ਕੈਨੇਡਾ ਦੇ ਬਰਲਿੰਗਟਨ ਗੋ ਸਟੇਸ਼ਨ ’ਤੇ ਮਹਿਲਾ ਨਾਲ ਛੇੜ-ਛਾੜ ਮਾਮਲੇ ’ਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ
ਚੰਡੀਗੜ੍ਹ, 28 ਜੁਲਾਈ (ਹਿੰ.ਸ.)| ਕੈਨੇਡਾ ਦੇ ਬਰਲਿੰਗਟਨ ਸਥਿਤ ਬਰਲਿੰਗਟਨ ਗੋ ਸਟੇਸ਼ਨ ਦੇ ਪਾਰਕਿੰਗ ਖੇਤਰ ਵਿੱਚ ਇੱਕ ਮਹਿਲਾ ਨਾਲ ਛੇੜ ਛਾੜ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ 25 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਹਿਚਾਣ ਮਨਦੀਪ ਸਿੰਘ ਵਜੋਂ ਹੋਈ ਹੈ, ਜੋ ਏਟੋਬਿਕੋਕ ਦਾ ਰਹਿਣ ਵਾਲਾ ਅਤੇ
ਕੈਨੇਡਾ ਪੁਲਿਸ ਵੱਲੋਂ ਮਨਦੀਪ ਸਿੰਘ  ਦੀ ਜਾਰੀ ਕੀਤੀ ਗਈ ਫੋਟੋ।


ਚੰਡੀਗੜ੍ਹ, 28 ਜੁਲਾਈ (ਹਿੰ.ਸ.)| ਕੈਨੇਡਾ ਦੇ ਬਰਲਿੰਗਟਨ ਸਥਿਤ ਬਰਲਿੰਗਟਨ ਗੋ ਸਟੇਸ਼ਨ ਦੇ ਪਾਰਕਿੰਗ ਖੇਤਰ ਵਿੱਚ ਇੱਕ ਮਹਿਲਾ ਨਾਲ ਛੇੜ ਛਾੜ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ 25 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀ ਦੀ ਪਹਿਚਾਣ ਮਨਦੀਪ ਸਿੰਘ ਵਜੋਂ ਹੋਈ ਹੈ, ਜੋ ਏਟੋਬਿਕੋਕ ਦਾ ਰਹਿਣ ਵਾਲਾ ਅਤੇ ਇੱਕ ਰਾਈਡ-ਸ਼ੇਅਰ ਡਰਾਈਵਰ ਦੱਸਿਆ ਜਾ ਰਿਹਾ ਹੈ।

ਹਲਟਨ ਰੀਜਨਲ ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਘਟਨਾ 16 ਜੂਨ 2026 ਦੀ ਸ਼ਾਮ ਕਰੀਬ 5:15 ਵਜੇ ਵਾਪਰੀ। ਪੁਲਿਸ ਦੇ ਮੁਤਾਬਕ ਮਹਿਲਾ ਸਟੇਸ਼ਨ ਦੀ ਪਾਰਕਿੰਗ ਵਿੱਚ ਮੌਜੂਦ ਸੀ ਜਦੋਂ ਦੋਸ਼ੀ ਨੇ ਉਸਨੂੰ ਰੋਕ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਮਹਿਲਾ ਉਥੋਂ ਜਾਣ ਲੱਗੀ ਤਾਂ ਦੋਸ਼ੀ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਮਹਿਲਾ ਸੁਰੱਖਿਆ ਲਈ ਸਟੇਸ਼ਨ ਨੇੜੇ ਇੱਕ ਸਟੋਰ ਵੱਲ ਚਲੀ ਗਈ, ਪਰ ਦੋਸ਼ੀ ਉਥੇ ਵੀ ਉਸਦੇ ਪਿੱਛੇ ਪਹੁੰਚ ਗਿਆ। ਪੁਲਿਸ ਅਨੁਸਾਰ ਸਟੋਰ ਨੇੜੇ ਉਸਨੇ ਮਹਿਲਾ ਨਾਲ ਦੁਬਾਰਾ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਛੇੜ ਛਾੜ ਕੀਤੀ। ਹਾਲਾਂਕਿ ਮਹਿਲਾ ਨੂੰ ਕੋਈ ਗੰਭੀਰ ਸਰੀਰਕ ਚੋਟ ਨਹੀਂ ਲੱਗੀ।

ਮਾਮਲੇ ਦੀ ਜਾਂਚ ਚਾਈਲਡ ਐਬਿਊਜ਼ ਐਂਡ ਸੈਕਸ਼ੁਅਲ ਅਸਾਲਟ ਯੂਨਿਟ ਨੇ ਆਪਣੇ ਹੱਥ ਵਿੱਚ ਲਈ। ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਦੋਸ਼ੀ ਦੀ ਪਛਾਣ ਕੀਤੀ ਗਈ ਅਤੇ 26 ਜੁਲਾਈ 2026 ਨੂੰ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਖ਼ਿਲਾਫ਼ ਛੇੜ ਛਾੜ ਕਰਨ ਦੀਆਂ ਦੋ ਵੱਖ-ਵੱਖ ਅਪਰਾਧਿਕ ਕੇਸ ਦਰਜ ਕੀਤੇ ਗਏ ਹਨ।

ਪੁਲਿਸ ਨੇ ਦੋਸ਼ੀ ਦੀ ਤਸਵੀਰ ਵੀ ਜਨਤਕ ਕੀਤੀ ਹੈ ਅਤੇ ਕਿਹਾ ਹੈ ਕਿ ਸੰਭਵ ਹੈ ਇਸ ਤੋਂ ਇਲਾਵਾ ਹੋਰ ਪੀੜਤ ਵੀ ਹੋਣ। ਜਿਸ ਕਿਸੇ ਕੋਲ ਵੀ ਇਸ ਮਾਮਲੇ ਜਾਂ ਦੋਸ਼ੀ ਬਾਰੇ ਜਾਣਕਾਰੀ ਹੋਵੇ, ਉਹ ਪੁਲਿਸ ਜਾਂ ਕ੍ਰਾਈਮ ਸਟਾਪਰਜ਼ ਨਾਲ ਸੰਪਰਕ ਕਰੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande