ਪਠਾਨਕੋਟ ’ਚ ਦੋ ਘੰਟਿਆਂ ਦੀ ਮੂਸਲਾਧਾਰ ਬਾਰਿਸ਼ ਨੇ ਖੋਲ੍ਹੀ ਨਗਰ ਨਿਗਮ ਦੇ ਦਾਅਵਿਆਂ ਦੀ ਪੋਲ
ਚੰਡੀਗੜ੍ਹ, 14 ਅਗਸਤ (ਹਿੰ.ਸ.)| ਪਠਾਨਕੋਟ: ਸ਼ੁੱਕਰਵਾਰ ਸਵੇਰੇ ਮਹਿਜ਼ ਦੋ ਘੰਟਿਆਂ ਦੀ ਮੂਸਲਾਧਾਰ ਬਾਰਿਸ਼ ਨੇ ਪਠਾਨਕੋਟ ਸ਼ਹਿਰ ਦੀ ਡਰੇਨੇਜ ਅਤੇ ਸਫ਼ਾਈ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਮੂਸਲਾਧਾਰ ਬਾਰਿਸ਼ ਕਾਰਨ ਗਾਂਧੀ ਚੌਕ, ਅੰਦਰੂਣ ਬਾਜ਼ਾਰ, ਓਲਡ ਸ਼ਾਹਪੁਰ ਰੋਡ, ਮੀਟ ਮਾਰਕੀਟ ਸਮੇਤ ਕਈ ਸੜਕਾਂ, ਨ
ਪਠਾਨਕੋਟ ਦੀਆਂ ਗਲੀਆਂ ’ਚ ਭਰੀਆ ਪਾਣੀ।


ਚੰਡੀਗੜ੍ਹ, 14 ਅਗਸਤ (ਹਿੰ.ਸ.)| ਪਠਾਨਕੋਟ: ਸ਼ੁੱਕਰਵਾਰ ਸਵੇਰੇ ਮਹਿਜ਼ ਦੋ ਘੰਟਿਆਂ ਦੀ ਮੂਸਲਾਧਾਰ ਬਾਰਿਸ਼ ਨੇ ਪਠਾਨਕੋਟ ਸ਼ਹਿਰ ਦੀ ਡਰੇਨੇਜ ਅਤੇ ਸਫ਼ਾਈ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਮੂਸਲਾਧਾਰ ਬਾਰਿਸ਼ ਕਾਰਨ ਗਾਂਧੀ ਚੌਕ, ਅੰਦਰੂਣ ਬਾਜ਼ਾਰ, ਓਲਡ ਸ਼ਾਹਪੁਰ ਰੋਡ, ਮੀਟ ਮਾਰਕੀਟ ਸਮੇਤ ਕਈ ਸੜਕਾਂ, ਨੀਵੇਂ ਇਲਾਕਿਆਂ ਅਤੇ ਅੰਦਰੂਨੀ ਗਲੀਆਂ ਵਿੱਚ ਭਾਰੀ ਪਾਣੀ ਭਰ ਗਿਆ। ਕਈ ਥਾਵਾਂ ’ਤੇ ਸ਼ਹਿਰ ਦੀਆਂ ਸੜਕਾਂ ਇੱਕ ਤੋਂ ਦੋ ਫੁੱਟ ਤੱਕ ਪਾਣੀ ਵਿੱਚ ਡੁੱਬੀਆਂ ਨਜ਼ਰ ਆਈਆ।

ਬਾਰਿਸ਼ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਸਵੇਰੇ ਕੰਮ-ਧੰਧੇ, ਦਫ਼ਤਰਾਂ ਅਤੇ ਸਕੂਲਾਂ ਲਈ ਨਿਕਲੇ ਲੋਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪਾਣੀ ਭਰਨ ਕਾਰਨ ਕਈ ਦੋਪਹੀਆ ਅਤੇ ਚਾਰਪਹੀਆ ਵਾਹਨ ਰਸਤੇ ਵਿੱਚ ਹੀ ਬੰਦ ਹੋ ਗਏ ਅਤੇ ਲੋਕਾਂ ਨੂੰ ਵਾਹਨ ਧੱਕ ਕੇ ਕੱਢਣੇ ਪਏ। ਲਮੀਨੀ ਦੀਆਂ ਗਲੀਆਂ ਵਿੱਚ ਵੀ ਭਾਰੀ ਜਲਭਰਾਅ ਦੇਖਣ ਨੂੰ ਮਿਲਿਆ।

ਸਥਾਨਕ ਵਸਨੀਕਾਂ ਵਿਨਯ, ਆਕਾਸ਼, ਅਸ਼ਵਨੀ, ਜਸਵਿੰਦਰ ਅਤੇ ਮਨਪ੍ਰੀਤ ਸਮੇਤ ਦੁਕਾਨਦਾਰਾਂ ਨੇ ਨਗਰ ਨਿਗਮ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਦੋਸ਼ ਲਗਾਇਆ ਕਿ ਮਾਨਸੂਨ ਤੋਂ ਪਹਿਲਾਂ ਨਿਕਾਸੀ ਨਾਲਿਆਂ ਅਤੇ ਸੀਵਰੇਜ ਲਾਈਨਾਂ ਦੀ ਢੰਗ ਨਾਲ ਸਫ਼ਾਈ ਨਹੀਂ ਕਰਵਾਈ ਗਈ। ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਬਾਰਿਸ਼ ਦੌਰਾਨ ਇਹੀ ਸਮੱਸਿਆ ਸਾਹਮਣੇ ਆਉਂਦੀ ਹੈ ਅਤੇ ਨਾਲਿਆਂ ਵਿੱਚ ਜਮ੍ਹਾਂ ਕੂੜਾ-ਕਰਕਟ ਪਾਣੀ ਦੀ ਨਿਕਾਸੀ ਵਿੱਚ ਰੁਕਾਵਟ ਬਣਦਾ ਹੈ।

ਬਾਰਿਸ਼ ਰੁਕਣ ਤੋਂ ਬਾਅਦ ਨਗਰ ਨਿਗਮ ਦੀਆਂ ਟੀਮਾਂ ਵੱਲੋਂ ਪੰਪਾਂ ਅਤੇ ਕਰਮਚਾਰੀਆਂ ਦੀ ਮਦਦ ਨਾਲ ਪਾਣੀ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ, ਲੋਕਾਂ ਨੇ ਮੰਗ ਕੀਤੀ ਕਿ ਸਿਰਫ਼ ਬਾਰਿਸ਼ ਤੋਂ ਬਾਅਦ ਪਾਣੀ ਕੱਢਣ ਦੀ ਬਜਾਏ ਸ਼ਹਿਰ ਦੇ ਮੁੱਖ ਨਿਕਾਸੀ ਨਾਲਿਆਂ ਦੀ ਨਿਯਮਤ ਅਤੇ ਡੂੰਘੀ ਸਫ਼ਾਈ ਕਰਵਾਈ ਜਾਵੇ, ਤਾਂ ਜੋ ਹਰ ਵਾਰ ਥੋੜ੍ਹੀ ਜਿਹੀ ਬਾਰਿਸ਼ ਨਾਲ ਸ਼ਹਿਰ ਵਿੱਚ ਜਲਭਰਾਅ ਦੀ ਸਥਿਤੀ ਪੈਦਾ ਨਾ ਹੋਵੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande