਾ। ਵਿਸ਼ੇਸ਼ ਵੈੱਬ ਪੋਰਟਲ ਰਾਹੀਂ ਯੋਜਨਾ ਲਾਂਚ ਕਰਦੇ ਹੋਏ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਤਿੰਨ ਮਹੀਨਿਆਂ ਦੀ ਸਤਿਕਾਰ ਰਾਸ਼ੀ ਸਿੱਧੀ ਟ੍ਰਾਂਸਫਰ ਕੀਤੀ ਜਾ ਰਹੀ ਹੈ। ਇਸ ਤਹਿਤ ਹਰ ਆਮ ਮਹਿਲਾ ਨੂੰ 3,000 ਰੁਪਏ ਅਤੇ ਅਨੁਸੂਚਿਤ ਜਾਤੀ ਦੀਆਂ ਮਹਿਲਾਵਾਂ ਨੂੰ 4,500 ਰੁਪਏ ਦਿੱਤੇ ਗਏ। ਸਮਾਗਮ ਦੌਰਾਨ ਹੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਰਕਮ ਜਮ੍ਹਾ ਹੋਣੀ ਸ਼ੁਰੂ ਹੋ ਗਈ ਅਤੇ ਮਹਿਲਾਵਾਂ ਨੂੰ ਆਪਣੇ ਮੋਬਾਈਲ ਫੋਨਾਂ ‘ਤੇ ਐਸ.ਐਮ.ਐਸ. ਰਾਹੀਂ ਭੁਗਤਾਨ ਦੀ ਪੁਸ਼ਟੀ ਵੀ ਮਿਲ ਗਈ।
ਮੁੱਖ ਮੰਤਰੀ ਭਗਵੰਤ
ਸਿੰਘ ਮਾਨ ਨੇ ਅੱਜ
ਦੇ ਦਿਨ ਨੂੰ
ਇਤਿਹਾਸਕ ਦੱਸਿਆ ਅਤੇ ਕਿਹਾ
ਕਿ ਸੂਬਾ ਸਰਕਾਰ
ਨੇ ਇਹ ਵੱਡੀ
ਪਹਿਲਕਦਮੀ ਸ਼ੁਰੂ ਕੀਤੀ ਹੈ,
ਜਿਸ ਤਹਿਤ 40 ਲੱਖ
ਤੋਂ ਵੱਧ ਔਰਤਾਂ
ਪਹਿਲਾਂ ਹੀ ਰਜਿਸਟਰਡ
ਹੋ ਚੁੱਕੀਆਂ ਹਨ। ਉਨ੍ਹਾਂ
ਕਿਹਾ, “ਸਤਿਕਾਰ ਰਾਸ਼ੀ ਜੁਲਾਈ
ਮਹੀਨੇ ਤੋਂ ਸ਼ੁਰੂ ਹੋ
ਗਈ ਹੈ ਅਤੇ
ਇਹ ਔਰਤਾਂ ਦੇ
ਸ਼ਕਤੀਕਰਨ ਦਾ ਰਾਹ
ਪੱਧਰਾ ਕਰੇਗੀ। ਇਹ
ਅਹਿਮ ਸਕੀਮ ਹੈ ਅਤੇ
ਅਸੀਂ ਇਸ ਨੂੰ
ਪੂਰੀ ਯੋਜਨਾਬੰਦੀ ਨਾਲ ਸ਼ੁਰੂ
ਕੀਤਾ ਹੈ ਤਾਂ
ਜੋ ਇਹ ਪੱਕੇ
ਤੌਰ `ਤੇ ਜਾਰੀ
ਰਹੇ।
ਸਕੀਮ ਦੇ ਵੇਰਵੇ
ਸਾਂਝੇ ਕਰਦਿਆਂ ਮੁੱਖ ਮੰਤਰੀ
ਭਗਵੰਤ ਸਿੰਘ ਮਾਨ ਨੇ
ਕਿਹਾ ਕਿ 18 ਸਾਲ ਤੋਂ
ਵੱਧ ਉਮਰ ਦੀਆਂ
ਮਹਿਲਾ ਲਾਭਪਾਤਰੀਆਂ ਨੂੰ 1,000 ਅਤੇ ਅਨੁਸੂਚਿਤ
ਜਾਤੀ ਦੀਆਂ ਔਰਤਾਂ ਨੂੰ
1,500 ਰੁਪਏ ਦੀ ਵਿੱਤੀ
ਸਹਾਇਤਾ ਬਾਰੇ ਮੋਬਾਈਲ `ਤੇ
ਨੋਟੀਫਿਕੇਸ਼ਨ ਮਿਲਣਗੇ। ਉਨ੍ਹਾਂ
ਕਿਹਾ, “ਫੰਡ ਸਿੱਧੇ ਬੈਂਕ
ਖਾਤਿਆਂ ਵਿੱਚ ਟ੍ਰਾਂਸਫਰ ਕੀਤੇ
ਜਾਣਗੇ ਅਤੇ ਜੋ ਔਰਤਾਂ
ਪਹਿਲਾਂ ਹੀ ਸਮਾਜਿਕ
ਸੁਰੱਖਿਆ ਪੈਨਸ਼ਨਾਂ ਲੈ ਰਹੀਆਂ
ਹਨ, ਉਹ ਵੀ
ਇਸ ਸਕੀਮ ਅਧੀਨ
ਯੋਗ ਹੋਣਗੀਆਂ।
ਪੰਜਾਬ ਦੀਆਂ ਲਗਪਗ 97 ਫੀਸਦੀ
ਔਰਤਾਂ ਨੂੰ ਇਸ ਦਾ
ਲਾਭ ਮਿਲਣ ਦੀ
ਉਮੀਦ ਹੈ ਅਤੇ
ਸੂਬਾ ਸਰਕਾਰ ਨੇ ਬਜਟ
ਵਿੱਚ ਇਸ ਮਕਸਦ
ਲਈ 9,300 ਕਰੋੜ ਰੁਪਏ ਰੱਖੇ
ਹਨ।
ਇਸ ਪਹਿਲਕਦਮੀ ਦੇ ਵੱਡੇ
ਸਮਾਜਿਕ ਮਹੱਤਵ `ਤੇ ਚਾਨਣਾ
ਪਾਉਂਦਿਆਂ ਮੁੱਖ ਮੰਤਰੀ ਨੇ
ਕਿਹਾ ਕਿ ਭਾਵੇਂ
ਇਹ ਵਿੱਤੀ ਸਹਾਇਤਾ
ਔਰਤਾਂ ਨੂੰ ਅਮੀਰ ਨਾ
ਬਣਾਵੇ, ਪਰ ਇਹ
ਉਨ੍ਹਾਂ ਨੂੰ ਮਾਣ-ਸਨਮਾਨ
ਜ਼ਰੂਰ ਦੇਵੇਗੀ। ਉਨ੍ਹਾਂ
ਕਿਹਾ, “ਔਰਤਾਂ ਸਭ ਤੋਂ
ਵੱਧ ਸਨਮਾਨ ਦੀਆਂ
ਹੱਕਦਾਰ ਹਨ ਕਿਉਂਕਿ
ਉਹ ਖ਼ੁਦ ਜੀਵਨ
ਦਾ ਸਰੋਤ ਹਨ। ਸਾਡੀਆਂ
ਮਾਵਾਂ ਅਤੇ ਭੈਣਾਂ ਦੀਆਂ
ਅਸੀਸਾਂ ਸਾਨੂੰ ਦੁਨੀਆ ਦੀ
ਹਰ ਚੁਣੌਤੀ ਨੂੰ
ਪਾਰ ਕਰਨ ਵਿੱਚ
ਮਦਦ ਕਰ ਸਕਦੀਆਂ
ਹਨ। ਔਰਤਾਂ
ਦੀ ਵਿੱਤੀ ਖ਼ੁਦਮੁਖਤਿਆਰੀ
ਨੂੰ ਮਜ਼ਬੂਤ ਕਰਨ,
ਲਿੰਗ ਸਮਾਨਤਾ ਨੂੰ ਉਤਸ਼ਾਹਿਤ
ਕਰਨ ਅਤੇ ਸਮਾਜਿਕ
ਤੇ ਆਰਥਿਕ ਫੈਸਲੇ
ਲੈਣ ਵਿੱਚ ਔਰਤਾਂ
ਦੀ ਭਾਗੀਦਾਰੀ ਨੂੰ
ਵਧਾਉਣ ਲਈ ਇਹ
ਬਹੁਤ ਜ਼ਰੂਰੀ ਹੈ।
ਮੁੱਖ
ਮੰਤਰੀ ਨੇ ਕਿਹਾ
ਕਿ ਲੋਕਾਂ ਤੋਂ
ਇਕੱਠਾ ਕੀਤਾ ਟੈਕਸ ਦਾ
ਪੈਸਾ ਉਨ੍ਹਾਂ ਦਾ ਹੀ
ਹੈ ਅਤੇ ਸਰਕਾਰ
ਇਸ ਨੂੰ ਉਨ੍ਹਾਂ
ਦੀ ਭਲਾਈ ਲਈ
ਸਮਝਦਾਰੀ ਨਾਲ ਖ਼ਰਚ ਕਰ
ਰਹੀ ਹੈ। ਉਨ੍ਹਾਂ ਕਿਹਾ, “ਲੋਕਾਂ
ਦਾ ਪੈਸਾ ਵਿਕਾਸ,
ਸਕੂਲਾਂ, ਹਸਪਤਾਲਾਂ ਅਤੇ ਸੜਕਾਂ
ਰਾਹੀਂ ਲੋਕਾਂ ਕੋਲ ਵਾਪਸ
ਆ ਰਿਹਾ ਹੈ। ਸੂਬਾ
