ਵਿਦੇਸ਼ ਭੇਜਣ ਦੇ ਨਾਂ ’ਤੇ 25 ਲੱਖ ਦੀ ਠੱਗੀ, ਇਮੀਗ੍ਰੇਸ਼ਨ ਕੰਪਨੀ ਦਾ ਮਾਲਕ ਗ੍ਰਿਫ਼ਤਾਰ
ਮੋਹਾਲੀ, 15 ਅਗਸਤ (ਹਿੰ.ਸ.)| ਵਿਦੇਸ਼ ਭੇਜਣ ਦੇ ਨਾਂ ’ਤੇ ਕਰੀਬ 25 ਲੱਖ ਰੁਪਏ ਦੀ ਕਥਿਤ ਠੱਗੀ ਦੇ ਮਾਮਲੇ ਵਿੱਚ ਮਟੌਰ ਥਾਣਾ ਪੁਲਿਸ ਨੇ 3ਬੀ2 ਸਥਿਤ ‘ਨਵ ਇਮੀਗ੍ਰੇਸ਼ਨ’ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਇਹ ਕਾਰਵਾਈ ਐੱਸਐੱਚਓ ਅਮਨਦੀਪ ਸਿੰਘ ਦੀ ਅਗਵਾਈ ਹੇਠ ਕੀਤੀ ਗਈ।ਮਟੌਰ ਥਾਣੇ ਦੇ ਏਐੱ
ਵਿਦੇਸ਼ ਭੇਜਣ ਦੇ ਨਾਂ ’ਤੇ 25 ਲੱਖ ਦੀ ਠੱਗੀ, ਇਮੀਗ੍ਰੇਸ਼ਨ ਕੰਪਨੀ ਦਾ ਮਾਲਕ ਗ੍ਰਿਫ਼ਤਾਰ


ਮੋਹਾਲੀ, 15 ਅਗਸਤ (ਹਿੰ.ਸ.)| ਵਿਦੇਸ਼ ਭੇਜਣ ਦੇ ਨਾਂ ’ਤੇ ਕਰੀਬ 25 ਲੱਖ ਰੁਪਏ ਦੀ ਕਥਿਤ ਠੱਗੀ ਦੇ ਮਾਮਲੇ ਵਿੱਚ ਮਟੌਰ ਥਾਣਾ ਪੁਲਿਸ ਨੇ 3ਬੀ2 ਸਥਿਤ ‘ਨਵ ਇਮੀਗ੍ਰੇਸ਼ਨ’ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਇਹ ਕਾਰਵਾਈ ਐੱਸਐੱਚਓ ਅਮਨਦੀਪ ਸਿੰਘ ਦੀ ਅਗਵਾਈ ਹੇਠ ਕੀਤੀ ਗਈ।ਮਟੌਰ ਥਾਣੇ ਦੇ ਏਐੱਸਆਈ ਗੁਰਤੇਜ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਮੁਲਜ਼ਮ ਨੇ ਕਰੀਬ 25 ਲੱਖ ਰੁਪਏ ਲਏ ਅਤੇ ਬਾਅਦ ਵਿੱਚ ਕਥਿਤ ਤੌਰ ’ਤੇ ਠੱਗੀ ਕੀਤੀ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਮੁਲਜ਼ਮ ਨੇ ਹੋਰ ਲੋਕਾਂ ਨਾਲ ਵੀ ਇਸੇ ਤਰ੍ਹਾਂ ਦੀ ਠੱਗੀ ਤਾਂ ਨਹੀਂ ਕੀਤੀ। ਇਸ ਸਬੰਧੀ ਇਮੀਗ੍ਰੇਸ਼ਨ ਦਫ਼ਤਰ ਦੇ ਦਸਤਾਵੇਜ਼ਾਂ, ਲੈਣ-ਦੇਣ ਅਤੇ ਹੋਰ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।ਏਐੱਸਆਈ ਗੁਰਤੇਜ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਦੇਸ਼ ਜਾਣ ਲਈ ਕਿਸੇ ਵੀ ਇਮੀਗ੍ਰੇਸ਼ਨ ਏਜੰਸੀ ਨੂੰ ਪੈਸੇ ਦੇਣ ਤੋਂ ਪਹਿਲਾਂ ਉਸ ਦੀ ਪੂਰੀ ਜਾਂਚ-ਪੜਤਾਲ ਕੀਤੀ ਜਾਵੇ। ਏਜੰਸੀ ਦਾ ਵੈਧ ਲਾਇਸੈਂਸ, ਦਸਤਾਵੇਜ਼ ਅਤੇ ਭੁਗਤਾਨ ਦੀ ਰਸੀਦ ਜ਼ਰੂਰ ਚੈੱਕ ਕੀਤੀ ਜਾਵੇ। ਪੁਲਿਸ ਨੇ ਕਿਹਾ ਕਿ ਕਿਸੇ ਵੀ ਸ਼ੱਕੀ ਏਜੰਟ ਜਾਂ ਇਮੀਗ੍ਰੇਸ਼ਨ ਦਫ਼ਤਰ ਦੇ ਝਾਂਸੇ ਵਿੱਚ ਆ ਕੇ ਵੱਡੀ ਰਕਮ ਨਾ ਦਿੱਤੀ ਜਾਵੇ ਅਤੇ ਠੱਗੀ ਹੋਣ ਦੀ ਸੂਰਤ ਵਿੱਚ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

ਹਿੰਦੂਸਥਾਨ ਸਮਾਚਾਰ / GURSHARAN SINGH


 rajesh pande