ਮੋਹਾਲੀ: ਪਤੀ ਦਾ ਕਤਲ ਕਰਕੇ ਸੂਟਕੇਸ ਵਿੱਚ ਲਾਸ਼ ਲੁਕਾਉਣ ਵਾਲੀ ਪਤਨੀ ਨੂੰ ਉਮਰ ਕੈਦ
ਅਦਾਲਤ ਨੇ 90 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆਮੋਹਾਲੀ, 03 ਜੁਲਾਈ (ਹਿੰ.ਸ.)| ਕਰੀਬ ਨੌਂ ਸਾਲ ਪਹਿਲਾਂ ਆਪਣੇ ਪਤੀ ਦਾ ਕਤਲ ਕਰਕੇ ਉਸ ਦੀ ਲਾਸ਼ ਸੂਟਕੇਸ ਵਿੱਚ ਬੰਦ ਕਰਨ ਦੇ ਚਰਚਿਤ ਮਾਮਲੇ ਵਿੱਚ ਮੋਹਾਲੀ ਦੀ ਅਦਾਲਤ ਨੇ ਦੋਸ਼ੀ ਸੀਰਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ‘ਤੇ 90 ਹਜ਼ਾਰ ਰੁ
ਏਕਮ ਢਿੱਲੋਂ ਅਤੇ ਸੀਰਤ ਕੌਰ ਦੀ ਫਾਈਲ ਫੋਟੋ।


ਅਦਾਲਤ ਨੇ 90 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆਮੋਹਾਲੀ, 03 ਜੁਲਾਈ (ਹਿੰ.ਸ.)| ਕਰੀਬ ਨੌਂ ਸਾਲ ਪਹਿਲਾਂ ਆਪਣੇ ਪਤੀ ਦਾ ਕਤਲ ਕਰਕੇ ਉਸ ਦੀ ਲਾਸ਼ ਸੂਟਕੇਸ ਵਿੱਚ ਬੰਦ ਕਰਨ ਦੇ ਚਰਚਿਤ ਮਾਮਲੇ ਵਿੱਚ ਮੋਹਾਲੀ ਦੀ ਅਦਾਲਤ ਨੇ ਦੋਸ਼ੀ ਸੀਰਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ‘ਤੇ 90 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਉਸ ਨੂੰ ਵਾਧੂ ਕੈਦ ਭੁਗਤਣੀ ਪਵੇਗੀ।ਸੁਣਵਾਈ ਦੌਰਾਨ ਸਰਕਾਰੀ ਪੱਖ ਵੱਲੋਂ ਸੀਰਤ ਕੌਰ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਗਈ ਸੀ, ਪਰ ਅਦਾਲਤ ਨੇ ਸੁਪਰੀਮ ਕੋਰਟ ਦੇ ਵੱਖ-ਵੱਖ ਫੈਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਉਸ ਦਾ ਪਹਿਲਾ ਅਪਰਾਧ ਹੈ ਅਤੇ ਮਾਮਲਾ ਰੇਅਰੇਸਟ ਆਫ਼ ਰੇਅਰ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ। ਇਸ ਲਈ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।ਇਹ ਸਨਸਨੀਖੇਜ਼ ਵਾਰਦਾਤ 18 ਅਤੇ 19 ਮਾਰਚ 2017 ਦੀ ਦਰਮਿਆਨੀ ਰਾਤ ਮੋਹਾਲੀ ਦੇ ਫੇਜ਼-3ਬੀ1 ਸਥਿਤ ਘਰ ਵਿੱਚ ਵਾਪਰੀ ਸੀ। ਮ੍ਰਿਤਕ ਏਕਮ ਢਿੱਲੋਂ ਇੱਕ ਨਾਮੀ ਬਿਲਡਰ ਸੀ। ਦੋਸ਼ ਹੈ ਕਿ ਸੀਰਤ ਕੌਰ ਨੇ ਗੈਰ-ਕਾਨੂੰਨੀ 7.65 ਐਮਐਮ ਪਿਸਤੌਲ ਨਾਲ ਉਸ ਦੇ ਸਿਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ਵਿੱਚ ਲਾਸ਼ ਨੂੰ ਇੱਕ ਛੋਟੇ ਸੂਟਕੇਸ ਵਿੱਚ ਪੈਕ ਕਰ ਦਿੱਤਾ।ਅਗਲੀ ਸਵੇਰ ਜਦੋਂ ਉਹ ਸੂਟਕੇਸ ਨੂੰ ਆਪਣੀ ਬੀਐਮਡਬਲਿਉ ਕਾਰ ਵਿੱਚ ਰੱਖ ਕੇ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਕਾਰ ਵਿੱਚੋਂ ਖੂਨ ਟਪਕਦਾ ਦੇਖ ਕੇ ਮਾਮਲੇ ਦਾ ਪਰਦਾਫਾਸ਼ ਹੋ ਗਿਆ। ਪੁਲਿਸ ਨੇ ਕਾਰ ਵਿੱਚੋਂ ਸੂਟਕੇਸ ਖੋਲ੍ਹਿਆ ਤਾਂ ਉਸ ਵਿੱਚ ਏਕਮ ਢਿੱਲੋਂ ਦੀ ਲਾਸ਼ ਮਿਲੀ।ਮਾਮਲੇ ਦੀ ਸੁਣਵਾਈ ਦੌਰਾਨ ਮ੍ਰਿਤਕ ਦੇ ਪੁੱਤਰ ਨੇ ਅਦਾਲਤ ਵਿੱਚ ਗਵਾਹੀ ਦਿੱਤੀ ਕਿ ਉਸ ਨੇ ਰਾਤ ਸਮੇਂ ਆਪਣੇ ਪਿਤਾ ਦੀਆਂ ਚੀਖਾਂ ਅਤੇ ਗੋਲੀ ਚੱਲਣ ਦੀ ਆਵਾਜ਼ ਸੁਣੀ ਸੀ, ਪਰ ਉਸ ਦੀ ਮਾਂ ਨੇ ਕਮਰੇ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਅਤੇ ਕਿਹਾ ਕਿ ਆਵਾਜ਼ ਟੀਵੀ ਤੋਂ ਆ ਰਹੀ ਹੈ। ਪੁਲਿਸ ਜਾਂਚ ਵਿੱਚ ਗੁਆਂਢ ਦੇ ਘਰ ਦੀ ਸੀਸੀਟੀਵੀ ਫੁਟੇਜ ਵੀ ਅਹਿਮ ਸਬੂਤ ਬਣੀ। ਫੁਟੇਜ ਵਿੱਚ ਸੀਰਤ ਕੌਰ ਨੂੰ ਸੂਟਕੇਸ ਨੂੰ ਘਰ ਦੀਆਂ ਸੀੜ੍ਹੀਆਂ ਤੋਂ ਹੇਠਾਂ ਘਸੀਟਦੇ ਅਤੇ ਖੂਨ ਦੇ ਨਿਸ਼ਾਨ ਸਾਫ਼ ਕਰਦੇ ਹੋਏ ਦੇਖਿਆ ਗਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਵਾਰਦਾਤ ਤੋਂ ਬਾਅਦ ਉਹ ਗੁਰਦੁਆਰਾ ਅੰਬ ਸਾਹਿਬ ਨੇੜੇ ਖੂਨ ਨਾਲ ਲਿਬੜੇ ਕੱਪੜੇ ਛੁਪਾ ਕੇ ਸੈਲੂਨ ਗਈ ਅਤੇ ਨਵਾਂ ਮੋਬਾਈਲ ਫੋਨ ਵੀ ਖਰੀਦਿਆ।ਪੁਲਿਸ ਦੀ ਜਾਂਚ ਮੁਤਾਬਕ ਕਤਲ ਦੇ ਪਿੱਛੇ ਕਰੋੜਾਂ ਰੁਪਏ ਦੀ ਜਾਇਦਾਦ ਅਤੇ ਕਥਿਤ ਨਿੱਜੀ ਸਬੰਧਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਮੁੱਖ ਕਾਰਨ ਸੀ। ਅਦਾਲਤ ਨੇ ਸਾਰੇ ਸਬੂਤਾਂ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ‘ਤੇ ਸੀਰਤ ਕੌਰ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande