ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਦੀ ਮਿਲੀ ਲਾਸ਼, ਕਤਲ ਦੀ ਜਾਂਚ ਸ਼ੁਰੂ
ਚੰਡੀਗੜ੍ਹ, 18 ਜੁਲਾਈ (ਹਿੰ.ਸ.)| ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਹੈਮਿਲਟਨ ਪੁਲਿਸ ਨੇ ਸਟੋਨੀ ਕ੍ਰੀਕ ਇਲਾਕੇ ਦੀ ਇੱਕ ਪੁਲ ਤੋਂ ਮਿਲੀ ਲਾਸ਼ ਦੀ ਪਛਾਣ 29 ਸਾਲਾ ਭਾਰਤੀ ਨੌਜਵਾਨ ਤਰਨਪ੍ਰੀਤ ਸਿੰਘ ਸਿੱਧੂ ਵਜੋਂ ਕੀਤੀ ਹੈ। ਤਰਨਪ੍ਰੀਤ ਸਿੰਘ ਸਾਲ 2022 ਵਿੱਚ ਭਾਰਤ ਤੋਂ ਕੈਨੇਡਾ ਗਿਆ ਸੀ ਅਤੇ ਬ੍ਰੈਪਟਨ ਵਿੱਚ ਟ
ਮ੍ਰਿਤਕ ਤਰਨਪ੍ਰੀਤ ਸਿੰਘ ਸਿੱਧੂ ਦੀ ਫਾਈਲ ਫੋਟੋ।


ਚੰਡੀਗੜ੍ਹ, 18 ਜੁਲਾਈ (ਹਿੰ.ਸ.)| ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਹੈਮਿਲਟਨ ਪੁਲਿਸ ਨੇ ਸਟੋਨੀ ਕ੍ਰੀਕ ਇਲਾਕੇ ਦੀ ਇੱਕ ਪੁਲ ਤੋਂ ਮਿਲੀ ਲਾਸ਼ ਦੀ ਪਛਾਣ 29 ਸਾਲਾ ਭਾਰਤੀ ਨੌਜਵਾਨ ਤਰਨਪ੍ਰੀਤ ਸਿੰਘ ਸਿੱਧੂ ਵਜੋਂ ਕੀਤੀ ਹੈ। ਤਰਨਪ੍ਰੀਤ ਸਿੰਘ ਸਾਲ 2022 ਵਿੱਚ ਭਾਰਤ ਤੋਂ ਕੈਨੇਡਾ ਗਿਆ ਸੀ ਅਤੇ ਬ੍ਰੈਪਟਨ ਵਿੱਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਉਹ ਕੁਝ ਸਮਾਂ ਹੈਲੀਫੈਕਸ ਵਿੱਚ ਵੀ ਰਹਿ ਚੁੱਕਾ ਸੀ।

ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਰਨਪ੍ਰੀਤ ਦੀ ਮੌਤ ਉਸ ਥਾਂ ’ਤੇ ਨਹੀਂ ਹੋਈ ਜਿੱਥੋਂ ਉਸ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਲਾਸ਼ ਨੂੰ ਕਿਸੇ ਵਾਹਨ ਰਾਹੀਂ ਉਥੇ ਲਿਆ ਕੇ ਸੁੱਟਿਆ ਗਿਆ ਹੋ ਸਕਦਾ ਹੈ। ਹਾਲਾਂਕਿ, ਇਸ ਘਟਨਾ ਵਿੱਚ ਵਰਤੇ ਗਏ ਵਾਹਨ ਸਬੰਧੀ ਅਜੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

ਮਾਮਲੇ ਦੀ ਜਾਂਚ ਜਾਰੀ ਹੋਣ ਕਾਰਨ ਪੁਲਿਸ ਨੇ ਮੌਤ ਦੇ ਕਾਰਨਾਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਹੈਮਿਲਟਨ ਪੁਲਿਸ ਦੀ ਹੋਮਿਸਾਈਡ ਯੂਨਿਟ ਪੀਲ ਰੀਜਨਲ ਪੁਲਿਸ ਦੇ ਸਹਿਯੋਗ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀਲ ਪੁਲਿਸ ਵੱਲੋਂ ਵੀ ਜਾਂਚ ਵਿੱਚ ਸਹਾਇਤਾ ਲਈ ਆਪਣੇ ਸਰੋਤ ਉਪਲਬਧ ਕਰਵਾਏ ਗਏ ਹਨ।

ਜਾਂਚਕਰਤਾਵਾਂ ਨੇ ਲਾਸ਼ ਮਿਲਣ ਵਾਲੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਹੈ। ਇਸ ਤੋਂ ਇਲਾਵਾ ਨੇੜਲੇ ਇਲਾਕਿਆਂ ਦੇ ਸੀਸੀਟੀਵੀ ਕੈਮਰਿਆਂ, ਡਿਜੀਟਲ ਰਿਕਾਰਡ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੌਤ ਤੋਂ ਪਹਿਲਾਂ ਤਰਨਪ੍ਰੀਤ ਸਿੰਘ ਕਿੱਥੇ ਸੀ ਅਤੇ ਉਹ ਕਿਹੜੇ ਲੋਕਾਂ ਦੇ ਸੰਪਰਕ ਵਿੱਚ ਸੀ।

ਹੈਮਿਲਟਨ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਤਰਨਪ੍ਰੀਤ ਸਿੰਘ ਸਿੱਧੂ ਦੀਆਂ ਆਖਰੀ ਗਤੀਵਿਧੀਆਂ, ਉਸ ਦੇ ਟਿਕਾਣਿਆਂ ਜਾਂ ਕਿਸੇ ਹੋਰ ਜਾਣਕਾਰੀ ਬਾਰੇ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ। ਪੁਲਿਸ ਖਾਸ ਤੌਰ ’ਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ, ਡੈਸ਼ਕੈਮ ਅਤੇ ਘਰਾਂ ਦੇ ਬਾਹਰ ਲੱਗੇ ਡੋਰਬੈਲ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ, ਤਾਂ ਜੋ ਘਟਨਾ ਨਾਲ ਜੁੜੇ ਸੁਰਾਗ ਮਿਲ ਸਕਣ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande