ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੁਰਥਲ ਯੂਨੀਵਰਸਿਟੀ ਵਿੱਚ ਖੇਤਰੀ ਸਕਿਲ ਵਿਕਾਸ ਕੇਂਦਰ ਦਾ ਕੀਤਾ ਉਦਘਾਟਨ
ਚੰਡੀਗੜ੍ਹ, 13 ਅਗਸਤ (ਹਿੰ.ਸ.)| ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਸੋਨੀਪਤ ਸਥਿਤ ਦੀਨਬੰਧੂ ਛੋਟੂ ਰਾਮ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਮੁਰਥਲ ਵਿੱਚ ਖੇਤਰੀ ਸਕਿਲ ਵਿਕਾਸ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਕੇਂਦਰ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੁਰਥਲ ਯੂਨੀਵਰਸਿਟੀ ਵਿੱਚ ਖੇਤਰੀ ਸਕਿਲ ਵਿਕਾਸ ਕੇਂਦਰ ਦਾ ਕੀਤਾ ਉਦਘਾਟਨ


ਚੰਡੀਗੜ੍ਹ, 13 ਅਗਸਤ (ਹਿੰ.ਸ.)| ਹਰਿਆਣਾ ਦੇ ਮੁੱਖ

ਮੰਤਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਸੋਨੀਪਤ ਸਥਿਤ ਦੀਨਬੰਧੂ ਛੋਟੂ ਰਾਮ ਵਿਗਿਆਨ ਅਤੇ

ਤਕਨਾਲੋਜੀ ਯੂਨੀਵਰਸਿਟੀ, ਮੁਰਥਲ ਵਿੱਚ ਖੇਤਰੀ ਸਕਿਲ ਵਿਕਾਸ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ

ਉਨ੍ਹਾਂ ਕਿਹਾ ਕਿ ਇਹ ਕੇਂਦਰ ਸੂਬੇ ਦੇ ਨੌਜਵਾਨਾਂ ਦੇ ਹੁਨਰ, ਆਤਮਵਿਸ਼ਵਾਸ ਅਤੇ

ਰੌਸ਼ਨ ਭਵਿੱਖ ਦੀ ਨੀਂਹ ਬਣੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਵਿੱਚ ਆਧੁਨਿਕ ਤਕਨਾਲੋਜੀ ਦੀ

ਸਿਖਲਾਈ ਹਾਸਲ ਕਰਕੇ ਨੌਜਵਾਨ ਸਿੱਧੇ ਉਦਯੋਗਾਂ ਨਾਲ ਜੁੜ ਸਕਣਗੇ ਅਤੇ ਰੁਜ਼ਗਾਰ ਦੇ ਨਾਲ-ਨਾਲ ਉੱਦਮ

ਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣਗੇ। ਉਨ੍ਹਾਂ ਸਕਿਲ ਵਿਕਾਸ ਕੇਂਦਰ ਦੀ ਲੈਬ ਦਾ ਜਾਇਜ਼ਾ

ਲੈ ਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਯੂਨੀਵਰਸਿਟੀ ਦੇ ਮੇਧਾਵੀ ਵਿਦਿਆਰਥੀਆਂ ਅਤੇ

ਅਧਿਆਪਕਾਂ ਨੂੰ ਐਕਸੀਲੈਂਸ ਐਵਾਰਡ ਵੀ ਦਿੱਤੇ ਗਏ। ਨਾਇਬ ਸਿੰਘ ਸੈਣੀ ਨੇ ਵਿਦਿਆਰਥੀਆਂ ਨੂੰ ਜੀਵਨ ਭਰ ਸਿੱਖਦੇ ਰਹਿਣ, ਹੁਨਰ ਦੇ ਨਾਲ ਚੰਗਾ

ਕਿਰਦਾਰ ਬਣਾਉਣ ਅਤੇ ਸਿੱਖੇ ਗਿਆਨ ਦਾ ਕੁਝ ਹਿੱਸਾ ਸਮਾਜ ਦੀ ਸੇਵਾ ਵਿੱਚ ਲਗਾਉਣ ਦੇ ਤਿੰਨ ਸੰਕਲਪ

ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਡਿਗਰੀ ਪਹਿਲਾ ਮੌਕਾ ਦਿਵਾ ਸਕਦੀ ਹੈ, ਪਰ ਅਨੁਸ਼ਾਸਨ,

ਮਿਹਨਤ ਅਤੇ ਸੰਵੇਦਨਸ਼ੀਲਤਾ ਹੀ ਸਫਲਤਾ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਦੀ ਹੈ।

ਉਨ੍ਹਾਂ ਕਿਹਾ ਕਿ ਆਟੋਮੋਬਾਈਲ ਖੇਤਰ ਤੇਜ਼ੀ ਨਾਲ ਬਦਲ ਰਿਹਾ ਹੈ ਅਤੇ

ਹਰਿਆਣਾ ਦਾ ਨੌਜਵਾਨ ਇਸ ਤਬਦੀਲੀ ਦਾ ਸਿਰਫ਼ ਦਰਸ਼ਕ ਨਹੀਂ, ਸਗੋਂ ਹਿੱਸੇਦਾਰ ਅਤੇ

ਆਗੂ ਬਣੇ। ਉਨ੍ਹਾਂ ਵੋਲਵੋ-ਆਇਸ਼ਰ ਅਤੇ ਯੂਨੀਵਰਸਿਟੀ ਦੇ ਸਾਂਝੇ ਉੱਦਮ ਨੂੰ ਉਦਯੋਗ ਤੇ ਅਕਾਦਮਿਕ

ਖੇਤਰ ਵਿਚਕਾਰ ਮਜ਼ਬੂਤ ਪੁਲ ਕਰਾਰ ਦਿੱਤਾ। ਮੁੱਖ ਮੰਤਰੀ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਦਯੋਗਾਂ ਦੀਆਂ ਲੋੜਾਂ

ਅਨੁਸਾਰ ਤਿਆਰ ਕਰਨ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਹੁਣ ਤੱਕ1.56 ਲੱਖ ਨੌਜਵਾਨਾਂ ਨੂੰ

ਹੁਨਰ ਸਿਖਲਾਈਦਿੱਤੀ ਜਾ ਚੁੱਕੀ ਹੈ,

ਜਦਕਿ ਸੂਬੇ ਦੀਆਂ 60 ਆਈਟੀਆਈਜ਼ ਨੂੰ ਕਰੀਬ 3,000 ਕਰੋੜ ਰੁਪਏ ਦੀ ਲਾਗਤ

ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ 2025-26 ਦੌਰਾਨ 106 ਸਰਕਾਰੀ ਆਈਟੀਆਈਜ਼

ਵਿੱਚ 295 ਉਦਯੋਗਿਕ ਅਦਾਰਿਆਂ ਦੇ ਸਹਿਯੋਗ ਨਾਲ ਆਧੁਨਿਕ ਮਸ਼ੀਨਾਂ ’ਤੇ ਆਨ-ਦ-ਜੌਬ

ਸਿਖਲਾਈ ਦਿੱਤੀ ਗਈ। ਨਵੀਂ ਸਟਾਰਟਅੱਪ ਨੀਤੀ ਤਹਿਤ ਸੂਬੇ ਵਿੱਚ 10 ਹਜ਼ਾਰ ਤੋਂ ਵੱਧ

ਨੌਜਵਾਨਾਂ ਵੱਲੋਂ ਸਟਾਰਟਅੱਪ ਸਥਾਪਿਤ ਕੀਤੇ ਜਾਣ ਦੀ ਜਾਣਕਾਰੀ ਵੀ ਉਨ੍ਹਾਂ ਸਾਂਝੀ ਕੀਤੀ।

ਸੈਣੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ ਨੌਜਵਾਨਾਂ ਨੂੰ ਅਜਿਹੀ ਸਿੱਖਿਆ ਅਤੇ ਹੁਨਰ ਦੇਣਾ ਹੈ,

ਜਿਸ ਨਾਲ ਉਹ ਸਿਰਫ਼ ਨੌਕਰੀ ਲੈਣ ਵਾਲੇ ਨਾ ਰਹਿਣ, ਸਗੋਂ ਹੋਰਨਾਂ ਲਈ ਵੀ

ਰੁਜ਼ਗਾਰ ਪੈਦਾ ਕਰਨ। ਉਨ੍ਹਾਂ ਕਿਹਾ ਕਿ ਆਈਟੀਆਈ, ਪੌਲੀਟੈਕਨਿਕ, ਯੂਨੀਵਰਸਿਟੀਆਂ ਅਤੇ

ਉਦਯੋਗਾਂ ਵਿਚਕਾਰ ਬਿਹਤਰ ਤਾਲਮੇਲ ਨਾਲ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਮੌਕੇ ਮਿਲ ਸਕਦੇ ਹਨ।

ਸਿੱਖਿਆ ਮੰਤਰੀ

ਮਹੀਪਾਲ ਢਾਂਡਾ ਨੇ ਕਿਹਾ ਕਿ ਆਰਸੀਡੀਸੀ ਲੈਬ ਆਧੁਨਿਕ ਤਕਨੀਕੀ ਸਿਖਲਾਈ ਦੇ ਨਾਲ ਉਦਯੋਗ ਅਤੇ

ਸਿੱਖਿਆ ਵਿਚਕਾਰ ਤਾਲਮੇਲ ਨੂੰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਧੁਨਿਕ

ਵਾਹਨ ਤਕਨਾਲੋਜੀ ’ਤੇ ਵਿਹਾਰਕ ਸਿਖਲਾਈ ਦੇ ਨਾਲ ਵਿਸ਼ਵ ਪੱਧਰੀ ਸਕਿਲ ਸਰਟੀਫਿਕੇਟ ਵੀ

ਮਿਲੇਗਾ, ਜਿਸ ਨਾਲ ਦੇਸ਼-ਵਿਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਵਧਣਗੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande