ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਪੀ.ਆਈ.ਐਲ.ਬੀ.ਐਸ. ਮੋਹਾਲੀ ਵਿਖੇ 28 ਜੁਲਾਈ ਨੂੰ ਵਿਸ਼ੇਸ਼ ਲਿਵਰ ਹੈਲਥ ਕੈਂਪ
ਮੋਹਾਲੀ, 27 ਜੁਲਾਈ (ਹਿੰ.ਸ.)| ਵਿਸ਼ਵ ਹੈਪੇਟਾਈਟਸ ਦਿਵਸ ਦੇ ਮੌਕੇ ’ਤੇ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀ.ਆਈ.ਐਲ.ਬੀ.ਐਸ.), ਮੋਹਾਲੀ ਵੱਲੋਂ 28 ਜੁਲਾਈ ਨੂੰ ਸਵੇਰੇ 9 ਵਜੇ ਤੋਂ ਸੰਸਥਾ ਦੇ ਓ.ਪੀ.ਡੀ. ਕੰਪਲੈਕਸ ਵਿੱਚ ਵਿਸ਼ੇਸ਼ ਲਿਵਰ ਹੈਲਥ ਕੈਂਪ ਲਗਾਇਆ ਜਾਵੇਗਾ। ਕੈਂਪ ਦਾ ਮਕਸਦ
ਵਿਸ਼ਵ ਹੈਪੇਟਾਈਟਸ ਦਿਵਸ ਮੌਕੇ ਪੀ.ਆਈ.ਐਲ.ਬੀ.ਐਸ. ਮੋਹਾਲੀ ਵਿਖੇ 28 ਜੁਲਾਈ ਨੂੰ ਵਿਸ਼ੇਸ਼ ਲਿਵਰ ਹੈਲਥ ਕੈਂਪ


ਮੋਹਾਲੀ, 27 ਜੁਲਾਈ (ਹਿੰ.ਸ.)|

ਵਿਸ਼ਵ ਹੈਪੇਟਾਈਟਸ ਦਿਵਸ ਦੇ ਮੌਕੇ ’ਤੇ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀ.ਆਈ.ਐਲ.ਬੀ.ਐਸ.), ਮੋਹਾਲੀ ਵੱਲੋਂ 28 ਜੁਲਾਈ ਨੂੰ ਸਵੇਰੇ 9 ਵਜੇ ਤੋਂ ਸੰਸਥਾ ਦੇ ਓ.ਪੀ.ਡੀ. ਕੰਪਲੈਕਸ ਵਿੱਚ ਵਿਸ਼ੇਸ਼ ਲਿਵਰ ਹੈਲਥ ਕੈਂਪ ਲਗਾਇਆ ਜਾਵੇਗਾ। ਕੈਂਪ ਦਾ ਮਕਸਦ ਆਮ ਲੋਕਾਂ ਨੂੰ ਲਿਵਰ ਸਬੰਧੀ ਆਧੁਨਿਕ ਜਾਂਚ ਸਹੂਲਤਾਂ ਸੁਖਾਲੇ ਅਤੇ ਕਿਫ਼ਾਇਤੀ ਢੰਗ ਨਾਲ ਉਪਲਬਧ ਕਰਵਾਉਣਾ ਹੈ।

ਪੀ.ਆਈ.ਐਲ.ਬੀ.ਐਸ. ਦੇ ਡਾਇਰੈਕਟਰ ਡਾ. ਵੀਰੇਂਦਰ ਸਿੰਘ ਨੇ ਦੱਸਿਆ ਕਿ ਇਸ ਸਾਲ ਵਿਸ਼ਵ ਹੈਪੇਟਾਈਟਸ ਦਿਵਸ ਦੀ ਗਲੋਬਲ ਥੀਮ ਲੈਟਸ ਬ੍ਰੇਕ ਇਟ ਡਾਊਨ ਨੂੰ ਧਿਆਨ ਵਿੱਚ ਰੱਖਦਿਆਂ ਇਹ ਵਿਸ਼ੇਸ਼ ਪਹਿਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਮਾਹਰ ਹੈਪੇਟੋਲੋਜਿਸਟ ਦੀ ਸਲਾਹ ਦੇ ਨਾਲ-ਨਾਲ ਫਾਈਬਰੋਸਕੈਨ, ਅਲਟਰਾਸਾਊਂਡ, ਲਿਵਰ ਫੰਕਸ਼ਨ ਟੈਸਟ (ਐਲਐਫਟੀ), ਰੀਨਲ ਫੰਕਸ਼ਨ ਟੈਸਟ (ਆਰਐਫਟੀ), ਯੂਰਿਨ ਰੂਟੀਨ ਮਾਈਕਰੋਸਕੋਪੀ ਅਤੇ ਹੈਪੇਟਾਈਟਸ ਬੀ ਤੇ ਸੀ ਦੀ ਸਕ੍ਰੀਨਿੰਗ ਸਮੇਤ ਮੁੱਖ ਜਾਂਚਾਂ ਸਿਰਫ਼ 1000 ਰੁਪਏ ਵਿੱਚ ਕੀਤੀਆਂ ਜਾਣਗੀਆਂ।

ਡਾ. ਵੀਰੇਂਦਰ ਸਿੰਘ ਨੇ ਸੂਬੇ ਭਰ ਦੇ ਲੋਕਾਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਕੈਂਪ ਕੇਵਲ ਲਿਵਰ ਦੇ ਮਰੀਜ਼ਾਂ ਲਈ ਹੀ ਨਹੀਂ, ਸਗੋਂ ਹਰ ਉਸ ਵਿਅਕਤੀ ਲਈ ਲਾਭਦਾਇਕ ਹੈ ਜੋ ਆਪਣੇ ਲਿਵਰ ਦੀ ਸਿਹਤ ਬਾਰੇ ਜਾਣਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਲਿਵਰ ਦੀਆਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਗੰਭੀਰ ਸਿਹਤ ਸਮੱਸਿਆਵਾਂ ਤੋਂ ਬਚਾਅ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿਨ੍ਹਾਂ ਲੋਕਾਂ ਵਿੱਚ ਕਿਸੇ ਵੀ ਤਰ੍ਹਾਂ ਦੇ ਲੱਛਣ ਨਹੀਂ ਹਨ, ਉਨ੍ਹਾਂ ਲਈ ਵੀ ਨਿਯਮਤ ਸਿਹਤ ਜਾਂਚ ਕਰਵਾਉਣਾ ਜ਼ਰੂਰੀ ਹੈ, ਤਾਂ ਜੋ ਸੰਭਾਵਿਤ ਬਿਮਾਰੀਆਂ ਦਾ ਸ਼ੁਰੂਆਤੀ ਪੜਾਅ ਵਿੱਚ ਹੀ ਪਤਾ ਲੱਗ ਸਕੇ। ਪੀ.ਆਈ.ਐਲ.ਬੀ.ਐਸ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 28 ਜੁਲਾਈ ਨੂੰ ਲਗਾਏ ਜਾ ਰਹੇ ਇਸ ਵਿਸ਼ੇਸ਼ ਲਿਵਰ ਹੈਲਥ ਕੈਂਪ ਵਿੱਚ ਸ਼ਾਮਲ ਹੋ ਕੇ ਆਪਣੀ ਸਿਹਤ ਨੂੰ ਪਹਿਲ ਦੇਣ ਅਤੇ ਮਾਹਰ ਡਾਕਟਰਾਂ ਤੋਂ ਸਲਾਹ ਲੈਣ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande