'ਰੰਗਲਾ ਪੰਜਾਬ–ਸਿਹਤਮੰਦ ਪੰਜਾਬ' ਮੁਹਿੰਮ ਨੂੰ ਮਿਲ ਰਿਹਾ ਲੋਕਾਂ ਦਾ ਭਰਪੂਰ ਸਹਿਯੋਗ: ਐਸ.ਡੀ.ਐਮ.ਅਮਿਤ ਗੁਪਤਾ
ਟ੍ਰੇਨਰ ਸੇਜਲਪ੍ਰੀਤ ਕੌਰ ਵੱਲੋਂ ਡੇਰਾਬਸੀ ਦੇ ਪਿੰਡਾਂ ਵਿਖੇ ਰੋਜ਼ਾਨਾ ਲਗਾਈਆਂ ਜਾਂਦੀਆਂ ਹਨ ਛੇ ਯੋਗਾ ਕਲਾਸਾਂ ਡੇਰਾਬੱਸੀ, 03 ਜੁਲਾਈ (ਹਿੰ.ਸ.)| ''ਸੀ.ਐੱਮ. ਦੀ ਯੋਗਸ਼ਾਲਾ'' ਪਹਿਲਕਦਮੀ ''ਰੰਗਲਾ ਪੰਜਾਬ–ਸਿਹਤਮੰਦ ਪੰਜਾਬ'' ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਮੁ
ਯੋਗ ਕਰਦੀਆਂ ਹੋਈਆਂ ਮਹਿਲਾਵਾਂ।


ਟ੍ਰੇਨਰ ਸੇਜਲਪ੍ਰੀਤ ਕੌਰ ਵੱਲੋਂ ਡੇਰਾਬਸੀ ਦੇ ਪਿੰਡਾਂ ਵਿਖੇ ਰੋਜ਼ਾਨਾ ਲਗਾਈਆਂ ਜਾਂਦੀਆਂ ਹਨ ਛੇ ਯੋਗਾ ਕਲਾਸਾਂ

ਡੇਰਾਬੱਸੀ, 03 ਜੁਲਾਈ (ਹਿੰ.ਸ.)| 'ਸੀ.ਐੱਮ. ਦੀ ਯੋਗਸ਼ਾਲਾ' ਪਹਿਲਕਦਮੀ 'ਰੰਗਲਾ ਪੰਜਾਬ–ਸਿਹਤਮੰਦ ਪੰਜਾਬ' ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਨਿਯਮਤ ਯੋਗ ਅਭਿਆਸ ਨਾਲ ਜੋੜ ਕੇ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਬਣਾਉਣਾ ਹੈ। ਐਸ.ਡੀ.ਐਮ. ਡੇਰਾਬੱਸੀ ਅਮਿਤ ਗੁਪਤਾ ਨੇ ਦੱਸਿਆ ਕਿ ਇਸੇ ਲੜੀ ਤਹਿਤ ਯੋਗਾ ਟ੍ਰੇਨਰ ਸੇਜਲਪ੍ਰੀਤ ਕੌਰ ਵੱਲੋਂ ਡੇਰਾਬਸੀ ਦੇ ਵੱਖ-ਵੱਖ ਪਿੰਡਾਂ ਵਿੱਚ ਰੋਜ਼ਾਨਾ 6 ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਉਤਸ਼ਾਹ ਨਾਲ ਸ਼ਮੂਲੀਅਤ ਕਰ ਰਹੇ ਹਨ।

ਯੋਗਾ ਟ੍ਰੇਨਰ ਸੇਜਲਪ੍ਰੀਤ ਕੌਰ ਵੱਲੋਂ ਆਪਣੀ ਪਹਿਲੀ ਕਲਾਸ ਗੁਰਦੁਆਰਾ ਸਾਹਿਬ ਨੇੜੇ, ਪਿੰਡ ਹਮਾਯੂੰਪੁਰ ਵਿਖੇ ਸਵੇਰੇ 7:10 ਵਜੇ ਤੋਂ 8:10 ਵਜੇ ਤੱਕ, ਦੂਜੀ ਕਲਾਸ ਕਮਿਊਨਿਟੀ ਸੈਂਟਰ, ਪਿੰਡ ਧੀਰੇਮਾਜਰਾ ਵਿਖੇ ਸਵੇਰੇ 8:50 ਵਜੇ ਤੋਂ 9:50 ਵਜੇ ਤੱਕ ਤੀਜੀ ਕਲਾਸ ਸ਼ਿਵ ਮੰਦਰ, ਪਿੰਡ ਰਾਮਗੜ੍ਹ ਵਿਖੇ ਸਵੇਰੇ 10:00 ਵਜੇ ਤੋਂ 11:00 ਵਜੇ ਤੱਕ, ਚੌਥੀ ਕਲਾਸ ਮਕਾਨ ਨੰਬਰ 12, ਗੁਰਦੁਆਰਾ ਸਾਹਿਬ ਨੇੜੇ, ਪਿੰਡ ਰਾਮਗੜ੍ਹ ਰੁੜਕੀ ਵਿਖੇ ਸਵੇਰੇ 11:05 ਵਜੇ ਤੋਂ ਦੁਪਹਿਰ 12:05 ਵਜੇ ਤੱਕ, ਪੰਜਵੀਂ ਕਲਾਸ ਧਰਮਸ਼ਾਲਾ, ਪਿੰਡ ਰਾਣੀਮਾਜਰਾ ਵਿਖੇ ਸ਼ਾਮ 5:10 ਵਜੇ ਤੋਂ 6:10 ਵਜੇ ਤੱਕ ਅਤੇ ਛੇਵੀਂ ਅਤੇ ਦਿਨ ਦੀ ਆਖਰੀ ਕਲਾਸ ਕਮਿਊਨਿਟੀ ਸੈਂਟਰ, ਪਿੰਡ ਰਾਣੀਮਾਜਰਾ ਵਿਖੇ ਸ਼ਾਮ 6:15 ਵਜੇ ਤੋਂ 7:15 ਵਜੇ ਤੱਕ ਲਗਾਈ ਜਾਂਦੀ ਹੈ। ਜਿੱਥੇ ਬਿਨਾਂ ਕੋਈ ਫ਼ੀਸ ਲਿਆ ਯੋਗਾ ਦੀ ਸਿਖਲਾਈ ਦਿੱਤੀ ਜਾਂਦੀ ਹੈ।

ਯੋਗਾ ਟ੍ਰੇਨਰ ਨੇ ਭਾਗੀਦਾਰਾਂ ਨੂੰ ਅਪੀਲ ਕੀਤੀ ਕਿ ਉਹ 'ਸੀ.ਐੱਮ. ਦੀ ਯੋਗਸ਼ਾਲਾ' ਨਾਲ ਜੁੜ ਕੇ ਰੋਜ਼ਾਨਾ ਯੋਗ ਅਭਿਆਸ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਅਤੇ ਤੰਦਰੁਸਤ, ਨਸ਼ਾ-ਮੁਕਤ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਵਿੱਚ ਆਪਣਾ ਯੋਗਦਾਨ ਪਾਉਣ।

ਉਨ੍ਹਾਂ ਨੇ ਇਹ ਵੀ ਦੱਸਿਆਂ ਕਿ ਕੇਵਲ ਇੱਕ ਫ਼ੋਨ ਕਾਲ ਦੇ ਜ਼ਰੀਏ ਕਿਸੇ ਵੀ ਨਵੀਂ ਥਾਂ ’ਤੇ 25 ਸਾਧਕਾਂ ਦਾ ਗਰੁੱਪ ਫ਼ੋਨ ਨੰ. 76694-00500 ’ਤੇ ਸੰਪਰਕ ਕਰਕੇ ਯੋਗਾ ਟ੍ਰੇਨਰ ਦੀਆਂ ਸੇਵਾਵਾਂ ਲੈ ਸਕਦਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਕੋਈ ਫ਼ੀਸ ਨਹੀਂ ਲਈ ਜਾਂਦੀ। ਇਸ ਤੋਂ ਇਲਾਵਾ cmdiyogshala.punjab.gov.in 'ਤੇ ਜਾ ਕੇ ਵੀ ਜਾਣਕਾਰੀ ਲਈ ਜਾ ਸਕਦੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande