ਅਬੋਹਰ ਵਿੱਚ ਕਰੰਟ ਲੱਗਣ ਨਾਲ 24 ਸਾਲਾ ਮਹਿਲਾ ਦੀ ਮੌਤ
ਅਬੋਹਰ, 04 ਜੁਲਾਈ (ਹਿੰ.ਸ.)| ਅਬੋਹਰ ਸ਼ਹਿਰ ਦੇ ਇੰਦਰਾਨਗਰੀ ਇਲਾਕੇ ਦੀ ਗਲੀ ਨੰਬਰ 6 ਵਿੱਚ ਸ਼ਨੀਵਾਰ ਸਵੇਰੇ ਇੱਕ ਦਰਦਨਾਕ ਘਟਨਾ ਸਾਹਮਣੇ ਆਈ, ਜਿੱਥੇ ਕਰੰਟ ਲੱਗਣ ਨਾਲ 24 ਸਾਲਾ ਇੱਕ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਨਾਨਕੀ ਕੌਰ (24), ਪਤਨੀ ਜੋਤਾ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ਤੋਂ ਬਾਅਦ ਤ
ਮ੍ਰਿਤਕਾ ਨਾਨਕੀ ਕੌਰ ਦੀ ਫਾਈਲ ਫੋਟੋ।


ਅਬੋਹਰ, 04 ਜੁਲਾਈ (ਹਿੰ.ਸ.)| ਅਬੋਹਰ ਸ਼ਹਿਰ ਦੇ ਇੰਦਰਾਨਗਰੀ ਇਲਾਕੇ ਦੀ ਗਲੀ ਨੰਬਰ 6 ਵਿੱਚ ਸ਼ਨੀਵਾਰ ਸਵੇਰੇ ਇੱਕ ਦਰਦਨਾਕ ਘਟਨਾ ਸਾਹਮਣੇ ਆਈ, ਜਿੱਥੇ ਕਰੰਟ ਲੱਗਣ ਨਾਲ 24 ਸਾਲਾ ਇੱਕ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਨਾਨਕੀ ਕੌਰ (24), ਪਤਨੀ ਜੋਤਾ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ਤੋਂ ਬਾਅਦ ਤਿੰਨ ਛੋਟੇ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਹੈ।

ਜਾਣਕਾਰੀ ਅਨੁਸਾਰ ਘਟਨਾ ਸਮੇਂ ਮਹਿਲਾ ਦੇ ਪਤੀ ਕੰਮ ਦੇ ਸਿਲਸਿਲੇ ਵਿੱਚ ਅੰਮ੍ਰਿਤਸਰ ਗਏ ਹੋਏ ਸਨ ਅਤੇ ਨਾਨਕੀ ਕੌਰ ਘਰ ਵਿੱਚ ਆਪਣੇ ਤਿੰਨ ਬੱਚਿਆਂ ਨਾਲ ਇਕੱਲੀ ਸੀ। ਘਟਨਾ ਸਵੇਰੇ ਕਰੀਬ 8 ਵਜੇ ਦੀ ਦੱਸੀ ਜਾ ਰਹੀ ਹੈ। ਦੱਸਿਆ ਗਿਆ ਕਿ ਨਾਨਕੀ ਕੌਰ ਨ੍ਹਾਉਣ ਤੋਂ ਬਾਅਦ ਕਮਰੇ ਤੋਂ ਬਾਹਰ ਆਈ ਸੀ। ਤੇਜ਼ ਗਰਮੀ ਕਾਰਨ ਬੱਚੇ ਪਰੇਸ਼ਾਨ ਸਨ, ਜਿਸ ਕਰਕੇ ਉਹਨਾਂ ਨੂੰ ਰਾਹਤ ਦੇਣ ਲਈ ਜਿਵੇਂ ਹੀ ਉਸ ਨੇ ਫਰਾਟਾ ਪੱਖੇ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ, ਉਸ ਵਿੱਚ ਅਚਾਨਕ ਆਏ ਕਰੰਟ ਨੇ ਉਸ ਨੂੰ ਜ਼ੋਰਦਾਰ ਝਟਕਾ ਦਿੱਤਾ ਅਤੇ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਈ।

ਮਾਂ ਨੂੰ ਡਿੱਗਦਾ ਦੇਖ ਕੇ ਤਿੰਨੋਂ ਮਾਸੂਮ ਬੱਚਿਆਂ ਨੇ ਰੋਣਾ-ਚੀਕਣਾ ਸ਼ੁਰੂ ਕਰ ਦਿੱਤਾ। ਸ਼ੋਰ ਸੁਣ ਕੇ ਪੜੋਸੀ ਅਤੇ ਪਰਿਵਾਰਕ ਮੈਂਬਰ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਮਹਿਲਾ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਰਕੇ ਉੱਥੋਂ ਉਸ ਨੂੰ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

ਇਸ ਦੁਖਦਾਈ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande