ਅਮਰਨਾਥ ਯਾਤਰਾ ਦੌਰਾਨ ਬਰਨਾਲਾ ਦੇ 40 ਸਾਲਾ ਵਿਅਕਤੀ ਦੀ ਸੋਨਮਰਗ 'ਚ ਮੌਤ
ਬਰਨਾਲਾ, 03 ਜੁਲਾਈ (ਹਿੰ.ਸ.)| ਅਮਰਨਾਥ ਯਾਤਰਾ ਦੌਰਾਨ ਬਰਨਾਲਾ ਦੇ ਰਹਿਣ ਵਾਲੇ 40 ਸਾਲਾ ਨਰਿੰਦਰ ਕੁਮਾਰ ਦੀ ਸੋਨਮਰਗ ਸਥਿਤ ਇੱਕ ਹੋਟਲ ਵਿੱਚ ਮੌਤ ਹੋ ਗਈ। ਉਹ ਆਪਣੇ ਸਾਥੀਆਂ ਨਾਲ ਯਾਤਰਾ ''ਤੇ ਗਏ ਹੋਏ ਸਨ ਅਤੇ ਸ਼ੁੱਕਰਵਾਰ ਸਵੇਰੇ ਆਪਣੇ ਹੋਟਲ ਦੇ ਕਮਰੇ ਵਿੱਚ ਮ੍ਰਿਤਕ ਹਾਲਤ ਵਿੱਚ ਮਿਲੇ। ਸਥਾਨਕ ਪੁਲਿਸ ਨੇ
ਨਰਿੰਦਰ ਕੁਮਾਰ ਦੀ ਫਾਈਲ ਫੋਟੋ।


ਬਰਨਾਲਾ, 03 ਜੁਲਾਈ (ਹਿੰ.ਸ.)| ਅਮਰਨਾਥ ਯਾਤਰਾ ਦੌਰਾਨ ਬਰਨਾਲਾ ਦੇ ਰਹਿਣ ਵਾਲੇ 40 ਸਾਲਾ ਨਰਿੰਦਰ ਕੁਮਾਰ ਦੀ ਸੋਨਮਰਗ ਸਥਿਤ ਇੱਕ ਹੋਟਲ ਵਿੱਚ ਮੌਤ ਹੋ ਗਈ। ਉਹ ਆਪਣੇ ਸਾਥੀਆਂ ਨਾਲ ਯਾਤਰਾ 'ਤੇ ਗਏ ਹੋਏ ਸਨ ਅਤੇ ਸ਼ੁੱਕਰਵਾਰ ਸਵੇਰੇ ਆਪਣੇ ਹੋਟਲ ਦੇ ਕਮਰੇ ਵਿੱਚ ਮ੍ਰਿਤਕ ਹਾਲਤ ਵਿੱਚ ਮਿਲੇ। ਸਥਾਨਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੀ ਪਛਾਣ ਨਰਿੰਦਰ ਕੁਮਾਰ ਪੁੱਤਰ ਪਰਵਿੰਦਰ ਕੁਮਾਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਹ ਕੁਝ ਦਿਨ ਪਹਿਲਾਂ ਆਪਣੇ ਦੋਸਤਾਂ ਨਾਲ ਅਮਰਨਾਥ ਯਾਤਰਾ ਲਈ ਰਵਾਨਾ ਹੋਏ ਸਨ। ਯਾਤਰਾ ਦੌਰਾਨ ਉਹ ਸੋਨਮਰਗ ਖੇਤਰ ਦੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ। ਸ਼ੁੱਕਰਵਾਰ ਸਵੇਰੇ ਜਦੋਂ ਉਨ੍ਹਾਂ ਦੇ ਸਾਥੀਆਂ ਨੇ ਕਮਰੇ ਵਿੱਚ ਦੇਖਿਆ ਤਾਂ ਨਰਿੰਦਰ ਕੁਮਾਰ ਮ੍ਰਿਤਕ ਹਾਲਤ ਵਿੱਚ ਪਏ ਸਨ।

ਘਟਨਾ ਦੀ ਸੂਚਨਾ ਤੁਰੰਤ ਸਥਾਨਕ ਪੁਲਿਸ ਨੂੰ ਦਿੱਤੀ ਗਈ, ਜਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਨਰਿੰਦਰ ਕੁਮਾਰ ਬਰਨਾਲਾ ਦੀ ਇੱਕ ਸਥਾਨਕ ਕਾਲੋਨੀ ਦੇ ਰਹਿਣ ਵਾਲੇ ਸਨ ਅਤੇ ਇੱਕ ਨਿੱਜੀ ਸੰਸਥਾ ਵਿੱਚ ਨੌਕਰੀ ਕਰਦੇ ਸਨ।

ਇਸ ਘਟਨਾ ਦੀ ਖ਼ਬਰ ਬਰਨਾਲਾ ਪਹੁੰਚਦੇ ਹੀ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਸੋਨਮਰਗ ਵਿੱਚ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਲੋੜੀਂਦੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਅਧਿਕਾਰੀਆਂ ਅਤੇ ਪਰਿਵਾਰਕ ਸਰੋਤਾਂ ਅਨੁਸਾਰ ਨਰਿੰਦਰ ਕੁਮਾਰ ਦੀ ਮ੍ਰਿਤਕ ਦੇਹ ਨੂੰ ਬਰਨਾਲਾ ਲਿਆਉਣ ਲਈ ਜ਼ਰੂਰੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande