
ਫਾਜ਼ਿਲਕਾ, 03 ਜੁਲਾਈ (ਹਿੰ.ਸ.)। ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਲਾਲਾਬਾਦ (ਫਾਜ਼ਿਲਕਾ) ਨਗਰ ਕੌਂਸਲ ਚੋਣਾਂ-2026 ਨੂੰ ਮੁੱਖ ਰੱਖਦੇ ਹੋਏ ਹਰਪ੍ਰੀਤ ਸਿੰਘ ਜੱਗੀ ਆਈਪੀਐਸ, ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ, ਆਰਥਕ ਅਪਰਾਧ ਸ਼ਾਖਾ, ਵਿਜੀਲੈਂਸ ਬਿਊਰੋ ਪੰਜਾਬ ਨੂੰ ਪੁਲਿਸ ਅਬਜਰਵਰ ਫਿਰੋਜ਼ਪੁਰ/ਫਾਜ਼ਿਲਕਾ ਰੇਂਜ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਹੈਡਕੁਆਟਰ ਜ਼ਿਲ੍ਹਾ ਫਿਰੋਜ਼ਪੁਰ ਰਹੇਗਾ। ਉਨ੍ਹਾਂ ਦਾ ਕੰਟੈਕਟ ਨੰਬਰ 98144-32144 ਹੈ ਅਤੇ ਈ ਮੇਲ ਆਈ ਡੀ: Harpreet.singh144@punjabpolice.gov.in ਹੈ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