ਸਰਕਾਰ ਸਿਰਫ਼ ਲੋਕਾਂ ਲਈ
ਕੰਮ ਕਰ ਰਹੀ
ਹੈ। ਅੱਜ ਔਰਤਾਂ ਦੇ
ਬੈਂਕ ਖਾਤਿਆਂ ਵਿੱਚ ਤਿੰਨ
ਮਹੀਨਿਆਂ ਦੀ ਰਾਸ਼ੀ
ਟ੍ਰਾਂਸਫਰ ਕਰ ਦਿੱਤੀ
ਗਈ ਹੈ ਅਤੇ
ਇਹ ਉਨ੍ਹਾਂ ਦੇ
ਸ਼ਕਤੀਕਰਨ ਨੂੰ ਮਜ਼ਬੂਤ ਕਰਨ
ਵਿੱਚ ਬਹੁਤ ਸਹਾਈ ਹੋਵੇਗੀ।
ਮਾਵਾਂ-ਧੀਆਂ ਸਤਿਕਾਰ ਯੋਜਨਾ
ਦੀ ਸ਼ੁਰੂਆਤ ਨੂੰ
ਇਤਿਹਾਸਕ ਮੀਲ ਪੱਥਰ ਦੱਸਦਿਆਂ
‘ਆਪ` ਦੇ ਸੀਨੀਅਰ
ਆਗੂ ਅਤੇ ਪੰਜਾਬ
ਦੇ ਇੰਚਾਰਜ ਮਨੀਸ਼
ਸਿਸੋਦੀਆ ਨੇ ਕਿਹਾ
ਕਿ ਪੰਜਾਬ ਸਰਕਾਰ
ਨੇ ਅਧਿਕਾਰਤ ਤੌਰ
`ਤੇ ਸੂਬੇ ਦੇ
ਲੋਕਾਂ ਨਾਲ ਕੀਤੀਆਂ ਸਾਰੀਆਂ
ਮੁੱਖ ਗਰੰਟੀਆਂ ਪੂਰੀਆਂ ਕਰ
ਦਿੱਤੀਆਂ ਹਨ।
ਉਨ੍ਹਾਂ ਕਿਹਾ, “ਇਹ ਵਿੱਤੀ
ਸਹਾਇਤਾ ਪੰਜਾਬ ਦੀਆਂ ਔਰਤਾਂ
ਪ੍ਰਤੀ ਵਿਸ਼ਵਾਸ ਦਾ ਪ੍ਰਗਟਾਵਾ
ਹੈ। ਅੱਜ
ਦਾ ਦਿਨ ਨਾ
ਸਿਰਫ਼ ਪੰਜਾਬ ਦੀਆਂ ਔਰਤਾਂ
ਲਈ ਸਗੋਂ ਦੇਸ਼
ਭਰ ਦੀਆਂ ਔਰਤਾਂ
ਲਈ ਇਤਿਹਾਸਕ ਦਿਨ
ਹੈ, ਕਿਉਂਕਿ ਇਹ
ਸ਼ਾਸਨ ਦੇ ਅਜਿਹੇ
ਮਾਡਲ ਨੂੰ ਦਰਸਾਉਂਦਾ ਹੈ,
ਜੋ ਸੱਚਮੁੱਚ ਆਪਣੇ
ਨਾਗਰਿਕਾਂ ਦੀ ਕਦਰ
ਕਰਦਾ ਹੈ।
ਸਿਹਤ ਅਤੇ ਸਿੱਖਿਆ ਵਿੱਚ
ਢਾਂਚਾਗਤ ਸੁਧਾਰਾਂ ਨੂੰ ਸਿੱਧੇ
ਲੋਕ ਭਲਾਈ ਨਾਲ
ਜੋੜ ਕੇ ਪੰਜਾਬ
ਸਰਕਾਰ ਨੇ ਆਪਣੇ
ਆਲੋਚਕਾਂ ਨੂੰ ਚੁੱਪ ਕਰਵਾ
ਦਿੱਤਾ ਹੈ ਅਤੇ
ਭਾਰਤ ਵਿੱਚ ਲੋਕ ਭਲਾਈ
ਦੀ ਰਾਜਨੀਤੀ ਲਈ
ਨਵਾਂ ਮਾਪਦੰਡ ਸਥਾਪਤ ਕੀਤਾ
ਹੈ।”
ਇਸ ਮੌਕੇ ਕੈਬਨਿਟ ਮੰਤਰੀ
ਅਮਨ ਅਰੋੜਾ ਅਤੇ
ਡਾ. ਬਲਜੀਤ ਕੌਰ,
ਸੀਨੀਅਰ ਆਪ ਆਗੂ
ਅਤੇ ਪੰਜਾਬ ਦੇ
ਇੰਚਾਰਜ ਮਨੀਸ਼ ਸਿਸੋਦੀਆ ਅਤੇ
ਕਈ ਹੋਰ ਪਤਵੰਤੇ
ਵੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / GURSHARAN SINGH